ਫਤਿਹਗੜ੍ਹ ਸਾਹਿਬ (ਬਿਪਨ): ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਨਿਗਰਾਨੀ ਹੇਠ ਕਾਰਜਸ਼ੀਲ ਕਮੇਟੀ ਵਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਜ਼ਮੀਨੀ ਪੱਧਰ ਤੇ ਪਹੁੰਚ ਕਰਨ ਲਈ ਪੰਜਾਬ ਦੇ ਪਿੰਡਾਂ ਤੋਂ ਗੁਰਮਤਿ ਪ੍ਰਚਾਰ ਲਹਿਰ ਆਰੰਭ ਕਰਨ ਦਾ ਐਲਾਨ ਕੀਤਾ ਹੈ। ਜਿਸ ਦੇ ਤਹਿਤ ਪਤਿਤ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਘਰ ਵਾਪਸੀ ਦਸਤਾਰ ਸਜਾਉ ਮੁਹਿੰਮ ਅਰਦਾਸ ਕਰਕੇ ਆੰਰਭ ਕੀਤੀ ਜਾਵੇਗੀ। ਨੌਜਵਾਨਾਂ ਦੇ ਸਿਰਾਂ ਤੇ ਕੇਸਰੀ ਅਤੇ ਨੀਲੀਆਂ ਦਸਤਾਰਾਂ ਸਜਾ ਕੇ ਉਨ੍ਹਾਂ 'ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਗੋਰਵਮਈ ਵਿਰਸੇ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਪਾਈ ਜਾਵੇਗੀ, ਜਿਸ ਨਾਲ ਉਹ ਭਵਿੱਖ 'ਚ ਕੌਮੀ ਆਗੂ ਬਣ ਸਕਣ।
ਅੱਜ ਇੱਥੇ ਪ੍ਰੈੱਸ ਕਾਨਫੰਰਸ ਸੰਬੋਧਨ ਹੁੰਦਿਆਂ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਵੱਡੀ ਗਿਣਤੀ 'ਚ ਪੰਥਕ ਸੋਚ ਦੇ ਧਾਰਨੀ ਸਿੱਖ ਜਥੇਦਾਰ ਹਵਾਰਾ ਕਮੇਟੀ 'ਚ ਸ਼ਾਮਲ ਹੋਣ ਲਈ ਸੰਪਰਕ ਕਰ ਰਹੇ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਬਜ਼ੁਰਗਾਂ, ਮਾਤਾਵਾਂ, ਨੌਜਵਾਨਾਂ ਅਤੇ ਵਿਦਿਆਰਥੀਆ ਦੀ ਕਮੇਟੀ 'ਚ ਭਰਤੀ ਸ਼ਹੀਦੀ ਸਥਾਨ ਤੋਂ ਸ਼ੂਰੂ ਕੀਤੀ ਜਾਵੇਗੀ ਅਤੇ ਭਵਿੱਖ 'ਚ ਗੁਰਮਤਿ ਸਿਖਲਾਈ ਕੈਂਪ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਬਦਨਿਅਤੀ ਕਾਰਣ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਦੇਰੀ ਆ ਰਹੀ ਹੈ ਜਿਸ ਕਾਰਣ ਬੰਦੀ ਸਿੰਘਾਂ ਦੇ ਪਰਿਵਾਰਾਂ ਵਿੱਚ ਚਿੰਤਾ ਬਣੀ ਹੋਈ ਹੈ।ਪ੍ਰੈੱਸ ਕਾਨਫੰਰਸ 'ਚ ਨੌਜਵਾਨ ਆਗੂ ਬਗੀਚਾ ਸਿੰਘ ਰੱਤਾ ਖੇੜਾ, ਭਾਈ ਸਤਨਾਮ ਸਿੰਘ ਝੰਝੀਆਂ ਪੰਜਾ ਸਿੰਘਾਂ ਚੋਂ, ਮਾਸਟਰ ਬਲਦੇਵ ਸਿੰਘ ਤਰਨਤਾਰਨ ਅਖੰਡ ਕੀਰਤਨੀ ਜਥਾ ਆਦਿ ਹਾਜ਼ਰ ਸਨ।
ਵਿਜੇ ਦਿਹਾੜੇ ’ਤੇ ਸੈਨਾ, ਸਿਵਲ ਅਧਿਕਾਰੀਆਂ ਤੇ ਜਨ-ਸੇਵੀਆਂ ਨੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ
NEXT STORY