ਫਿਰੋਜ਼ਪੁਰ,(ਕੁਮਾਰ, ਮਲਹੋਤਰਾ)—ਸਮੱਗਲਰ ਨਸ਼ਿਆਂ ਦੀ ਤਸਕਰੀ ਕਰਨ ਲਈ ਨਿੱਤ ਨਵੇਂ ਢੰਗ ਲੱਭ ਰਹੇ ਹਨ। ਅਜਿਹਾ ਮਾਮਲਾ ਸ਼ਨੀਵਾਰ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਦੇਖਣ ਨੂੰ ਮਿਲਿਆ, ਜਿਥੇ ਬੀ. ਐੱਸ. ਐੱਫ. ਦੀ 136 ਬਟਾਲੀਅਨ ਨੇ 3 ਪੈਕੇਟ ਹੈਰੋਇਨ ਗਾਜਰਾਂ 'ਚੋਂ ਬਰਾਮਦ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ 136 ਬਟਾਲੀਅਨ ਦੇ ਕਮਾਂਡੈਂਟ ਓਮ ਸ਼ਿਵ ਨੇ ਦੱਸਿਆ ਬੀ. ਐੱਸ. ਐੱਫ. ਦੀ ਚੌਕੀ ਬਾਰੇਕੇ ਦੇ ਏਰੀਆ ਵੱਲੋਂ ਬਰਾਮਦ ਕੀਤੀ ਗਈ। ਇਸ ਹੈਰੋਇਨ ਦਾ ਭਾਰ ਕਰੀਬ 560 ਗ੍ਰਾਮ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 2 ਕਰੋੜ 50 ਲੱਖ ਦੱਸੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੰਘਣੀ ਧੁੰਦ ਕਾਰਨ ਪਾਕਿਸਤਾਨੀ ਸਮੱਗਲਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ ਅਤੇ ਭਾਰਤ 'ਚ ਉਹ ਨਸ਼ੇ ਦੀ ਖੇਪ ਭੇਜਣ ਦੀ ਫਿਰਾਕ 'ਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਸਪੈਸ਼ਲ ਸਰਚ ਆਪ੍ਰੇਸ਼ਨ ਕਰ ਕੇ ਪਾਣੀ ਦੇ ਖਾਲੇ ਦੇ ਹੇਠਾਂ ਦਬਾਈ ਹੋਈ ਹੈਰੋਇਨ ਦੇ 3 ਪੈਕੇਟ ਬਰਾਮਦ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੋ ਪੈਕੇਟ ਬਰਾਮਦ ਹੋਏ ਹਨ, ਉਹ ਪਲਾਸਟਿਕ ਦੇ ਰੂਪ 'ਚ ਸਨ।
ਇਹ ਲੋਕ ਪੰਚਾਇਤੀ ਚੋਣਾਂ 'ਚ ਨਹੀਂ ਲੈ ਸਕਣਗੇ ਹਿੱਸਾ
NEXT STORY