ਚੰਡੀਗੜ੍ਹ (ਪ੍ਰੀਕਸ਼ਿਤ) : ਹੱਲੋਮਾਜਰਾ ਲਾਈਟ ਪੁਆਇੰਟ ਤੇ ਮੌਲੀਜਾਗਰਾਂ ਵਿਚਕਾਰ ਆਟੋ ਰਿਕਸ਼ਾ ਸਵਾਰ ਤਿੰਨ ਬਦਮਾਸ਼ ਵਪਾਰੀ ’ਤੇ ਹਮਲਾ ਕਰ ਕੇ 35 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਬੁੱਢਣਪੁਰ ਦੇ ਰਹਿਣ ਵਾਲੇ 42 ਸਾਲਾ ਮੁਨੀਸ਼ ਵਰਮਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਪਿਸ਼ਾਬ ਕਰਨ ਲਈ ਕਾਰ ਰੋਕੀ।
ਇਸ ਦੌਰਾਨ ਆਟੋ ਰਿਕਸ਼ਾ ’ਚ ਤਿੰਨ ਜਣੇ ਉੱਥੇ ਪਹੁੰਚੇ ਤੇ ਕਥਿਤ ਤੌਰ ’ਤੇ ਕੁੱਟਮਾਰ ਕਰਨ ਲੱਗੇ। ਮੁਲਜ਼ਮਾਂ ਨੇ ਜੇਬ ’ਚੋਂ 35 ਹਜ਼ਾਰ ਰੁਪਏ ਕੱਢ ਲਏ ਤੇ ਆਟੋ ਰਿਕਸ਼ਾ ’ਚ ਫ਼ਰਾਰ ਹੋ ਗਏ। ਪੁਲਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਕਾਰ ਬੇਕਾਬੂ ਹੋ ਕੇ ਵੱਡੇ ਪੱਥਰਾਂ ਨਾਲ ਟਕਰਾਅ ਕੇ ਪਲਟੀ
NEXT STORY