ਪਟਿਆਲਾ (ਬਖਸ਼ੀ)—ਸਨੌਰ ਅੱਡੇ ਨੇੜੇ ਵੱਡੀ ਨਦੀ ਦੇ ਨਾਲ -ਨਾਲ ਰਾਜਪੁਰਾ-ਪਟਿਆਲਾ ਰੋਡ ਤੱਕ ਸੜਕ ਚੌੜੀ ਕਰਨ ਅਤੇ ਵੱਡੀ ਨਦੀ 'ਤੇ ਨਵਾਂ ਪੁਲ ਆਦਿ ਸਮੇਤ 38.71 ਕਰੋੜ ਰੁਪਏ ਦੀ ਲਾਗਤ ਨਾਲ 5 ਵੱਡੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋਈ। ਇਨ੍ਹਾਂ ਨਵੇਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਵਲੋਂ ਕੀਤੀ ਗਈ।
ਇਸ ਮੌਕੇ ਬੋਲਦਿਆਂ ਪ੍ਰਨੀਤ ਕੌਰ ਨੇ ਕੈਬਨਿਟ ਦੇ ਫੈਸਲੇ ਨੂੰ ਲੈ ਕੇ ਖੁਸ਼ੀ ਪ੍ਰਗਟ ਕੀਤੀ ਹੈ ਅਤੇ ਕਿਹਾ ਕਿ ਜੋ ਫੈਸਲਾ ਅੱਜ ਕੈਬਨਿਟ ਨੇ ਲਿਆ ਹੈ, ਉਸ ਨੂੰ ਲੈ ਕੇ ਮੈਂ ਸਰਕਾਰ ਨੂੰ ਵਧਾਈ ਦੇਣਾ ਚਾਹੁੰਦੀ ਹਾਂ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਜਿਹੜਾ ਕੈਬਨਿਟ 'ਚ 5178 ਅਧਿਆਪਕਾਂ ਨੂੰ ਪੂਰੀ ਤਨਖਾਹ ਅਤੇ ਨਰਸਾਂ ਨੂੰ ਪੱਕਾ ਕਰਨਾ ਸਰਕਾਰ ਦਾ ਵਧੀਆ ਕਦਮ ਹੈ।
ਸਮਝ ਨਹੀਂ ਆਉਂਦੀ ਸਿੱਧੂ ਭਾਰਤੀ ਜਾਂ ਪਾਕਿਸਤਾਨੀ : ਸੁਖਬੀਰ
NEXT STORY