ਮੱਲਾਂਵਾਲਾ (ਜਸਪਾਲ ਸੰਧੂ) : ਨਗਰ ਪੰਚਾਇਤ ਮੱਲਾਂਵਾਲਾ ਚੋਣਾਂ ਦਾ ਕੰਮ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀ ਪੂਰਵਕ ਨੇਪਰੇ ਚੜਿਆ। ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸੱਤ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ ਸਨ ਬਾਕੀ ਰਹਿੰਦੇ ਛੇ ਵਾਰਡਾਂ ਦੇ ਅੱਜ ਵੋਟਾਂ ਸ਼ਾਂਤਮਈ ਢੰਗ ਨਾਲ ਪਈਆਂ, ਜਿਨਾਂ ਵਿਚ ਤਿੰਨ ਵਾਰਡਾਂ ਵਿਚ ਆਮ ਆਦਮੀ ਪਾਰਟੀ ਦੋ ਵਾਰਡਾਂ ਵਿਚ ਆਜ਼ਾਦ ਅਤੇ ਇਕ ਵਾਰਡ ਪਾਰਟੀ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤ ਹਾਸਲ ਕਰਨ ਵਿਚ ਕਾਮਯਾਬ ਹੋਏ।
ਆਮ ਆਦਮੀ ਪਾਰਟੀ ਵੱਲੋਂ ਕਲਭੂਸ਼ਣ ਧਵਨ ਸੀਨੀਅਰ ਆਗੂ ਆਮ ਆਦਮੀ ਪਾਰਟੀ, ਰੀਤੂ ਕੱਕੜ ਧਰਮ ਪਤਨੀ ਹੀਰਾ ਕੱਕੜ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਚਰਨਜੀਤ ਕੌਰ ਨੇ ਬਾਜ਼ੀ ਮਾਰੀ ਜਦਕਿ ਕਾਂਗਰਸ ਪਾਰਟੀ ਵੱਲੋਂ ਸ਼ਹਿਰੀ ਪ੍ਰਧਾਨ ਸਤਪਾਲ ਚਾਵਲਾ ਆਪਣੇ ਵਿਰੋਧੀਆਂ ਨੂੰ ਹਰਾ ਕੇ ਚੋਣ ਜਿੱਤਣ ਵਿੱਚ ਸਫਲ ਹੋਏ। ਆਜ਼ਾਦ ਉਮੀਦਵਾਰਾਂ ਵਿੱਚ ਦਲਜੀਤ ਕੌਰ ਪਤਨੀ ਸੇਵਕ ਸਿੰਘ ਅਤੇ ਬੂਟਾ ਸਿੰਘ ਨੇ ਜਿੱਤ ਹਾਸਿਲ ਕੀਤੀ। ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸੀ।
ਵੱਡੀ ਖ਼ਬਰ : ਪੰਜਾਬ ਵਿਚ ਵੱਡਾ ਹਾਦਸਾ, ਬਹੁ-ਮੰਜ਼ਿਲਾ ਇਮਾਰਤ ਡਿੱਗੀ, ਕਈਆਂ ਦੇ ਦੱਬੇ ਹੋਣ ਦਾ ਖ਼ਦਸ਼ਾ (ਤਸਵੀਰਾਂ)
NEXT STORY