ਪਟਿਆਲਾ, (ਬਲਜਿੰਦਰ, ਜੋਸਨ, ਰੱਖਡ਼ਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ ਵਿਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ’ਚ ਕਈ ਥਾਵਾਂ ’ਤੇ ਬੂਥ ਕੈਪਚਰਿੰਗ ਤੇ ਲਡ਼ਾਈ-ਝਗਡ਼ੇ ਹੋਣ ਦੇ ਸਮਾਚਾਰ ਹਨ। ਕਾਫੀ ਇਲਾਕਿਆਂ ਵਿਚ ਸ਼ਾਂਤੀ ਵੀ ਰਹੀ। ਹਲਕਾ ਸਨੌਰ ਵਿਚ ਇਕ ਥਾਂ ’ਤੇ ਗੋਲੀ ਚੱਲੀ।
®ਬਖਸ਼ੀਵਾਲਾ ਵਿਖੇ ਦੇਰ ਸ਼ਾਮ ਤੱਕ ਅਕਾਲੀ ਦਲ ਵੱਲੋਂ ਪਟਿਆਲਾ ਪੁਲਸ ਅਤੇ ਕਾਂਗਰਸ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਅਕਾਲੀਆਂ ਨੇ ਦੋਸ਼ ਲਾਇਆ ਕਿ ਕਾਂਗਰਸ ਵੱਲੋਂ ਪੂਰੇ ਹਲਕੇ ਵਿਚ ਵੱਡੇ ਪੱਧਰ ’ਤੇ ਬੂਥ ਕੈਪਚਰਿੰਗ ਕੀਤੀ, ਲੋਕਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਗਈਆਂ। ਕਾਂਗਰਸੀਆਂ ਵੱਲੋਂ ਬਾਅਦ ਦੁਪਹਿਰ ਸਾਰੇ ਬੂਥਾਂ ਨੂੰ ਆਪਣੇ ਕਬਜ਼ੇ ’ਚ ਕਰ ਲਿਆ ਗਿਆ। ਸਤਬੀਰ ਖੱਟਡ਼ਾ ਨੇ ਕਿਹਾ ਕਿ ਕਾਂਗਰਸ ਨੇ ਜਿਹਡ਼ਾ ਲੋਕਤੰਤਰ ਦਾ ਘਾਣ ਕੀਤਾ ਹੈ, ਉਸ ਦਾ ਜਵਾਬ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਲੋਕ ਖੁਦ ਦੇਣਗੇ।
ਜ਼ਿਲਾ ਪ੍ਰੀਸ਼ਦ ਪਟਿਆਲਾ ਤੇ 9 ਪੰਚਾਇਤ ਸੰਮਤੀਆਂ ਦੀਆਂ ਂ ਲਈ ਅੱਜ ਪਈਆਂ ਵੋਟਾਂ ਦੀ ਪੂਰੀ ਪ੍ਰਕ੍ਰਿਆ ਸਫ਼ਲਤਾ ਪੂਰਵਕ ਅਮਨ-ਅਮਾਨ ਨਾਲ ਨੇਪਰੇ ਚਡ਼੍ਹ ਗਈ। ਇਨ੍ਹਾਂ ਚੋਣਾਂ ਲਈ 58.98 ਫੀਸਦੀ ਵੋਟਰਾਂ ਨੇ ਸਵੇਰੇ 8 ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਪੋਲਿੰਗ ਸਟੇਸ਼ਨਾਂ ਵਿਖੇ 1385 ਪੋਲਿੰਗ ਬੂਥਾਂ ਵਿਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ –ਕਮ-ਜ਼ਿਲਾ ਚੋਣ ਕੁਮਾਰ ਅਮਿਤ, ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰ ਕੇ ਚੋਣ ਅਮਲ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਸੰਮਤੀਆਂ ਲਈ 412 ਅਤੇ ਜ਼ਿਲਾ ਪ੍ਰੀਸ਼ਦ ਲਈ 60 ਉਮੀਦਵਾਰ ਮੈਦਾਨ ’ਚ ਸਨ, ਜਿਨ੍ਹਾਂ ਨੂੰ ਬੈਲਟ ਪੇਪਰਾਂ ਰਾਹੀਂ ਪਈਆਂ ਵੋਟਾਂ ਬਕਸਿਆਂ ’ਚ ਸੀਲਬੰਦ ਕਰ ਕੇ ਹਰ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੇ ਨਿਰਧਾਰਤ ਸਟਰਾਂਗ ਰੂਮ ’ਚ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਕਰਵਾਈ ਜਾਵੇਗੀ ਅਤੇ ਉਸੇ ਦਿਨ ਨਤੀਜਾ ਐਲਾਨਿਆ ਜਾਵੇਗਾ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਲਈ ਹੋਈਆਂ ਇਨ੍ਹਾਂ ਚੋਣਾਂ ਲਈ ਕੁੱਲ 878933 ਵੋਟਰ ਸਨ, ਜਿਨ੍ਹਾਂ ’ਚ 465084 ਮਰਦ ਅਤੇ 413839 ਅੌਰਤ ਵੋਟਰ ਸ਼ਾਮਲ ਹਨ, ਇਨ੍ਹਾਂ ਵਿੱਚੋਂ 58.98 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪਟਿਆਲਾ ਬਲਾਕ ਵਿਖੇ 53 ਫੀਸਦੀ, ਬਲਾਕ ਰਾਜਪੁਰਾ ਵਿਖੇ 70.8 ਫੀਸਦੀ, ਸ਼ੰਭੂ ਕਲਾਂ ਬਲਾਕ ਵਿਖੇ 58, ਘਨੌਰ ਬਲਾਕ ’ਚ 60 ਫੀਸਦੀ, ਨਾਭਾ ਬਲਾਕ ਵਿਖੇ 62 ਫੀਸਦੀ, ਸਮਾਣਾ ਬਲਾਕ ਵਿਖੇ 58 ਫੀਸਦੀ, ਪਾਤਡ਼ਾਂ ਬਲਾਕ ਵਿਖੇ 56 ਫੀਸਦੀ, ਸਨੌਰ ਬਲਾਕ ਵਿਖੇ 51 ਅਤੇ ਭੁੰਨਰਹੇਡ਼ੀ ਬਲਾਕ ਵਿਖੇ 62 ਫੀਸਦੀ ਮਤਦਾਨ ਹੋਇਆ ਹੈ।
ਡੀ. ਐੱਸ. ਪੀ. ਧਾਲੀਵਾਲ ਤੇ ਇੰਸਪੈਕਟਰ ਟਿਵਾਣਾ ਦੀ ਜੋਡ਼ੀ ਨੇ ਨਿਭਾਈ ਤਨਦੇਹੀ ਨਾਲ ਡਿਊਟੀ
ਡੀ. ਐੱਸ. ਪੀ. ਗੁਰਦੇਵ ਸਿੰਘ ਧਾਲੀਵਾਲ ਅਤੇ ਐੱਸ. ਐੱਚ. ਓ. ਸਦਰ ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਦੀ ਜੋਡ਼ੀ ਨੂੰ ਹਲਕਾ ਸਨੌਰ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਤਾਇਨਾਤ ਕੀਤਾ ਗਿਆ ਸੀ, ਜਿਥੇ ਦੋਵਾਂ ਦੀ ਜੋਡ਼ੀ ਨੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ। ਦੋਵਾਂ ਨੂੰ ਦਿਹਾਤੀ ਖੇਤਰਾਂ ਦਾ ਵੱਡਾ ਤਜਰਬਾ ਹੋਣ ਕਾਰਨ ਸੰਵੇਦਨਸ਼ੀਲ ਇਲਾਕਿਆਂ ਵਿਚ ਲਾਇਆ ਗਿਆ ਸੀ।
ਬੂਥ ਕੈਪਚਰਿੰਗ ਦੇ ਵਿਰੋਧ ’ਚ ਥੂਹੀ ਵਿਖੇ ਲਾਇਆ ਧਰਨਾ
NEXT STORY