ਸੰਗਰੂਰ,(ਸਿੰਗਲਾ)- ਆਲ ਇੰਡੀਆ ਗੌਰਮਿੰਟ ਡਰਾਈਵਰ ਫੈਡਰੇਸ਼ਨ ਦੇ ਪ੍ਰਧਾਨ ਮਿੱਲ ਸਿੰਘ ਬੰਸੀ ਦੀ ਅਗਵਾਈ 'ਚ ਡਰਾਈਵਰ ਦਿਵਸ ਸਮੁੱਚੇ ਭਾਰਤ ਅੰਦਰ ਕਰੋੜਾਂ ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਟੇਟ ਪੱਧਰ 'ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ । ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਜਰਨੈਲ ਸਿੰਘ ਨਥਾਣਾ ਅਤੇ ਅਨਿਲ ਕੁਮਾਰ ਸੂਬਾ ਜਨ ਸਕੱਤਰ ਪੰਜਾਬ ਨੇ ਦੱਸਿਆ ਕਿ ਇਹ ਡਰਾਈਵਰ ਦਿਵਸ ਜੋ ਸਮੁੱਚੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ਤੇ ਕੋਰੋਨਾਂ ਦੀ ਮਹਾਂਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਗਾਈਡਲਾਈਨਜ਼ ਦੀ ਪਾਲਣਾ ਕਰਦੇ ਹੋਏ ਸੋਸ਼ਲ ਡਿਸਟੈਂਸ ਅਤੇ ਮਾਸਕ ਲਗਾ ਕੇ 26ਵਾ ਡਰਾਈਵਰ ਸਥਾਪਨਾ ਦੇ ਮਨਾਇਆ ਗਿਆ। ਇਸ ਮੌਕੇ ਸਮੁੱਚੇ ਭਾਰਤ ਅਤੇ ਸਟੇਟਾਂ ਦੇ ਭੂਤਪੂਰਵ ਸਾਥੀਆਂ ਨੂੰ ਯਾਦ ਕੀਤਾ ਗਿਆ ਅਤੇ ਸਮੁੱਚੇ ਭਾਰਤ ਵਿੱਚ ਕੋਰੋਨਾ ਦੀ ਮਹਾਮਾਰੀ ਨਾਲ ਪੀੜਤਾਂ ਦੀ ਹੋਈ ਦੁਖਦਾਈ ਮੌਤ ਤੇ ਦੋ ਮਿੰਟ ਦਾ ਮੋਨ ਰੱਖਿਆ ਗਿਆ।
ਜ਼ਿਲ੍ਹਾ ਕੰਪਲੈਕਸ ਸੰਗਰੂਰ ਵਿਖੇ ਸ੍ਰੀ ਅਨਿਲ ਕੁਮਾਰ ਸੂਬਾ ਜਲ ਸਕੱਤਰ ਅਤੇ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਡਰਾਈਵਰ ਇਕੱਠੇ ਹੋਏ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੁੱਚੇ ਪੰਜਾਬ ਸਰਕਾਰ ਦੀਆਂ ਗੱਡੀਆਂ ਦਾ ਬੀਮਾ ਕੀਤਾ ਜਾਵੇ ਅਤੇ ਡਰਾਈਵਰਾਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ 10300-34800, ਗਰੇਡ ਪੇਅ 3200 ਦੇਣਾ, ਮਹਿੰਗਾਈ ਭੱਤੇ ਦੀਆਂ 2018 ਤੋਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਕੱਚੇ ਐਡਹਾਕ ਵਰਕਚਾਰਜ ਅਤੇ ਆਊਟਸੋਰਸ ਤੇ ਰੱਖੇ ਸਮੂਹ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਡਰਾਈਵਰਾਂ ਨੂੰ ਪੱਕਾ ਕਰਨਾ, ਰੈਗੂਲਰ ਭਰਤੀ ਸ਼ੁਰੂ ਕਰਨਾ, ਛੇਵੇਂ ਪੇ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਤੁਰੰਤ ਲਾਗੂ ਕਰਨਾ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨਾ ਦੋ ਸੌ ਰੁਪਏ ਪ੍ਰਤੀ ਮਹੀਨਾ ਮੁਲਾਜ਼ਮਾਂ ਤੇ ਲਾਇਆ ਜਜ਼ੀਆ ਟੈਕਸ ਬੰਦ ਕਰਨਾ ਆਦਿ ਮੰਗਾਂ ਨੂੰ ਫੌਰੀ ਤੌਰ ਤੇ ਗੱਲਬਾਤ ਕਰਕੇ ਹੱਲ ਕੀਤੀਆਂ ਜਾਣ। ਇਸ ਮੌਕੇ ਕੁਲਵੀਰ ਚੰਦ ਜ਼ਿਲ੍ਹਾ ਜਨਰਲ ਸਕੱਤਰ, ਸਰਦਾਰ ਗੁਰਬੀਰ ਸਿੰਘ, ਧੰਨ ਸਿੰਘ, ਭਾਗ ਸਿੰਘ, ਗੁਰਮੇਲ ਸਿੰਘ, ਅਮਨਦੀਪ ਸਿੰਘ, ਬਲਜਿੰਦਰ ਸਿੰਘ, ਹਰਮੇਲ ਸਿੰਘ, ਸਤਨਾਮ ਸਿੰਘ, ਸੰਤੋਸ਼ ਰਿਸ਼ੀ, ਗੁਰਜੰਟ ਸਿੰਘ, ਜਸਵਿੰਦਰ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ ਆਦਿ ਆਗੂ ਹਾਜ਼ਰ ਸਨ।
ਲੁਧਿਆਣਾ 'ਚ ਵਪਾਰੀ ਦੇ ਦਫਤਰ ਤੋਂ ਦਿਨ-ਦਿਹਾੜੇ ਲੁੱਟੇ 6.72 ਲੱਖ ਰੁਪਏ
NEXT STORY