ਫਾਜ਼ਿਲਕਾ (ਬਿਊਰੋ) - ਤਿੰਨਾਂ ਪਾਸਿਆਂ ਤੋਂ ਪਾਕਿਸਤਾਨ ਤੇ ਇਕ ਪਾਸੇ ਭਾਰਤ ਫੈਂਸਿੰਗ ਨਾਲ ਘਿਰਿਆ ਫਾਜ਼ਿਲਕਾ ਦਾ ਮੁਹਾਰ ਜਮਸ਼ੇਰ ਪਿੰਡ ਸਰਕਾਰਾਂ ਦੀਆਂ ਅਣਦੇਖੀਆਂ ਕਾਰਨ ਮੁੱਢਲੀਆਂ ਸਹੂਲਤਾਂ ਤੋਂ ਅੱਜ ਵੀ ਵਾਂਝਾ ਹੈ। ਇਸ ਪਿੰਡ 'ਚ ਜ਼ਿਆਦਾਤਰ ਮਕਾਨ ਕੱਚੇ ਹੀ ਨਜ਼ਰ ਆ ਰਹੇ ਹਨ। ਇਸ ਪਿੰਡ 'ਚ ਨਾ ਤਾਂ ਕੋਈ ਡਿਸਪੈਂਨਸਰੀ ਹੈ ਅਤੇ ਨਾ ਹੀ ਬੱਚਿਆਂ ਲਈ ਸਕੂਲ। ਹੋਰ ਤਾਂ ਹੋਰ ਇਸ ਪਿੰਡ 'ਚ ਬਿਜਲੀ ਦੀ ਸਹੂਲਤ ਵੀ ਨਾ ਦੇ ਬਰਾਬਰ ਹੈ, ਜਿਸ ਕਾਰਨ ਬੱਚੇ ਮਾਂ-ਬਾਪ ਦੀ ਦੇਖ-ਰੇਖ 'ਚ ਖੇਤਾਂ 'ਚ ਬੈਠ ਕੇ ਪੜ੍ਹਾਈ ਕਰਦੇ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿਆਸੀ ਆਗੂਆਂ ਝੂਠੇ ਵਾਅਦਿਆਂ ਦਾ ਪੁਲੰਦਾ ਲੈ ਕੇ ਆਉਂਦੇ ਹਨ ਤੇ ਵੋਟਾਂ ਬਟੋਰਨ ਲਈ ਕਈ ਤਰ੍ਹਾਂ ਦੇ ਦਾਅਵੇ ਕਰਦੇ ਹਨ ਪਰ ਆਜ਼ਾਦੀ ਦੇ 70 ਸਾਲ ਬਾਅਦ ਵੀ ਅੱਜ ਤੱਕ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ। ਇਸ ਸਬੰਧਿਤ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜਲਦ ਹੀ ਪਿੰਡ 'ਚ ਨੁਹਾਰ ਬਦਲਣ ਦੀ ਗੱਲ ਕਹੀ। ਆਜ਼ਾਦੀ ਦੇ 70 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਪਿੰਡ ਦੀ ਕਿਸੇ ਸਰਕਾਰ ਵਲੋਂ ਸਾਰ ਨਹੀਂ ਲਈ।
ਜਬਰ-ਜ਼ਨਾਹ ਪੀੜਤਾ ਵਲੋਂ ਡੀ.ਐੱਸ.ਪੀ. ਦਫਤਰ ਦੇ ਬਾਹਰ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼
NEXT STORY