ਨਿਹਾਲ ਸਿੰਘ ਵਾਲਾ/ਬਿਲਾਸਪੁਰ,(ਬਾਵਾ/ਜਗਸੀਰ)- ਚੌਕੀ ਬਿਲਾਸਪੁਰ ਦੀ ਪੁਲਸ ਪਾਰਟੀ ਨੇ ਚੌਕੀ ਇੰਚਾਰਜ ਸਬ-ਇੰਸਪੈਕਟਰ ਬੇਅੰਤ ਸਿੰਘ ਭੱਟੀ ਦੀ ਅਗਵਾਈ ’ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ 140 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਗ੍ਰਿਫਤਾਰ ਨੌਜਵਾਨਾਂ ’ਚ ਇਕ ਭਗੌੜਾ ਵੀ ਸ਼ਾਮਲ ਹੈ। ਪੁਲਸ ਸੂਤਰਾਂ ਅਨੁਸਾਰ ਪੁਲਸ ਚੌਕੀ ਬਿਲਾਸਪੁਰ ਦੇ ਇੰਚਾਰਜ ਸਬ-ਇੰਸਪੈਕਟਰ ਬੇਅੰਤ ਸਿੰਘ ਭੱਟੀ, ਸਹਾਇਕ ਥਾਣੇਦਾਰ ਤਰਸੇਮ ਸਿੰਘ, ਹੌਲਦਾਰ ਸੁਖਵਿੰਦਰ ਸਿੰਘ ਭੋਡੀ ਵਲੋਂ ਮੁੱਖ ਰਾਸ਼ਟਰੀ ਮਾਰਗ ਨੰਬਰ 71’ਤੇ ਪਿੰਡ ਬਿਲਾਸਪੁਰ ਤੋਂ ਤਖਤੂਪੁਰਾ ਲਿੰਕ ਰੋਡ ’ਤੇ ਨਾਕਾ ਲਾਇਆ ਹੋਇਆ ਸੀ ਕਿ ਮਾਛੀਕੇ ਵੱਲੋਂ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ’ਚੋਂ ਦੋ ਵਿਅਕਤੀਆਂ ਨੇ ਪੁਲਸ ਪਾਰਟੀ ਨੂੰ ਦੇਖ ਕੇ ਆਪਣੇ ਹੱਥਾਂ ’ਚ ਫਡ਼ੇ ਲਿਫਾਫੇ ਸੁੱਟ ਦਿੱਤੇ ਅਤੇ ਜਦ ਮੋਟਰਸਾਈਕਲ ਵਾਪਸ ਮੋਡ਼ਨ ਲੱਗੇ ਤਾਂ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਤਲਾਸ਼ੀ ਲੈਣ ’ਤੇ ਉਕਤ ਸੁੱਟੇ ਗਏ ਲਿਫਾਫਿਆ ’ਚੋਂ 140 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਉਕਤ ਵਿਅਕਤੀਆਂ ਦੀ ਪਹਿਚਾਣ ਗੁਰਦੀਪ ਸਿੰਘ ਪੁੱਤਰ ਜੀਤ ਸਿੰਘ, ਹਰਪ੍ਰੀਤ ਸਿੰਘ ਪੁੱਤਰ ਛੋਟਾ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਗੁਰਤੇਜ ਸਿੰਘ ਤਿੰਨੋਂ ਵਾਸੀ ਬਿਲਾਸਪੁਰ ਵਜੋਂ ਹੋਈ ਹੈ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ। ਚੌਕੀ ਇੰਚਾਰਜ ਸਬ-ਇੰਸਪੈਕਟਰ ਬੇਅੰਤ ਸਿੰਘ ਭੱਟੀ ਨੇ ਦੱਸਿਆ ਕਿ ਗ੍ਰਿਫਤਾਰ ਗੁਰਦੀਪ ਸਿੰਘ ਪੁੱਤਰ ਜੀਤ ਸਿੰਘ 25 ਕਿਲੋ ਪੋਸਤ ਦੇ ਕੇਸ ’ਚ ਥਾਣਾ ਸਿਟੀ ਮੋਗਾ ਦਾ ਭਗੌਡ਼ਾ ਹੈ।
ਰਾਹੁਲ ਦੇ ਅਸਤੀਫੇ ਦੀ ਵਾਪਸੀ ਸਬੰਧੀ ਕਾਂਗਰਸੀਆਂ ਵਲੋਂ ਕਾਂਗਰਸ ਮੁੱਖ ਦਫਤਰ 'ਚ ਭੁੱਖ ਹੜਤਾਲ ਸ਼ੁਰੂ
NEXT STORY