ਲੁਧਿਆਣਾ (ਹਿਤੇਸ਼): ਇੰਪਰੂਵਮੈਂਟ ਟਰੱਸਟ ਲੁਧਿਆਣਾ ਵੱਲੋਂ ਵੀਰਵਾਰ ਨੂੰ ਲੁਧਿਆਣਾ ਦੇ ਕਿਚਲੂ ਨਗਰ ਵਿਚ ਵੱਡੀ ਕਾਰਵਾਈ ਕੀਤੀ ਗਈ। ਇਹ ਕਾਰਵਾਈ ਕਮਿਊਨਿਟੀ ਸੈਂਟਰ ਦੀ ਜਗ੍ਹਾ ਦਾ ਕਬਜ਼ਾ ਲੈਣ ਲਈ ਕੀਤੀ ਗਈ ਹੈ। ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਜਗ੍ਹਾ ਕਮਿਊਨਿਟੀ ਸੈਂਟਰ ਲਈ ਅਲਾਟ ਕੀਤੀ ਗਈ ਸੀ, ਉਸ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਸੀ। ਇਸ ਲਈ ਉੱਥੇ ਜੋ ਚਾਰਦੀਵਾਰੀ ਹੋਈ ਸੀ ਉਹ ਤੋੜ ਦਿੱਤੀ, ਉੱਥੇ ਜੋ ਬਿਲਡਿੰਗ ਬਣੀ ਹੋਈ ਸੀ ਉਹ ਵੀ ਤੋੜ ਦਿੱਤੀ।
ਇੰਪਰੂਵਮੈਂਟ ਟਰੱਸਟ ਵੱਲੋਂ ਇਹ ਕਾਰਵਾਈ ਭਾਰੀ ਪੁਲਸ ਫੋਰਸ ਦੀ ਮਦਦ ਨਾਲ ਕੀਤੀ ਗਈ ਹੈ। ਜਿੰਨਾ ਵੀ ਢਾਂਚਾ ਸੀ, ਸਾਰਾ ਤੋੜ ਦਿੱਤਾ ਗਿਆ। ਉੱਥੇ ਅਤੇ ਹੁਣ ਇਹ ਜਗ੍ਹਾ ਦਾ ਕਬਜ਼ਾ ਲੈ ਕੇ ਇੰਪਰੂਵਮੈਂਟ ਟਰੱਸਟ ਨਵੇਂ ਸਿਰੇ ਤੋਂ ਇਸ ਦੀ ਪਲਾਨਿੰਗ ਕਰੇਗੀ ਕਿ ਉੱਥੇ ਕੀ ਬਣਾਉਣਾ ਹੈ। ਫਿਲਹਾਲ ਇੰਪਰੂਵਮੈਂਟ ਟਰੱਸਟ ਲੁਧਿਆਣਾ ਵੱਲੋਂ ਵੀਰਵਾਰ ਨੂੰ ਲੁਧਿਆਣਾ ਦੇ ਕਿਚਲੂ ਨਗਰ ਵਿਚ ਇੰਪਰੂਵਮੈਂਟ ਟਰੱਸਟ ਵੱਲੋਂ ਅਲਾਟ ਕੀਤੀ ਗਈ ਕਮਿਊਨਿਟੀ ਸੈਂਟਰ ਦੀ ਜਗ੍ਹਾ ਦਾ ਕਬਜ਼ਾ ਲੈਣ ਲਈ ਉੱਥੇ ਹੋਈ ਚਾਰਦੀਵਾਰੀ ਤੇ ਬਿਲਡਿੰਗ ਨੂੰ ਤੋੜ ਦਿੱਤਾ ਗਿਆ ਹੈ।
ਵੀਡੀਓ ਕਾਲ ਕਰਕੇ ਵਿਅਕਤੀ ਦੇ ਕ੍ਰੈਡਿਟ ਕਾਰਡ ਤੋਂ 12,71,693 ਰੁਪਏ ਠੱਗੇ
NEXT STORY