ਲੁਧਿਆਣਾ, (ਸਲੂਜਾ)- ਪੰਜਾਬ ਪੈਨਸ਼ਨਰਜ਼ ਯੂਨਾਈਟਿਡ ਫਰੰਟ ਦੀ ਅਗਵਾਈ ਵਿਚ ਅੱਜ ਰਾਜ ਭਰ ਤੋਂ ਆਏ ਪੈਸ਼ਨਰਾਂ ਨੇ ਵਾਅਦਾ ਖਿਲਾਫੀ ਦੇ ਮੁੱਦੇ ’ਤੇ ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਦਿੰਦੇ ਹੋਏ ਆਵਾਜ਼ ਬੁਲੰਦ ਕੀਤੀ। ਜ਼ਿਲਾ ਪ੍ਰਸ਼ਾਸਨ ਰਾਹੀਂ ਮੁੱਖ ੰਜਾਬ ਨੂੰ ਮੰਗ-ਪੱਤਰ ਵੀ ਭੇਜਿਆ ਗਿਆ।
ਫਰੰਟ ਦੇ ਚੇਅਰਮੈਨ ਡੀ. ਪੀ. ਮੌੜ, ਕਨਵੀਨਰ ਗੁਰਮੇਲ ਸਿੰਘ ਮੈਲਡੇ ਅਤੇ ਸਲਾਹਕਾਰ ਚਰਨ ਸਿੰਘ ਸਰਾਭਾ ਨੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣੇ ਦੋ ਸਾਲ ਹੋਣ ਵਾਲੇ ਹਨ। ਚੋਣਾਂ ਸਮੇਂ ਪੈਨਸ਼ਨਰਾਂ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਅੱਜ ਤੱਕ ਪੂਰਾ ਨਾ ਕਰ ਕੇ ਵਾਅਦਾ ਖਿਲਾਫੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੈਨਸ਼ਨਰਾਂ ਦੀਆਂ ਡੀ. ਏ. ਦੀਆਂ 4 ਕਿਸ਼ਤਾਂ ਬਕਾਇਆ ਹਨ, ਜਦੋਂਕਿ ਮਹਿੰਗਾਈ ਅਾਸਮਾਨ ਛੂਹ ਰਹੀ ਹੈ। ਸਰਕਾਰ ਦਾ ਮਹਿੰਗਾਈ ’ਤੇ ਕੋਈ ਕੰਟਰੋਲ ਨਹੀਂ ਹੈ। ਪੈਟਰੋਲ-ਡੀਜ਼ਲ, ਰਸੋਈ ਗੈਸ ਅਤੇ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਨਾਲ ਪੈਨਸ਼ਨਰਾਂ ਦਾ ਲੱਕ ਟੁੱਟ ਗਿਆ ਹੈ। ਇਨ੍ਹਾਂ ਹਾਲਾਤ ’ਚ ਸਰਕਾਰ ਨੇ ਪੈਨਸ਼ਨਰਾਂ ਨੂੰ ਕੁਝ ਦੇਣ ਦੀ ਬਜਾਏ ਡੀ. ਏ. ਦੀਆਂ ਕਿਸ਼ਤਾਂ ਵੀ ਰੋਕ ਲਈਆਂ ਹਨ ਜਿਸ ਨੂੰ ਲੈ ਕੇ ਪੈਨਸ਼ਨਰਾਂ ਦੇ ਮਨ ਵਿਚ ਸਰਕਾਰ ਪ੍ਰਤੀ ਬੇਹੱਦ ਨਾਰਾਜ਼ਗੀ ਅਤੇ ਗੁੱਸਾ ਹੈ।
ਮੌੜ ਨੇ ਪੇ ਕਮਿਸ਼ਨ ਸਬੰਧੀ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਇਹ ਇਕ ਜਨਵਰੀ 2016 ਤੋਂ ਪੈਨਸ਼ਨਰਾਂ ’ਤੇ ਲਾਗੂ ਹੋਣੀ ਸੀ ਪਰ ਅੱਜ ਤੱਕ ਇਸ ’ਤੇ ਅਮਲ ਨਹੀਂ ਹੋਇਆ। ਨਾ ਹੀ ਅੱਜ ਤੱਕ ਇਹ ਪਤਾ ਲੱਗ ਸਕਿਆ ਹੈ ਕਿ ਇਹ ਰਿਪੋਰਟ ਹੁਣ ਕਿੱਥੇ ਸਟੈਂਡ ਕਰਦੀ ਹੈ। ਜਾਣਬੁੱਝ ਕੇ ਇਸ ਰਿਪੋਰਟ ਨੂੰ ਲਟਕਾਇਆ ਜਾ ਰਿਹਾ ਹੈ। ਅੱਜ ਤੱਕ 30 ਮਹੀਨਿਆਂ ਦਾ ਬਕਾਇਆ ਖੜ੍ਹਾ ਹੋ ਗਿਆ ਹੈ। ਫਿਰ ਸਰਕਾਰ ਕਹੇਗੀ ਕਿ ਖਜ਼ਾਨੇ ਵਿਚ ਪੈਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੇ ਕੋਲ ਪੈਨਸ਼ਨ ਤੋਂ ਇਲਾਵਾ ਹੋਰ ਕੋਈ ਆਮਦਨ ਦਾ ਸਾਧਨ ਨਹੀਂ। ਬਿਨਾਂ ਪੈਨਸ਼ਨ ਦੇ ਉਹ ਕਿਸ ਤਰ੍ਹਾਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਜਨਤਾ ਨਾਲ ਵਾਅਦੇ ਕਰ ਕੇ ਵੋਟਾਂ ਬਟੋਰ ਲੈਣਾ ਅਤੇ ਸੱਤਾ ਵਿਚ ਆਉਂਦੇ ਹੀ ਮੁੱਕਰ ਜਾਣਾ, ਲੋਕਤੰਤਰ ਵਿਚ ਇਹ ਚੰਗੇ ਸੰਕੇਤ ਨਹੀਂ ਹਨ। ਪਬਲਿਕ ਸੈਕਟਰ ਨੂੰ ਨਿਜੀ ਹੱਥਾਂ ਵਿਚ ਸੌਂਪਣ ਨਾਲ ਸਰਕਾਰੀ ਵਿਭਾਗਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਇਕ ਫੈਸਲੇ ਦੇ ਮੁਤਾਬਕ ਬਰਾਬਰ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਪੈਨਸ਼ਨ ਵੀ ਬਰਾਬਰ ਹੋਣੀ ਚਾਹੀਦੀ ਹੈ। ਰੈਗੂਲਰ ਕਰਨ ਦੇ ਨਾਂ ’ਤੇ ਅਧਿਆਪਕਾਂ ਦੀ ਤਨਖਾਹ ਵਿਚ ਭਾਰੀ ਕਟੌਤੀ ਕਰਨਾ ਸਰਾਸਰ ਹਨੇਰਗਰਦੀ ਹੈ। ਸਰਕਾਰ ਨੂੰ ਇਹ ਅਧਿਆਪਕ ਵਿਰੋਧੀ ਫੈਸਲਾ ਬਿਨਾਂ ਕਿਸੇ ਦੇਰੀ ਦੇ ਕਰਨਾ ਚਾਹੀਦਾ ਹੈ। ਇਸ ਰੋਸ ਧਰਨੇ ਨੂੰ ਐੱਸ. ਪੀ. ਸਿੰਘ, ਚਮਕੌਰ ਸਿੰਘ, ਕੇਵਲ ਸਿੰਘ, ਭਜਨ ਸਿੰਘ, ਜਗਮੇਲ ਸਿੰਘ, ਭਾਨ ਸਿੰਘ, ਮਨਜੀਤ ਸਿੰਘ ਮਨਸੂਰਾਂ, ਹਰਜਿੰਦਰ ਸਿੰਘ ਸੀਲੋਂ, ਪ੍ਰਦੀਪ ਕੁਮਾਰ, ਮਨਜੀਤ ਸਿੰਘ ਗਿੱਲ ਆਦਿ ਨੇ ਵੀ ਸੰਬੋਧਨ ਕੀਤਾ।
ਘਰ ’ਚੋਂ 19 ਤੋਲੇ ਸੋਨੇ ਦੇ ਗਹਿਣੇ, 1 ਐੱਲ. ਈ. ਡੀ. ਤੇ ਹੋਰ ਕੀਮਤੀ ਸਾਮਾਨ ਚੋਰੀ
NEXT STORY