ਬੱਧਨੀ ਕਲਾਂ, (ਬੱਬੀ)- ਪਿੰਡ ਬੁੱਟਰ ਕਲਾਂ ਦੇ ਇਕ ਬਜ਼ੁਰਗ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕਰਨ ਦੇ ਸ਼ੱਕ ਵਿਚ ਥਾਣਾ ਬੱਧਣੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ, ਇਸ ਸਬੰਧੀ ਜਗਦੀਪ ਸਿੰਘ ਅੌਲਖ ਪੁੱਤਰ ਰੁਡ਼੍ਹ ਸਿੰਘ ਜੱਟ ਸਿੱਖ ਵਾਸੀ ਬੁੱਟਰ ਕਲਾਂ ਨੇ ਪੁਲਸ ਨੂੰ ਕੀਤੀ ਗਈ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦਾ ਪਿਤਾ 7 ਸਤੰਬਰ ਨੂੰ ਸਵੇਰੇ 7.30 ਵਜੇ ਘਰੋਂ ਬਾਹਰ ਘੁੰਮਣ ਫਿਰਨ ਗਿਆ ਸੀ ਪਰ ਬਾਅਦ ਵਿਚ ਵਾਪਸ ਨਹੀਂ ਆਇਆ ਜਦੋਂ ਕਿ ਉਸ ਦਾ ਮੋਬਾਇਲ, ਸ਼ਨਾਖਤੀ ਕਾਰਡ ਤੇ ਹੋਰ ਸਾਮਾਨ ਘਰੇ ਹੀ ਪਏ ਹਨ। ਅਸੀਂ ਆਪਣੇ ਪਿਤਾ ਦੀ ਭਾਲ ਵਿਚ ਵੀ ਕੋਈ ਕਸਰ ਨਹੀਂ ਛੱਡੀ ਸਾਨੂੰ ਸ਼ੱਕ ਹੈ ਕਿ ਅਣਪਛਾਤੇ ਵਿਅਕਤੀਆਂ ਵਲੋਂ ਉਸ ਨੂੰ ਅਗਵਾ ਕਰ ਲਿਆ ਗਿਆ ਹੈ। ਪੀਡ਼ਤ ਵਿਅਕਤੀ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਬੱਧਨੀ ਕਲਾਂ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 365,34 ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ, ਇਸ ਸਬੰਧੀ ਸਹਾਇਕ ਥਾਣੇਦਾਰ ਬਲਧੀਰ ਸਿੰਘ ਵਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਹਸਪਤਾਲ ’ਚ ਵਿਅਕਤੀ ਦੀ ਕੁੱਟ-ਮਾਰ ਕਰ ਕੇ ਖੋਹੀ ਨਕਦੀ, ਪੁਲਸ ਜਾਂਚ ਜਾਰੀ
NEXT STORY