ਬਰਨਾਲਾ, (ਜ.ਬ.)- ਜ਼ਿਲਾ ਬਰਨਾਲਾ ਪੁਲਸ ਵਲੋਂ ਤਿੰਨ ਪੱਤਰਕਾਰਾਂ ਨੂੰ ਬਰਨਾਲਾ ਹਾਈਕੋਰਟ ਵਿਚ ਗਲਤ ਢੰਗ ਨਾਲ ਪੀ. ਓ. ਘੋਸ਼ਿਤ ਕਰਵਾਉਣ ਦੇ ਰੋਸ ਵਜੋਂ ਜ਼ਿਲਾ ਬਰਨਾਲਾ ਦੇ ਸਮੂਹ ਪੱਤਰਕਾਰਾਂ ਨੇ ਰੋਸ ਮਾਰਚ ਕੱਢ ਕੇ ਡੀ. ਸੀ. ਦਫਤਰ ਅੱਗੇ ਧਰਨਾ ਦਿੱਤਾ ਅਤੇ ਇਸ ਮਗਰੋਂ ਡੀ. ਸੀ. ਬਰਨਾਲਾ ਨੂੰ ਇਕ ਮੰਗ ਪੱਤਰ ਦਿੱਤਾ, ਜਿਸ ’ਚ ਗਲਤ ਢੰਗ ਨਾਲ ਤਿੰਨ ਪੱਤਰਕਾਰਾਂ ਨੂੰ ਪੀ. ਓ. ਘੋਸ਼ਿਤਕਰਵਾਉਣ ਵਾਲੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ 2015 ਵਿਚ ਕਾਫੀ ਗਿਣਤੀ ’ਚ ਪੱਤਰਕਾਰ ਸਿਵਲ ਸਰਜਨ ਬਰਨਾਲਾ ਦਾ ਪੱਖ ਜਾਣਨ ਲਈ ਗਏ ਸਨ, ਜਦੋਂ ਸਿਵਲ ਸਰਜਨ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਕਿ ਇਨ੍ਹਾਂ ਪੱਤਰਕਾਰਾਂ ਵਲੋਂ ਮੇਰੀ ਡਿਊਟੀ ਵਿਚ ਰੁਕਾਵਟ ਪਾਈ ਗਈ ਹੈ, ਉਦੋਂ ਤਤਕਾਲੀਨ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ ਨੇ ਪੱਤਰਕਾਰ ਯੂਨੀਅਨ ਨੂੰ ਭਰੋਸਾ ਦਿੱਤਾ ਸੀ ਕਿ ਕੁਝ ਹੀ ਮਹੀਨਿਆਂ ਵਿਚ ਇਸ ਕੇਸ ਨੂੰ ਰੱਦ ਕਰ ਦਿੱਤਾ ਜਾਵੇਗਾ ਪਰ ਇਸ ਮਗਰੋਂ 2018 ਵਿਚ ਬਰਨਾਲਾ ਪੁਲਸ ਵਲੋਂ ਤਿੰਨ ਪੱਤਰਕਾਰਾਂ ਬਰਜਿੰਦਰ ਮਿੱਠਾ, ਰਾਮਸ਼ਰਨ ਦਾਸ ਗੋਇਲ ਅਤੇ ਰਜਿੰਦਰ ਬਰਾਡ਼ ਨੂੰ ਅੰਦਰਖਾਤੇ ਗਲਤ ਢੰਗ ਨਾਲ ਕਾਗਜ਼ਾਤ ਤਿਆਰ ਕਰ ਕੇ ਕੋਰਟ ਵਿਚ ਪੀ. ਓ. ਘੋਸ਼ਿਤ ਕਰਵਾ ਦਿੱਤਾ ਸੀ ਜਦੋਂਕਿ ਇਹ ਤਿੰਨੇ ਪੱਤਰਕਾਰ ਐੱਸ. ਐੱਸ. ਪੀ. ਬਰਨਾਲਾ, ਡੀ .ਐੱਸ. ਪੀ. ਅਤੇ ਐੱਸ. ਐੱਚ. ਓ. ਦੀਆਂ ਪ੍ਰੈੱਸਕਾਨਫਰੰਸਾਂ ਵਿਚ ਆਉਂਦੇ-ਜਾਂਦੇ ਅਤੇ ਰੋਜ਼ਾਨਾ ਉਹ ਥਾਣਿਆਂ ’ਚ ਵਰਕਿੰਗ ਲਈ ਜਾਂਦੇ ਸਨ। ਪੁਲਸ ਅਧਿਕਾਰੀਆਂ ਨੇ ਗਲਤ ਢੰਗ ਨਾਲ ਕੋਰਟ ’ਚ ਪੀ. ਓ. ਘੋਸ਼ਿਤ ਕਰਵਾ ਕੇ ਲੋਕਤੰਤਰ ਦੇ ਚੌਥੇ ਥੰਮ ਨਾਲ ਧੋਖਾ ਕੀਤਾ ਹੈ। ਪੁਲਸ ਦੇ ਇਸ ਧੋਖੇ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਰਾਜਪਾਲ ਅਤੇ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਸ਼ਿਕਾਇਤ
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵਿਵੇਕ ਸਿੰਧਵਾਨੀ, ਗੁਰਪ੍ਰੀਤ ਸਿੰਘ ਲਾਡੀ, ਸੀ. ਮਾਰਕੰਡਾ, ਚੇਤਨ ਸ਼ਰਮਾ, ਜਤਿੰਦਰ ਸਿੰਘ ਧਨੌਲਾ, ਸੁਖਚੈਨ ਸਿੰਘ ਸੁੱਖੀ, ਜੀਵਨ ਸ਼ਰਮਾ, ਨਿਰਮਲ ਢਿੱਲੋਂ, ਹਰਜਿੰਦਰ ਪੱਪੂ, ਮਦਨ ਨਾਲ ਗਰਗ ਅਾਦਿ ਨੇ ਕਿਹਾ ਕਿ ਪੁਲਸ ਦੀ ਇਸ ਧੱਕੇਸ਼ਾਹੀ ਨੂੰ ਪੱਤਰਕਾਰ ਭਾਈਚਾਰਾ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ। ਜਦੋਂ ਤੱਕ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਪੱਤਰਕਾਰ ਭਾਈਚਾਰੇ ਦਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਪੱਤਰਕਾਰਾਂ ਵਲੋਂ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਰਾਜਪਾਲ, ਮੁੱਖ ਮੰਤਰੀ ਪੰਜਾਬ, ਚੀਫ ਜਸਟਿਸ ਪੰਜਾਬ ਹਰਿਆਣਾ ਹਾਈਕੋਰਟ, ਡੀ. ਜੀ. ਪੀ. ਪੰਜਾਬ ਪੁਲਸ, ਪ੍ਰਿੰਸੀਪਲ ਸਕੱਤਰ ਪੰਜਾਬ, ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਪੰਜਾਬ ਅਤੇ ਐੱਸ. ਐੱਸ. ਪੀ. ਬਰਨਾਲਾ ਨੂੰ ਵੀ ਭੇਜੀ ਗਈ। ਇਸ ਮੌਕੇ ਯਾਦਵਿੰਦਰ ਸਿੰਘ ਭੁੱਲਰ, ਕੁਲਦੀਪ ਗਰੇਵਾਲ, ਹੇਮੰਤ ਰਾਜੂ, ਰਵਿੰਦਰ ਰਵੀ, ਗੁਰਜੀਤ ਸਿੰਘ ਖੁੱਡੀ, ਵਿਨੋਦ ਸ਼ਰਮਾ, ਅਖੀਲੇਸ਼ ਬਾਂਸਲ, ਧਰਮਿੰਦਰ ਸਿੰਘ ਧਾਲੀਵਾਲ, ਅਵਤਾਰ ਅਣਖੀ ਮਹਿਲ ਕਲਾਂ, ਮਨੋਜ ਕੁਮਾਰ, ਗੁਰਸੇਵਕ ਸਹੋਤਾ, ਰਵੀ ਬਾਂਸਲ, ਮੱਘਰ ਪੁਰੀ, ਰਜਿੰਦਰ ਰਿੰਪੀ, ਕੁਲਦੀਪ ਸੂਦ, ਬਘੇਲ ਸਿੰਘ ਹੰਡਿਆਇਆ, ਰਾਜ ਪਨੇਸਰ, ਧਰਮਪਾਲ ਅਾਦਿ ਪੱਤਰਕਾਰ ਹਾਜ਼ਰ ਸਨ।
ਡੀ. ਸੀ. ਨੇ ਦਿੱਤਾ 3 ਦਿਨਾਂ ਦੇ ਅੰਦਰ ਕਾਰਵਾਈ ਕਰਨ ਦਾ ਭਰੋਸਾ
ਪੱਤਰਕਾਰਾਂ ਨੂੰ ਭਰੋਸਾ ਦਿੰਦਿਆਂ ਡੀ. ਸੀ. ਧਰਮਪਾਲ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਦੀ ਤਿੰਨ ਦਿਨਾਂ ਦੇ ਅੰਦਰ-ਅੰਦਰ ਜਾਂਚ ਪੂਰੀ ਕਰ ਦਿੱਤੀ ਜਾਵੇਗੀ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਮਗਰੋਂ ਪੱਤਰਕਾਰ ਭਾਈਚਾਰੇ ਨੇ ਰੈਸਟਹਾਊਸ ਬਰਨਾਲਾ ਵਿਚ ਫਿਰ ਤੋਂ ਬੈਠਕ ਕੀਤੀ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਤਿੰਨ ਦਿਨਾਂ ਦੇ ਅੰਦਰ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਤਾਂ ਪੱਤਰਕਾਰਾਂ ਵਲੋਂ ਇਸ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਹੈਰੋਇਨ ਤੇ ਸ਼ਰਾਬ ਬਰਾਮਦ, ਅੌਰਤ ਸਮੇਤ 4 ਗ੍ਰਿਫਤਾਰ
NEXT STORY