ਪਟਿਅਾਲਾ, (ਪ੍ਰਤਿਭਾ)- ਲੰਬੀ ਉਡੀਕ ਤੋਂ ਬਾਅਦ ਆਖਰਕਾਰ ਰੇਲਵੇ ਸਟੇਸ਼ਨ ’ਤੇ ਪਲੇਟਫਾਰਮ-1 ਦੀ ਐਕਸਟੈਂਸ਼ਨ ਦਾ ਕੰਮ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਹੁਣ ਪਲੇਟਫਾਰਮ ਦੀ ਕੁੱਲ ਲੰਬਾਈ 700 ਮੀਟਰ ਹੋ ਗਈ ਹੈ। 200 ਮੀਟਰ ਪਲੇਟਫਾਰਮ ਵਿਚ ਐਕਸਟੈਂਡ ਕੀਤਾ ਗਿਆ ਹੈ। ਪਹਿਲਾਂ ਇਸ ਦੀ ਲੰਬਾਈ 500 ਮੀਟਰ ਸੀ। 2016 ਵਿਚ ਪਲੇਟਫਾਰਮ ਦੀ ਐਕਸਟੈਂਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਜੋ ਕਿ 2018 ਵਿਚ ਜਾ ਕੇ ਪੂਰਾ ਹੋਇਆ ਹੈ। 2 ਸਾਲ ਦੇ ਸਮੇਂ ਦੌਰਾਨ ਐਕਸਟੈਂਸ਼ਨ ਦਾ ਕੰਮ ਤਿੰਨ ਤੋਂ ਚਾਰ ਵਾਰ ਰੁਕਿਆ ਹੈ। ਇਸ ਵਿਚ ਫੰਡ ਦੀ ਕਮੀ ਅਤੇ ਕੁੱਝ ਤਕਨੀਕੀ ਕਾਰਨ ਵੀ ਰਹੇ ਹਨ। ਹੁਣ ਜਾ ਕੇ ਐਕਸਟੈਂਸ਼ਨ ਦਾ ਕੰਮ ਪੂਰਾ ਹੋ ਗਿਆ ਹੈ। ਇਸ ਨਾਲ ਇਥੇ ਹੁਣ 24 ਡੱਬਿਆਂ ਵਾਲੀ ਟਰੇਨ ਰੁਕ ਸਕਦੀ ਹੈ। ਪਹਿਲਾਂ 15-16 ਡੱਬਿਆਂ ਵਾਲੀ ਟਰੇਨ ਦੇ ਦੋ ਤੋਂ ਤਿੰਨ ਡੱਬੇ ਪਲੇਟਫਾਰਮ ਤੋਂ ਬਾਹਰ ਹੀ ਹੁੰਦੇ ਸਨ, ਜਿਸ ਕਾਰਨ ਯਾਤਰੀਆਂ ਨੂੰ ਚਡ਼੍ਹਣ-ਉਤਰਨ ਵਿਚ ਪ੍ਰੇਸ਼ਾਨੀ ਹੁੰਦੀ ਸੀ। ਖਾਸ ਕਰ ਕੇ ਬਜ਼ੁਰਗਾਂ, ਬੱਚਿਆਂ ਤੇ ਅੌਰਤਾਂ ਲਈ ਕਾਫੀ ਮੁਸ਼ਕਲ ਹੋ ਜਾਂਦੀ ਸੀ।
ਵਿਦੇਸ਼ਾਂ ਤੋਂ ਮੰਗਵਾਇਆ ਜਾਵੇਗਾ ਸਟੀਲ
ਇਹ ਸਟੀਲ ਵਿਦੇਸ਼ਾਂ ਤੋਂ ਮੰਗਵਾਇਆ ਜਾਵੇਗਾ। ਰੇਲਵੇ ਸੇਲ ਕੰਪਨੀ ਤੋਂ ਸਟੀਲ ਖਰੀਦਦਾ ਹੈ। ਉਨ੍ਹਾਂ ਨੇ ਵੀ ਇੰਨੀ ਮੰਗ ਅਨੁਸਾਰ ਸਟੀਲ ਦੇਣ ਵਿਚ ਅਸਮਰੱਥਾ ਜਤਾਈ ਹੈ। ਇਸ ਲਈ ਸਟੀਲ ਵਿਦੇਸ਼ੀ ਕੰਪਨੀਆਂ ਤੋਂ ਮੰਗਵਾਇਆ ਜਾਵੇਗਾ। ਜਾਣਕਾਰੀ ਅਨੁਸਾਰ ਸਬੰਧਤ ਕੰਪਨੀ ਨੇ 24 ਹਜ਼ਾਰ ਟਨ ਸਟੀਲ ਦਾ ਆਰਡਰ ਵੀ ਦੇ ਦਿੱਤਾ ਹੈ। ਰੇਲਵੇ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਇਸ ਵਾਰ 150 ਕਿਲੋਮੀਟਰ ਸਪੀਡ ਨਾਲ ਚੱਲਣ ਵਾਲੀਅਾਂ ਟਰੇਨਾਂ ਹੀ ਚਲਾਈਆਂ ਜਾਣਗੀਆਂ। ਜੋ ਰੇਲ ਲਾਈਨਾਂ ਫਿਲਹਾਲ ਹਨ, ਉਹ 160 ਕਿਲੋਮੀਟਰ ਸਪੀਡ ਨੂੰ ਵੀ ਬਰਦਾਸ਼ਤ ਨਹੀਂ ਕਰਦੀਆਂ ਹਨ। ਅਜਿਹੇ ਵਿਚ ਸਟੀਲ ਦੀ ਰੇਲਵੇ ਲਾਈਨਾਂ ਵਿਛਾਉਣ ਦਾ ਪ੍ਰਾਜੈਕਟ ਹੈ।
ਰਾਜਪੁਰਾ-ਬਠਿੰਡਾ ਤੱਕ ਰੇਲ ਲਾਈਨਾਂ ਹੋਣਗੀਆਂ ਸ਼ੁੱਧ ਸਟੀਲ ਦੀਆਂ
ਜਾਣਕਾਰੀ ਅਨੁਸਾਰ ਡਬਲ ਲਾਈਨ ਪ੍ਰਾਜੈਕਟ ਲਈ ਜੋ ਰੇਲ ਲਾਈਨਾਂ ਪਾਈਆਂ ਜਾਣਗੀਆਂ, ਉਹ ਇਸ ਵਾਰ ਸ਼ੁੱਧ ਸਟੀਲ ਦੀਆਂ ਹੋਣਗੀਆਂ। ਹੁਣ ਤੱਕ ਲੋਹੇ ਅਤੇ ਕੁੱਝ ਮੈਟਲ ਮਿਕਸ ਕਰ ਕੇ ਲਾਈਨਾਂ ਬਣਾਈਆਂ ਜਾਂਦੀਆਂ ਰਹੀਆਂ ਹਨ। ਇਸ ਦਾ ਨੁਕਸਾਨ ਇਹ ਹੈ ਕਿ ਇਨ੍ਹਾਂ ਦੀ ਲਾਈਫ ਬਹੁਤ ਲੰਬੀ ਨਹੀਂ ਹੁੰਦੀ। ਰੇਲਵੇ ਅਥਾਰਟੀ ਨੇ ਇਸ ਵਾਰ ਰੇਲ ਲਾਈਨ ਸਿਰਫ ਸਟੀਲ ਦੀ ਵਿਛਾਏ ਜਾਣ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਰਾਜਪੁਰਾ-ਬਠਿੰਡਾ ਤੱਕ ਡਬਲ ਲਾਈਨ ਦੌਰਾਨ ਸਟੀਲ ਦੀਆਂ ਲਾਈਨਾਂ ਵਿਛਾਈਆਂ ਜਾਣਗੀਆਂ।
ਡਬਲ ਲਾਈਨ ਲਈ ਖੁੱਲ੍ਹੇ ਟੈਂਡਰ
ਇਕ ਪਾਸੇ ਰਾਜਪੁਰਾ-ਧੂਰੀ ਤੱਕ ਇਲੈਕਟ੍ਰੀਫਿਕੇਸ਼ਨ ਦਾ ਕੰਮ ਕਾਫੀ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ ਅਥਾਰਟੀ ਨੇ ਡਬਲ ਲਾਈਨ ਪ੍ਰਾਜੈਕਟ ਨੂੰ ਲੈ ਕੇ ਟੈਂਡਰ ਖੋਲ੍ਹ ਦਿੱਤੇ ਹਨ। ਇਕ ਮਹੀਨੇ ਤੱਕ ਇਹ ਟੈਂਡਰ ਕਿਸ ਕੰਪਨੀ ਨੂੰ ਦਿੱਤੇ ਗਏ ਹਨ, ਉਸ ਬਾਰੇ ਪਤਾ ਲੱਗ ਸਕੇਗਾ। ਟੈਂਡਰ ਹੋਣ ਤੋਂ ਬਾਅਦ ਸਬੰਧਤ ਕੰਪਨੀ ਫਿਰ ਤੋਂ ਆਪਣਾ ਸਰਵੇ ਕਰੇਗੀ। ਦੱਸਣਯੋਗ ਹੈ ਕਿ ਰੇਲਵੇ ਵਿਕਾਸ ਨਿਗਮ ਬੋਰਡ ਇਲੈਕਟ੍ਰੀਫਿਕੇਸ਼ਨ ਅਤੇ ਡਬਲ ਲਾਈਨ ਦੋਵੇਂ ਪ੍ਰਾਜੈਕਟ ਦੇਖ ਰਿਹਾ ਹੈ। ਇਲੈਕਟ੍ਰੀਫਿਕੇਸ਼ਨ ਨੂੰ ਲੈ ਕੇ ਜਿਥੇ ਬੇਸ ਤਿਆਰ ਕੀਤੇ ਜਾ ਚੁੱਕੇ ਹਨ, ਹੁਣ ਇਥੇ ਪੋਲ ਲਾਏ ਜਾਣੇ ਹਨ। ਡਬਲ ਲਾਈਨ ਪ੍ਰਾਜੈਕਟ ਦੇ ਟੈਂਡਰ 27 ਨਵੰਬਰ ਨੂੰ ਖੁੱਲ੍ਹ ਗਏ ਹਨ। ਇਸ ਤੋਂ ਬਾਅਦ ਡਬਲ ਲਾਈਨ ਦਾ ਕੰਮ ਵੀ ਨਵੇਂ ਸਾਲ ਵਿਚ ਸ਼ੁਰੂ ਹੋ ਜਾਵੇਗਾ।
ਵਿਕਟੇਮਾਈਜ਼ੇਸ਼ਨ ਰੱਦ ਕਰਵਾਉਣ ਲਈ ਕੀਤਾ ਪ੍ਰਦਰਸ਼ਨ
NEXT STORY