ਖੰਨਾ (ਵਿਪਨ ਭਾਰਦਵਾਜ) : ਖੰਨਾ ਦੇ ਸਮਰਾਲਾ ਰੋਡ ਸਥਿਤ ਪੰਜਾਬੀ ਬਾਗ ਵਿਖੇ ਸਾਬਕਾ ਸੈਨਿਕ ਦੀ ਪਤਨੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਲੰਬੇ ਸਮੇਂ ਤੋਂ ਪਤੀ-ਪਤਨੀ ਵਿਚਾਲੇ ਝਗੜਾ ਚੱਲਦਾ ਆ ਰਿਹਾ ਸੀ। ਜਿਸ ਦੇ ਚਲਦਿਆਂ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਕਤਲ ਦੇ ਦੋਸ਼ ਲਾਏ। ਇਸ ਸਬੰਧੀ ਮ੍ਰਿਤਕਾ ਮਨਦੀਪ ਕੌਰ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਮਨਦੀਪ ਕੌਰ ਦਾ ਪਤੀ ਫੌਜ 'ਚੋਂ ਸੇਵਾਮੁਕਤ ਹੈ। ਅਕਸਰ ਹੀ ਮਨਦੀਪ ਕੌਰ ਦਾ ਪਤੀ ਉਸ ਨਾਲ ਝਗੜਾ ਕਰਦਾ ਸੀ ਤੇ ਉਸ ਦੀ ਕੁੱਟਮਾਰ ਕਰਦਾ ਸੀ।

ਇਕ ਹਫ਼ਤਾ ਪਹਿਲਾਂ ਮਨਦੀਪ ਕੌਰ ਦੇ ਸਿਰ ਚ ਉਸਦੇ ਪਤੀ ਨੇ ਲੋਹੇ ਦੇ ਹਥਿਆਰ ਨਾਲ ਹਮਲਾ ਕੀਤਾ। ਜਿਸ ਕਰਕੇ ਮਨਦੀਪ ਕੌਰ ਦੇ ਅੰਦਰੂਨੀ ਸੱਟ ਲੱਗੀ ਅਤੇ ਖੂਨ ਸ਼ਰੀਰ ਅੰਦਰ ਡਿੱਗਣ ਲੱਗਾ। ਉਨ੍ਹਾਂ ਦੇ ਜਵਾਈ ਨੇ ਮਨਦੀਪ ਕੌਰ ਦਾ ਇਲਾਜ ਵੀ ਨਹੀਂ ਕਰਾਇਆ। ਜਦੋਂ ਹਾਲਤ ਵਿਗੜੀ ਤਾਂ ਉਹ ਖੁਦ ਮਨਦੀਪ ਕੌਰ ਨੂੰ ਹਸਪਤਾਲ ਲੈ ਕੇ ਗਏ। ਇਲਾਜ ਦੌਰਾਨ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ। ਪਰਿਵਾਰ ਨੇ ਜਵਾਈ ਖਿਲਾਫ ਕਤਲ ਕੇਸ ਦਰਜ ਕਰਨ ਦੀ ਮੰਗ ਕੀਤੀ।
ਇਹ ਖ਼ਬਰ ਵੀ ਪੜ੍ਹੋ - ਸ਼ਰਮਨਾਕ : ਕਵਾਰੇ ਮਾਪਿਆਂ ਨੇ ਬੋਰੀ 'ਚ ਪਾ ਕੇ ਨਾਲੀ 'ਚ ਸੁੱਟਿਆ ਨਵਜੰਮਿਆ ਬੱਚਾ, ਮੌਤ, ਪ੍ਰੇਮੀ ਜੋੜਾ ਗ੍ਰਿਫ਼ਤਾਰ
ਇਸ ਸਬੰਧੀ ਥਾਣਾ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੈਡੀਕਲ ਰਿਪੋਰਟ 'ਚ ਮੌਤ ਦੇ ਅਸਲੀ ਕਾਰਨ ਸਾਮਣੇ ਆਉਣਗੇ। ਜਿਨ੍ਹਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਡੇਂਗੂ ਵਿਰੋਧੀ ਗਤੀਵਿਧੀਆਂ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼
NEXT STORY