ਬਠਿੰਡਾ, (ਸੁਖਵਿੰਦਰ)- ਬੀਤੇ ਦਿਨੀਂ ਹੋਈ ਬਾਰਿਸ਼ ਤੋਂ ਬਾਅਦ ਬਠਿੰਡਾ ਇਲਾਕੇ ’ਚ ਫਿਰ ਤੋਂ ਤਾਪਮਾਨ ਵਧਣ ਲੱਗਾ ਹੈ ਜਿਸ ਨਾਲ ਹੁੰਮਸ ਭਰੀ ਗਰਮੀ ਵੀ ਵਧ ਗਈ ਹੈ। ਬੁੱਧਵਾਰ ਨੂੰ ਜ਼ਿਆਦਾਤਰ ਤਾਪਮਾਨ 37 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਮੌਸਮ ਵਿਭਾਗ ਦੀ ਰਿਪੋਰਟ ਦੇ ਅਨੁਸਾਰ ਬਠਿੰਡਾ ਅਤੇ ਆਸ-ਪਾਸ ਦੇ ਇਲਾਕੇ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਆਸਾਰ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੋਈ ਬਾਰਿਸ਼ ਤੋਂ ਬਾਅਦ ਵੀ ਤਾਪਮਾਨ ’ਚ ਕੋਈ ਜਿਆਦਾ ਗਿਰਾਵਟ ਦਰਜ ਨਹੀਂ ਹੋਈ। ਤੇਜ ਧੁੱਪ ਨੇ ਲੋਕਾਂ ਦਾ ਬਾਹਰ ਨਿਕਲਣਾ ਦੁੱਭਰ ਕਰ ਦਿੱਤਾ, ਜਦਕਿ ਹਵਾ ’ਚ ਨਮੀ ਦੀ ਮਿਕਦਾਰ ਵਧਣ ਦੇ ਕਾਰਨ ਚਿਪਚਿਪੀ ਗਰਮੀ ਤੋਂ ਵੀ ਲੋਕ ਪ੍ਰੇਸ਼ਾਨ ਰਹੇ।
ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਕਾਰਨ 4 ਹੋਰ ਮੌਤਾਂ, 120 ਦੀ ਰਿਪੋਰਟ ਪਾਜ਼ੇਟਿਵ
NEXT STORY