ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਦੀ ਬਲਿਆਲ ਰੋਡ ਉਪਰ ਅੱਜ ਦਿਨ ਦਿਹਾੜੇ ਹੀ ਇਕ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਇਕ ਔਰਤ ਦਾ ਮੋਬਾਇਲ ਖੋਹ ਕੇ ਰਫੂ ਚੱਕਰ ਹੋ ਗਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਰਦੀਪ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਬਲਿਆਲ ਰੋਡ ਭਵਾਨੀਗੜ੍ਹ ਨੇ ਦੱਸਿਆ ਕਿ ਅੱਜ ਦੁਪਹਿਰ ਉਸ ਦੀ ਘਰਵਾਲੀ ਨੀਰੂ ਗੁਪਤਾ ਤੇ ਭਰਜਾਈ ਪਰਵੀਨ ਰਾਣੀ ਜਦੋਂ ਬਲਿਆਲ ਰੋਡ ਉਪਰ ਕਪਿਲ ਕਲੋਨੀ ਦੇ ਸਾਹਮਣੇ ਲੱਗੀ ਇਕ ਗੰਨੇ ਦੇ ਜੂਸ ਵਾਲੀ ਰੇਹੜੀ ਉਪਰ ਜੂਸ ਪੀ ਰਹੀਆਂ ਸਨ ਤਾਂ ਬਲਿਆਲ ਸਾਇਡ ਤੋਂ ਇਕ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਉਸ ਦੀ ਪਤਨੀ ਦਾ ਮੋਬਾਈਲ ਫੋਨ ਖੋਹ ਕੇ ਮੁੜ ਅਨਾਜ਼ ਮੰਡੀ ਵੱਲ ਨੂੰ ਫਰਾਰ ਹੋ ਗਏ। ਉਨ੍ਹਾਂ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ।
ਸ਼ਹਿਰ ’ਚ ਘੁੰਮ ਰਹੇ ਇਹ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇਸ ਤਰ੍ਹਾਂ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਜਾਣ ਕਾਰਨ ਆਮ ਲੋਕਾਂ ’ਚ ਡਰ ਤੇ ਸਹਿਮ ਦਾ ਮਹੋਲ ਪਾਇਆ ਜਾ ਰਿਹਾ ਹੈ। ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਸਵੇਰੇ ਤੇ ਸ਼ਾਮ ਸਮੇਂ ਵੱਡੀ ਗਿਣਤੀ ’ਚ ਸੀਨੀਅਰ ਸਿਟੀਜ਼ਨ ਤੇ ਔਰਤਾਂ ਸਥਾਨਕ ਅਨਾਜ਼ ਮੰਡੀ ਤੇ ਬਲਿਆਲ ਰੋਡ ਉਪਰ ਸ਼ੈਰ ਕਰਨ ਲਈ ਵੀ ਜਾਂਦੇ ਹਨ ਤੇ ਇਸ ਤਰ੍ਹਾਂ ਇਹ ਲੁਟੇਰੇ ਇਥੇ ਹੋਰ ਘਟਨਾਵਾਂ ਨੂੰ ਅੰਜ਼ਾਮ ਦੇ ਸਕਦੇ ਹਨ। ਉਨ੍ਹਾਂ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਇਨ੍ਹਾਂ ਲੁਟੇਰਿਆਂ ਨੂੰ ਜਲਦ ਕਾਬੂ ਕੀਤਾ ਜਾਵੇ ਤੇ ਸ਼ਹਿਰ ’ਚ ਦਿਨ ਅਤੇ ਰਾਤ ਸਮੇਂ ਗਸ਼ਤ ਤੇਜ਼ ਕੀਤੀ ਜਾਵੇ।
ਹੁਣ ਚੰਡੀਗੜ੍ਹ ਤੋਂ ਦਿੱਲੀ ਤੱਕ ਦੌੜਨਗੀਆਂ CTU ਦੀਆਂ ਵਾਲਵੋ ਬੱਸਾਂ, ਧਿਆਨ ਦੇਣ ਯਾਤਰੀ
NEXT STORY