ਫਰੀਦਕੋਟ (ਜਗਤਾਰ)—ਪਿੰਡ 'ਚ ਨਸ਼ਾ ਵੇਚਣ ਆਏ 4 ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਦਬੋਚ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਦੂਜੇ ਪਾਸੇ ਪਿੰਡ ਵਾਸੀਆਂ ਦੀ ਇਸ ਹਿੰਮਤ ਨੂੰ ਪੁਲਸ ਆਪਣੀ ਪ੍ਰਾਪਤੀ ਦੱਸ ਰਹੀ ਹੈ। ਇਨ੍ਹਾਂ ਨੌਜਵਾਨਾਂ 'ਤੇ 300 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ 'ਤੇ ਪਰਚਾ ਪਾ ਕੇ ਪੁਲਸ ਆਪਣੀ ਪਿੱਠ ਥਪਥਪਾ ਰਹੀ ਹੈ। ਇਹ ਵੀਡੀਓ ਫਰੀਦਕੋਟ ਦੇ ਪਿੰਡ ਸਿਵੀਆਂ ਦੀ ਹੈ, ਜਿੱਥੇ ਪਿੰਡ ਵਾਲਿਆਂ ਨੇ ਨਸ਼ਾ ਸਮੱਗਲਰਾਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।
ਦੱਸਣਯੋਗ ਹੈ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਫੜ੍ਹੇ ਗਏ ਇਹ ਚਾਰ ਨੌਜਵਾਨ ਚੰਗੇ-ਪੜ੍ਹੇ ਲਿਖੇ ਹਨ। ਇਕ ਮਕੈਨੀਕਲ ਇੰਜੀਨੀਅਰ, ਦੂਜਾ ਬੀ.ਐੱਸ.ਸੀ. ਐਗਰੀਕਲਚਰ, ਤੀਜਾ ਪਲੱਸ ਟੂ ਕੰਪਿਊਟਰ 'ਤੇ ਚੌਥਾ ਪਲੱਸ ਟੂ ਨੈਨੀ ਕੋਰਸ ਹੈ, ਪਰ ਭਵਿੱਖ ਚੰਗਾ ਬਣਾਉਣ ਦੀ ਥਾਂ ਇਹ ਹੋਰਨਾਂ ਨੌਜਵਾਨਾਂ ਦੇ ਭਵਿੱਖ ਨੂੰ ਦਾਅ 'ਤੇ ਲਾਉਣ ਲਈ ਤੁਰ ਪਏ ਹਨ।
ਚੰਡੀਗੜ੍ਹ ਤੋਂ ਗੋਲੀਆਂ ਮਾਰ ਕੇ ਫੜਿਆ ਗੈਂਗਸਟਰ ਦਿਲਪ੍ਰੀਤ ਬਾਬਾ
NEXT STORY