ਚੰਡੀਗੜ੍ਹ (ਸੰਦੀਪ) : ਓ.ਐੱਲ.ਐਕਸ. ’ਤੇ ਸੈਕੰਡ ਹੈਂਡ ਸਵਿਫ਼ਟ ਡਿਜ਼ਾਈਰ ਕਾਰ ਵੇਚਣ ਦਾ ਝਾਂਸਾ ਦੇ ਕੇ ਸੈਕਟਰ-38 ਦੇ ਰਹਿਣ ਵਾਲੇ ਅਮਿਤ ਸ਼ਰਮਾ ਨਾਲ 5 ਲੱਖ 9 ਹਜ਼ਾਰ 500 ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਪੁਲਸ ਨੇ ਅਮਿਤ ਦੀ ਸ਼ਿਕਾਇਤ ’ਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਮਿਤ ਸ਼ਰਮਾ ਨੇ ਦੱਸਿਆ ਕਿ 21 ਅਕਤੂਬਰ ਨੂੰ ਉਹ ਅਤੇ ਉਸ ਦੀ ਪਤਨੀ ਘਰ ਵਿਚ ਸੈਕੰਡ ਹੈਂਡ ਕਾਰ ਖ੍ਰੀਦਣ ਦੀ ਗੱਲ ਕਰ ਰਹੇ ਸਨ। ਓ.ਐੱਲ.ਐਕਸ. ’ਤੇ ਸਵਿਫ਼ਟ ਡਿਜ਼ਾਈਰ ਕਾਰ ਦੇਖ ਕੇ ਸਬੰਧਤ ਮੋਬਾਇਲ ਨੰਬਰ ’ਤੇ ਸੰਪਰਕ ਕੀਤਾ ਤਾਂ ਕਾਲ ਸੁਣਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਮਨੀਸ਼ ਵਜੋਂ ਦੱਸੀ। ਉਸ ਨੇ ਕਿਹਾ ਕਿ ਕਾਰ ਦੀ ਹਾਲਤ ਬਹੁਤ ਵਧੀਆ ਹੈ। ਕਾਰ ਰਾਜਸਥਾਨ ਦੇ ਅਜਮੇਰ ਵਿਚ ਖੜ੍ਹੀ ਹੈ। ਮਨੀਸ਼ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਕਾਰ ਉਸ ਨੂੰ ਭੇਜੀ ਗਈ ਫੋਟੋ ਮੁਤਾਬਕ ਹੀ ਹੈ।
ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ
ਮਨੀਸ਼ ਨੇ ਅਮਿਤ ਨਾਲ ਕਾਰ ਦਾ ਸੌਦਾ 5 ਲੱਖ 9 ਹਜ਼ਾਰ 500 ਰੁਪਏ ਵਿਚ ਤੈਅ ਕੀਤਾ ਅਤੇ ਪੈਸੇ ਉਸਦੇ ਬੈਂਕ ਖਾਤੇ ਵਿਚ ਜਮ੍ਹਾ ਕਰਵਾਉਣ ਲਈ ਕਿਹਾ। ਮਨੀਸ਼ ਦੇ ਵਾਰ-ਵਾਰ ਬੇਨਤੀ ਕਰਨ ’ਤੇ ਅਮਿਤ ਨੇ ਉਸਦੇ ਰਾਜਸਥਾਨ ਸਥਿਤ 3 ਵੱਖ-ਵੱਖ ਖਾਤਾ ਨੰਬਰਾਂ ’ਤੇ ਪੈਸੇ ਜਮ੍ਹਾ ਕਰਵਾਏ, ਜੋ ਉਸ ਵਲੋਂ ਦੱਸੀ ਇਕ ਫਰਮ ਦੇ ਨਾਂ ’ਤੇ ਸਨ। ਅਮਿਤ ਨੇ 23 ਅਕਤੂਬਰ ਨੂੰ ਉਸ ਵਲੋਂ ਦੱਸੇ ਤਿੰਨ ਵੱਖ-ਵੱਖ ਖਾਤਿਆਂ ਵਿਚ 3.50 ਲੱਖ ਰੁਪਏ, 1 ਲੱਖ 23 ਹਜ਼ਾਰ 700 ਰੁਪਏ ਅਤੇ 35 ਹਜ਼ਾਰ 800 ਰੁਪਏ ਜਮ੍ਹਾ ਕਰਵਾਏ। ਮਨੀਸ਼ ਨੇ ਉਸ ਨੂੰ ਪੁਸ਼ਟੀ ਕੀਤੀ ਕਿ ਕਾਰ ਦੀ ਰਕਮ ਉਸ ਕੋਲ ਪਹੁੰਚ ਗਈ ਹੈ। ਉਹ 24 ਅਕਤੂਬਰ ਨੂੰ ਉਨ੍ਹਾਂ ਨੂੰ ਕਾਰ ਦੀ ਆਰ.ਸੀ. ਭੇਜ ਦੇਵੇਗਾ।
ਅਗਲੇ ਦਿਨ ਮਨੀਸ਼ ਦਾ ਕੋਈ ਫ਼ੋਨ ਨਹੀਂ ਆਇਆ। ਜਦੋਂ ਉਨ੍ਹਾਂ ਨੇ ਮਨੀਸ਼ ਦੇ ਨੰਬਰ ’ਤੇ ਕਾਲ ਕਰ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫ਼ੋਨ ਬੰਦ ਸੀ। ਇਸ ਤੋਂ ਬਾਅਦ ਅਮਿਤ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾਦੇਹੀ ਹੋਈ ਹੈ ਅਤੇ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਭਾ ਜੇਲ੍ਹ ਬ੍ਰੇਕ ਕਾਂਡ: ਜੇਲ੍ਹ ਅਧਿਕਾਰੀਆਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ
NEXT STORY