ਲੁਧਿਆਣਾ (ਗੌਤਮ) ਮਾਨਯੋਗ ਸਵਪਨ ਸ਼ਰਮਾ IPS ਕਮਿਸ਼ਨਰ ਪੁਲਸ, ਲੁਧਿਆਣਾ ਤੇ ਹਰਪਾਲ ਸਿੰਘ PPS ਡੀ,ਸੀ.ਪੀ ਇੰਵੈਸਟਿਗੇਸ਼ਨ ਜੀ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਤਹਿਤ ਕਮਿਸ਼ਨਰੇਟ ਪੁਲਸ ਲੁਧਿਆਣਾ ਦੀ ਕ੍ਰਾਇਮ ਬ੍ਰਾਂਚ ਵੱਲੋਂ ਕਾਰਵਾਈ ਕਰਦਿਆਂ ਹੋਇਆਂ 100 ਗ੍ਰਾਮ ਹੈਰੋਇਨ ਅਤੇ ਨਜਾਇਜ਼ ਅਸਲਾ ਸਮੇਤ 2 ਦੋਸ਼ੀ ਕਾਬੂ ਕੀਤੇ ਗਏ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ਼੍ਰੀ ਅਮਨਦੀਪ ਸਿੰਘ ਬਰਾੜ PPS ਏ.ਡੀ.ਸੀ.ਪੀ./ ਇੰਵੈਸਟਿਗੇਸ਼ਨ ਅਤੇ ਦੀਪ ਕਰਨ ਸਿੰਘ PPS ਏ.ਸੀ.ਪੀ ਡਿਟੈਕਟਿਵ–2 ਜੀ ਨੇ ਦੱਸਿਆ ਕਿ ਇੰਸਪੈਕਟਰ ਬੇਅੰਤ ਜਨੇਜਾ ਇਨਚਾਰਜ ਕ੍ਰਾਈਮ ਬਰਾਂਚ ਲੁਧਿਆਣਾ ਦੀ ਪੁਲਸ ਪਾਰਟੀ ਏ.ਐਸ.ਆਈ ਜੋਗਿੰਦਰ ਸਿੰਘ ਨੇ ਉੱਚੀ ਮੰਗਲੀ ਰੋਡ ‘ਸੂਆ ਪੁੱਲੀ’ ਵਿਖੇ ਚੈਕਿੰਗ ਦੌਰਾਨ ਦੋ ਨੌਜਵਾਨਾਂ ਵਿਸ਼ਾਲ ਪੁੱਤਰ ਸੁਰੇਸ਼ ਕੁਮਾਰ ਤੇ ਹਰਮਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਪੈਦਲ ਆਉਂਦੇ ਵੇਖਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੋਕਿਆ। ਜਿਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ, 315-ਬੋਰ ਦਾ ਇੱਕ ਦੇਸੀ ਕੱਟਾ ਅਤੇ ਇੱਕ ਜਿੰਦਾ ਰੋਂਦ 315-ਬੋਰ ਬਰਾਮਦ ਹੋਇਆ। ਜਿਸ ਕਰਕੇ ਇਨ੍ਹਾਂ ਦੋਵਾਂ ਖਿਲਾਫ ਮੁਕੱਦਮਾ ਨੰ. 159 ਮਿਤੀ 23-10-2025 ਅ/ਧ 21.61.85 NDPS ਐਕਟ ਅਤੇ 25-54-59 ARMS ਐਕਟ ਤਹਿਤ ਥਾਣਾ ਫੋਕਲ ਪੁਆਇੰਟ ਲੁਧਿਆਣਾ ਵਿੱਚ ਦਰਜ ਰਜਿਸਟਰ ਕੀਤਾ ਗਿਆ। ਮਾਨਯੋਗ ਅਦਾਲਤ ਜੀ ਪਾਸੋਂ ਪੁਲਸ ਰਿਮਾਂਡ ਹਾਸਲ ਕਰਕੇ ਬਰਾਮਦ ਨਸ਼ਾ ਤੇ ਅਸਲਾ ਕਿਸ ਤੋਂ ਖਰੀਦ ਕੀਤਾ ਹੋਣ ਬਾਰੇ ਪੁੱਛ ਗਿੱਛ ਕੀਤੀ ਜਾਵੇਗੀ। ਵਿਸ਼ਾਲ ਦੇ ਖਿਲਾਫ ਪਹਿਲਾ ਵੀ ਇੱਕ ਕਤਲ ਦਾ ਮੁਕਦਮਾ ਅਤੇ ਹਰਵਿੰਦਰ ਸਿੰਘ ਦੇ ਖਿਲਾਫ ਇੱਕ ਛੇੜ ਛਾੜ ਅਤੇ ਦੂਜਾ ਐਨਡੀਪੀਐਸ ਐਕਟ ਦਾ ਮੁਕਦਮਾ ਲੁਧਿਆਣਾ ਵਿੱਚ ਦਰਜ ਹਨ।
ਬੰਦੂਕ ਦੀ ਨੋਕ 'ਤੇ ਦੁਕਾਨਦਾਰ ਤੋਂ ਮੋਬਾਈਲ ਫੋਨ, ਨਕਦੀ ਤੇ ਐਕਟਿਵਾ ਲੁੱਟੀ
NEXT STORY