ਮਲੋਟ (ਜੱਜ) - ਸੂਬੇ 'ਚ ਇਕ ਪਾਸੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਸਿੱਖ ਧਰਮ ਦੇ ਲੋਕਾਂ ਦੇ ਮਨ ਵਲੂੰਧਰੇ ਹੋਏ ਹਨ, ਉੱਥੇ ਹੀ ਪੁਲਸ ਵੱਲੋਂ ਹਰ ਧਾਰਮਿਕ ਅਸਥਾਨ ਦੀ ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰੇ ਲਾਜ਼ਮੀ ਕੀਤੇ ਹੋਏ ਹਨ। ਅਜਿਹੇ ਸਮੇਂ 'ਚ ਗੁਰੂ ਸਾਹਿਬ ਦੇ ਨਾਂ 'ਤੇ ਚੱਲ ਰਹੇ ਮਲੋਟ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਕੂਲ ਦੇ ਸਟਾਫ ਵੱਲੋਂ ਬੱਚਿਆਂ ਨੂੰ ਆਪਣੇ ਬੈਗ 'ਚ ਸ੍ਰੀ ਗੁਟਕਾ ਸਾਹਿਬ ਲਿਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਕੂਲ 'ਚ ਪੜ੍ਹਦੇ ਬੱਚਿਆਂ ਦੇ ਅੰਮ੍ਰਿਤਧਾਰੀ ਮਾਪੇ ਇਸ ਹੁਕਮ ਕਾਰਨ ਪ੍ਰੇਸ਼ਾਨ ਹਨ।
ਮਾਪਿਆਂ ਨੇ ਕਿਹਾ ਕਿ ਬੱਚਿਆਂ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਪਵਿੱਤਰਤਾ ਕਾਇਮ ਰੱਖ ਪਾਉਣਾ ਨਾ-ਮੁਮਕਿਨ ਹੈ ਕਿਉਂਕਿ ਬੱਚੇ ਬੈਗ 'ਚ ਹੋਰ ਖਾਣ-ਪੀਣ ਦੀਆਂ ਵਸਤਾਂ ਨਾਲ ਲਿਜਾਂਦੇ ਹਨ। ਅਣਜਾਣੇ 'ਚ ਜੇਕਰ ਕਿਸੇ ਬੱਚੇ ਦਾ ਸ੍ਰੀ ਗੁਟਕਾ ਸਾਹਿਬ ਕਿਸੇ ਗਲਤ ਅਨਸਰ ਦੇ ਹੱਥ ਚਲਾ ਜਾਂਦਾ ਹੈ ਜਾਂ ਕੋਈ ਬੇਅਦਬੀ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਕੌਣ ਲਵੇਗਾ।
ਕੀ ਕਹਿਣਾ ਹੈ ਸਕੂਲ ਪ੍ਰਿੰਸੀਪਲ ਦਾ
ਸਕੂਲ ਪ੍ਰਿੰਸੀਪਲ ਰੇਨੂੰ ਨਰੂਲਾ ਨੇ ਕਿਹਾ ਕਿ ਇਸ ਸਕੂਲ ਦੀ ਇਕ ਮੈਡਮ ਨਵੇਂ ਆਏ ਹਨ, ਜਿਨ੍ਹਾਂ ਨੂੰ ਪਾਠ ਨਹੀਂ ਆਉਂਦਾ ਪਰ ਸਕੂਲ 'ਚ ਬੱਚਿਆਂ ਨੂੰ ਪਾਠ ਸਿਖਾਇਆ ਜਾਂਦਾ ਹੈ, ਜਿਸ ਕਰ ਕੇ ਬੱਚਿਆਂ ਨੂੰ ਸ੍ਰੀ ਗੁਟਕਾ ਸਾਹਿਬ ਲਿਆਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਤਾਂ ਉਨ੍ਹਾਂ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ ਹੈ।
ਪੰਜਾਬ ਦੇ 120 ਉਮੀਦਵਾਰ ਨਹੀਂ ਲੜ ਸਕਣਗੇ ਲੋਕ ਸਭਾ ਚੋਣਾਂ, ਜਾਣੋ ਕਾਰਨ
NEXT STORY