ਬਠਿੰਡਾ, (ਸੁਖਵਿੰਦਰ)- ਗੋਲ ਡਿੱਗੀ ਦੇ ਬਰਾਂਡੇ ’ਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗੋਇਲ, ਗੌਤਮ ਗੋਇਲ ਅਤੇ ਪੁਲਸ ਮੁਲਾਜ਼ਮ ਮੌਕੇ ’ਤੇ ਪਹੁੰਚੇ। ਮ੍ਰਿਤਕ ਵਿਅਕਤੀ ਨੇ ਕੁਡ਼ਤਾ-ਪਜਾਮਾ ਪਾਇਆ ਹੋਇਅਾ ਸੀ ਅਤੇ ਉਸ ਉੱਪਰ ਹੋਰ ਕੋਈ ਕੱਪਡ਼ਾ ਨਹੀਂ ਸੀ। ਮ੍ਰਿਤਕ ਦੀ ਪਛਾਣ ਨਿੱਕੂ ਰਾਮ (60) ਪੁੱਤਰ ਕ੍ਰਿਸ਼ਨ ਲਾਲ ਵਾਸੀ ਗੋਪਾਲ ਨਗਰ ਵਜੋਂ ਹੋਈ। ਸੰਸਥਾ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਠੰਡ ਵਿਚ ਰਹਿਣ ਕਾਰਨ ਉਕਤ ਵਿਅਕਤੀ ਦੀ ਮੌਤ ਹੋਈ ਹੈ।
ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY