ਖਰਡ਼, (ਅਮਰਦੀਪ, ਰਣਬੀਰ)– ਖਰਡ਼-ਨਿੱਝਰ ਰੋਡ ’ਤੇ ਪੈਂਦੇ ਓਮ ਇਨਕਲੇਵ ਮੈਰੀਗੋਲਡ ਹੋਮਜ਼ ਦੇ ਇਕ ਫਲੈਟ ਨੂੰ ਅੱਗ ਲੱਗਣ ਕਾਰਨ ਇਕ ਬਜ਼ੁਰਗ ਅੌਰਤ ਦੀ ਝੁਲਸਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਨੀਤ ਕੌਡ਼ਾ ਦੇ ਫਲੈਟ ਨੰਬਰ 9 ਨੂੰ ਅੱਗ ਲੱਗਣ ਦੀ ਸੂਚਨਾ ਲੋਕਾਂ ਨੇ ਪੁਲਸ ਨੂੰ ਦਿੱਤੀ ਤਾਂ ਮੌਕੇ ’ਤੇ ਪੀ. ਸੀ. ਆਰ. ਟੀਮ ਦੇ ਇੰਚਾਰਜ ਹੌਲਦਾਰ ਕਰਨੈਲ ਸਿੰਘ ਤੇ ਸਿਪਾਹੀ ਹਰਦੀਪ ਸਿੰਘ ਪੁੱਜੇ ਤੇ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਪੀ. ਸੀ. ਆਰ. ਟੀਮ ਦੇ ਇੰਚਾਰਜ ਹੌਲਦਾਰ ਕਰਨੈਲ ਸਿੰਘ, ਸਿਪਾਹੀ ਹਰਦੀਪ ਸਿੰਘ ਤੇ ਲੋਕਾਂ ਨੇ ਜੱਦੋ-ਜਹਿਦ ਕਰ ਕੇ ਫਲੈਟ ਵਿਚੋਂ ਪਰਿਵਾਰਕ ਮੈਂਬਰਾਂ ਨੂੰ ਕੱਢਿਆ ਪਰ ਬਜ਼ੁਰਗ ਅੌਰਤ ਸੁਨੀਤਾ ਕੌਡ਼ਾ ਨੂੰ ਕੱਢਣ ਵਿਚ ਦੇਰੀ ਹੋ ਗਈ ਤੇ ਉਹ ਅੱਗ ਦੀ ਲਪੇਟ ਵਿਚ ਆ ਗਈ। ਪੀ. ਸੀ. ਆਰ. ਮੁਲਾਜ਼ਮਾਂ ਤੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਝੁਲਸੀ ਹੋਈ ਅੌਰਤ ਨੂੰ ਬਾਹਰ ਕੱਢਿਆ ਤੇ ਤੁਰੰਤ ਜ਼ਿਲਾ ਹਸਪਤਾਲ ਮੋਹਾਲੀ ਵਿਖੇ ਇਲਾਜ ਲਈ ਲਿਆਂਦਾ, ਜਿੱਥੇ ਕਿ ਉਹ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋਡ਼ ਗਈ। ਖਬਰ ਲਿਖੇ ਜਾਣ ਤੱਕ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਧਿਆਪਕਾਂ ਦੀ ਬਦਲੀ ਤੋਂ ਖਫ਼ਾ ਪਿੰਡ ਵਾਸੀਆਂ ਨੇ ਸਕੂਲ ਨੂੰ ਲਾਇਆ ਤਾਲਾ
NEXT STORY