ਚੰਡੀਗੜ੍ਹ (ਪਾਲ) - ਸੌਂਦੇ ਸਮੇਂ ਘੁਰਾੜੇ ਲੈਣਾ ਇੱਕ ਆਮ ਗੱਲ ਮੰਨੀ ਜਾਂਦੀ ਹੈ। ਬਜ਼ੁਰਗਾਂ ਅਤੇ ਮੋਟੇ ਲੋਕਾਂ ’ਚ ਇਹ ਸਮੱਸਿਆ ਆਮ ਹੁੰਦੀ ਹੈ, ਪਰ ਜੇਕਰ ਤੁਹਾਡਾ ਬੱਚਾ ਵੀ ਸੌਂਦੇ ਸਮੇਂ ਘੁਰਾੜੇ ਮਾਰਦਾ ਹੈ ਅਤੇ ਮੂੰਹ ਖੋਲ੍ਹ ਕੇ ਸੌਂਦਾ ਹੈ, ਤਾਂ ਇਹ ਔਬਸਟਰਕਟਿਵ ਸਲੀਪ ਐਪਨੀਆ (ਓ.ਐੱਸ.ਏ.) ਦੀ ਬਿਮਾਰੀ ਹੋ ਸਕਦੀ ਹੈ। ਓ.ਐੱਸ.ਏ. ਕਾਰਣ ਬੱਚਿਆਂ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਉਸ ਦੀ ਫੀਜੀਕਲ ਗ੍ਰੋਥ ਰੁਕ ਜਾਂਦੀ ਹੈ। ਇਲਾਜ ਨਾ ਕਰਵਾਉਣਾ ਵੀ ਬੱਚਿਆਂ ਦੇ ਵਿਵਹਾਰ ਵਿਚ ਬਦਲਾਅ ਦਾ ਕਾਰਣ ਬਣ ਸਕਦਾ ਹੈ। ਉਨ੍ਹਾਂ ਦੀ ਕੋਈ ਵੀ ਕੰਮ ਕਰਨ ਅਤੇ ਸਿੱਖਣ ਦੀ ਯੋਗਤਾ ਵੀ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਦਿਲ ਦੀ ਬੀਮਾਰੀ, ਹਾਈਪਰਟੈਨਸ਼ਨ ਅਤੇ ਟਾਈਪ-2 ਸ਼ੂਗਰ ਵੀ ਹੋ ਸਕਦੀ ਹੈ।
ਪੀ.ਜੀ.ਆਈ. ਏ.ਐੱਨ.ਟੀ. ਵਿਭਾਗ ਡਾ. ਸੰਦੀਪ ਬਾਂਸਲ ਅਨੁਸਾਰ ਪੀ.ਜੀ.ਆਈ. ਵਿਚ ਹਰ ਮਹੀਨੇ 10 ਬੱਚਿਆਂ ਦਾ ਆਪਰੇਟ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਉਮਰ 3 ਤੋਂ 12 ਸਾਲ ਦੀ ਹੁੰਦੀ ਹੈ। ਇਸ ਮੌਸਮ ਵਿਚ ਜਦੋਂਕਿ ਐਲਰਜੀ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ, ਇਸ ਵਿਚ ਇਨ੍ਹਾਂ ਦਾ ਨੰਬਰ 20 ਤੱਕ ਪਹੁੰਚ ਜਾਂਦਾ ਹੈ। ਜ਼ਿਆਦਾਤਰ ਮਰੀਜ਼ ਜਲਦੀ ਨਹੀਂ ਆਉਂਦੇ। ਲੋਕ ਘਰਾੜੇ ਅਤੇ ਮੂੰਹ ਤੋਂ ਸਾਹ ਲੈਣ ਨੂੰ ਅਣਦੇਖਾ ਕਰਦੇ ਹਨ, ਜਦੋਂ ਤੱਕ ਕਿ ਉਨ੍ਹਾਂ ਨੂੰ ਜੁਕਾਮ ਨਾ ਹੋਵੇ, ਸੁਣਨ ਵਿਚ ਦਿਕਤ ਹੋਣ ਲੱਗੇ, ਜਾਂ ਕੰਨ ਵਿਚ ਦਰਦ ਹੋਣ ਲੱਗੇ। ਉਸ ਸਮੇਂ ਅਸੀਂ ਉਨ੍ਹਾਂ ਨੂੰ ਦੱਸਦੇ ਹਾਂ ਕਿ ਉਨ੍ਹਾਂ ਨੂੰ ਕੰਨਾਂ ਦੀ ਸਮੱਸਿਆ ਹੈ।
ਇਹ ਵੀ ਪੜ੍ਹੋ- ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਿਰ 'ਤੇ ਲੱਗੀ ਗੰਭੀਰ ਸੱਟ, ਹਸਪਤਾਲ 'ਚ ਦਾਖਲ
ਬੱਚਿਆਂ ਵਿਚ 80 ਫੀਸਦੀ ਮਰੀਜ਼ ਸਰਜਰੀ ਨਾਲ ਠੀਕ ਹੋ ਜਾਂਦੇ ਹਨ
ਐਬਸਟਰਕਟਿਵ ਸਲੀਪ ਐਪਨੀਆ ਵਿਚ ਸਾਹ ਲੈਣ ਦਾ ਰਸਤਾ ਸੁੰਗੜ ਜਾਂਦਾ ਹੈ। ਅਜਿਹੇ ''ਚ ਨੀਂਦ ਦੌਰਾਨ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਜਿਸ ਦਾ ਇੱਕ ਵੱਡਾ ਕਾਰਨ ਐਡੀਨੋਇਡਜ਼ ਟੌਨਸਿਲ ਹੈ ਜੋ ਬੱਚਿਆਂ ਵਿਚ ਐਬਸਟਰਕਟਿਵ ਸਲੀਪ ਐਪਨੀਆ ਦਾ ਕਾਰਣ ਬਣਦੇ ਹਨ। ਵਧੇ ਹੋਏ ਐਡੀਨੋਇਡ ਟੌਨਸਿਲਾਂ ਨੂੰ ਹਟਾਉਣ ਲਈ ਇੱਕ ਆਪ੍ਰੇਸ਼ਨ ਕੀਤਾ ਜਾਂਦਾ ਹੈ। ਇਹ ਟੌਨਸਿਲ ਸਾਡੇ ਗਲੇ ਦਾ ਅਹਿਮ ਹਿੱਸਾ ਹਨ। ਇਹ ਗਲੇ ਦੇ ਸੱਜੇ ਅਤੇ ਖੱਬੇ ਦੋਵੇਂ ਪਾਸੇ ਹੁੰਦਾ ਹੈ ਅਤੇ ਸਰੀਰ ਨੂੰ ਬਾਹਰੀ ਸੰਕਰਮਣ ਤੋਂ ਬਚਾਉਂਦੇ ਹਨ। ਐਡੀਨੋਇਡਸ ਨੱਕ ਦੇ ਪਿਛਲੇ ਪਾਸੇ ਪਾਏ ਜਾਣ ਵਾਲੇ ਟਿਸ਼ੂ ਦੀ ਇੱਕ ਕਿਸਮ ਹੈ। ਜੋ 3 ਤੋਂ 5 ਸਾਲ ਤੱਕ ਤੇਜ਼ੀ ਨਾਲ ਵਧਦੀ ਹੈ, ਫਿਰ ਸੁੰਗੜਨਾ ਸ਼ੁਰੂ ਕਰ ਦਿੰਦੇ ਹੈ। ਹਾਲਾਂਕਿ ਇਹ ਟੌਨਸਿਲ 12 ਸਾਲ ਦੀ ਉਮਰ ਤੋਂ ਬਾਅਦ ਵਧਣਾ ਬੰਦ ਹੋ ਜਾਂਦੇ ਹਨ, ਪਰ ਉਦੋਂ ਤੱਕ ਇਹ ਖਰਾਬ ਹੋ ਜਾਂਦੇ ਹਨ। 80 ਫੀਸਦੀ ਬੱਚੇ ਮਰੀਜ਼ ਸਰਜਰੀ ਨਾਲ ਠੀਕ ਹੋ ਜਾਂਦੇ ਹਨ। ਮਾੜੀ ਜੀਵਨ ਸ਼ੈਲੀ, ਜੰਕ ਫੂਡ, ਬੋਤਲ ਫੀਡਿੰਗ ਇਸ ਦੇ ਮੁੱਖ ਕਾਰਣ ਹਨ।
ਇਹ ਵੀ ਪੜ੍ਹੋ - ਵੱਡੀ ਖ਼ਬਰ: ਇਸ ਸੂਬੇ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕਿੰਨੀ ਘਟੀ ਕੀਮਤ
ਘਰਾੜਿਆਂ ਨੂੰ ਨਾ ਕਰੋ ਅਣਦੇਖਾ..
ਇਲਾਜ ਇਸ ਆਧਾਰ ’ਤੇ ਹੁੰਦਾ ਹੈ ਕਿ ਸਮੱਸਿਆ ਕਿਵੇਂ ਦੀ ਹੈ, ਜਿਆਦਤਰ ਮਾਮਲਿਆਂ ਵਿਚ ਲਾਈਫਸਟਾਇਲ ਨੂੰ ਠੀਕ ਕਰਨ ਅਤੇ ਇਕ ਸਾਈਡ ਸੋਕਰ ਲੱਛਣਾ ਨੂੰ ਕਾਬੂ ਵਿਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇਕਰ ਆਰਾਮ ਨਹੀਂ ਮਿਲਦਾ ਤਾਂ ਫਿਰ ਨਾਜ਼ਲ ਸਪਰੇਅ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਜੇਕਰ ਲੱਛਣ ਗੰਭੀਰ ਹਨ ਤਾਂ ਬੱਚਿਆਂ ਦੀ ਸਰਜਰੀ ਕੀਤੀ ਜਾਂਦੀ ਹੈ। ਜਿਸ ਨੂੰ ਐਡੀਨੋਟੌਨਸਿਲੈਕਟੋਮੀ ਸਰਜਰੀ ਕਹਿੰਦੇ ਹਨ। ਇਸ ਸਰਜਰੀ ਵਿਚ ਐਡੀਨੋਇਡ ਨੂੰ ਹਟਾ ਕੇ ਬੱਚੇ ਦੇ ਸ਼ਰੀਰ ਵਿਚ ਹਵਾ ਦੀ ਆਣਜਾਣ ਨੂੰ ਠੀਕ ਕੀਤਾ ਜਾਂਦਾ ਹੈ। ਡਾ.ਬਾਂਸਲ ਕਹਿੰਦੇ ਹਨ ਕਿ ਅਜਿਹੇ ਵਿਚ ਅਸੀਂ ਸਾਰਿਆਂ ਨੂੰ ਸਲਾਹ ਦਿੰਦੇ ਹਾਂ ਕਿ ਜੇਕਰ ਬੱਚੇ ਨੂੰ ਘਰਾੜਿਆਂ ਦੀ ਪ੍ਰੇਸ਼ਾਨੀ ਹੈ ਤਾਂ ਉਸ ਦਾ ਇਲਾਜ ਕਰਵਾਓ ਅਤੇ ਏ.ਐੱਨ.ਟੀ. ਵਿਭਾਗ ਵਿਚ ਚੈੱਕ ਕਰਵਾਓ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ : ਪੰਜਾਬ ਸਰਕਾਰ ਵੱਲੋਂ ਪੰਜਾਬ ਮਹਿਲਾ ਕਮਿਸ਼ਨ ਦੀ ਨਵੀਂ ਚੇਅਰਪਰਸਨ ਨਿਯੁਕਤ
NEXT STORY