ਬੱਧਨੀ ਕਲਾਂ,(ਮਨੋਜ)- ਇਤਿਹਾਸਕ ਕਸਬਾ ਲੋਪੋਂ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ ਅਤੇ ਇਸ ਨਗਰ ਵਿਚ ਜਿਥੇ ਅਨੇਕਾਂ ਸੰਤਾਂ-ਮਹਾਪੁਰਸ਼ਾਂ ਦੇ ਡੇਰੇ ਹਨ ਉਥੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਗੁਰਦੁਆਰਾ ਗੁਰੂਸਰ ਸਾਹਿਬ ਦੀ ਸੁੰਦਰ ਇਮਾਰਤ ਤਿਆਰ ਹੋ ਰਹੀ ਹੈ, ਜਿਥੇ ਪੁਰਾਤਨ ਸਮੇਂ ਤੋਂ ਦੇਸੀ ਘਿਉ ਦੀ ਜੋਤ ਵੀ ਜਗਦੀ ਹੈ, ਜਿਸ ਵਿਚ ਨਗਰ ਦੀਆਂ ਅੌਰਤਾਂ ਦੇਸੀ ਘਿੳੁ ਪਾ ਕੇ ਸੁੱਖ-ਸ਼ਾਂਤੀ ਲਈ ਅਰਦਾਸ ਬੇਨਤੀਅਾਂ ਕਰਦੀਆਂ ਹਨ। ਬੀਤੇ ਦਿਨੀਂ ਗਿਆਨੀ ਅਵਤਾਰ ਸਿੰਘ ਲੋਪੋਂ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ’ਚ ਪੁੱਜਿਅਾ, ਜਿਥੋਂ ਉਹ ਜੋਤ ਚੱੁਕ ਕੇ ਲੈ ਗਿਆ। ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਪਰ ਜਦੋਂ ਦੂਜੇ ਦਿਨ ਪਿੰਡ ਦੀਆਂ ਅੌਰਤਾਂ ਜੋਤ ’ਚ ਘਿਉ ਪਾਉਣ ਆਈਆਂ ਤਾਂ ਉਥੋਂ ਜੋਤ ਗਾਇਬ ਸੀ, ਜਿਸ ਬਾਰੇ ਉੁਨ੍ਹਾਂ ਆਪਣੇ ਘਰਾਂ ਵਿਚ ਦੱਸਿਆ ਤਾਂ ਪਿੰਡ ਵਾਸੀ ਸੰਗਤਾਂ ਗੁਰਦੁਆਰਾ ਸਾਹਿਬ ’ਚ ਪੁੱਜੀਆਂ ਅਤੇ ਜੋਤ ਬਾਰੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਅਤੇ ਸੇਵਾਦਾਰਾਂ ਨੂੰ ਪੁੱਛਿਆ, ਜਿਨ੍ਹਾਂ ਨੇ ਦੱਸਿਆ ਕਿ ਜੋਤ ਗਿਆਨੀ ਅਵਤਾਰ ਸਿੰਘ ਚੁੱਕ ਕੇ ਲੈ ਗਿਆ। ਇਸ ਘਟਨਾ ਦਾ ਪਿੰਡ ਵਾਸੀਆਂ ਵਿਚ ਰੋਸ ਵਧਣ ਲੱਗਾ ਅਤੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਇਸ ਮਸਲੇ ’ਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਪੁਲਸ ਚੌਕੀ ਦੇ ਇੰਚਾਰਜ ਪ੍ਰੀਤਮ ਸਿੰਘ ਨੇ ਗਿਆਨੀ ਅਵਤਾਰ ਸਿੰਘ ਨੂੰ ਬੁਲਾ ਕੇ ਗੱਲਬਾਤ ਕੀਤੀ ਤਾਂ ਸਾਬਕਾ ਸਰਪੰਚ ਹਰਜੀਤ ਸਿੰਘ, ਜਗਸੀਰ ਸਿੰਘ ਸਾਬਕਾ ਪੰਚ ਅਤੇ ਧਰਮਿੰਦਰ ਸਿੰਘ ਸੋਨੀ ਤੋਂ ਇਲਾਵਾ ਕਈ ਪਤਵੰਤਿਆਂ ਦੇ ਕਹਿਣ ’ਤੇ ਰਾਜ਼ੀਨਾਮਾ ਹੋ ਗਿਆ ਕਿ ਪਿੰਡ ਵਾਸੀ ਜੋਤ ਜਗਾ ਲੈਣ ਮੈਂ ਨਹੀਂ ਛੇਡ਼ਾਂਗਾ ਪਰ ਅੱਜ ਮਾਮਲਾ ਉਸ ਵੇਲੇ ਫਿਰ ਗਰਮਾ ਗਿਆ ਜਦੋਂ ਨਗਰ ਨਿਵਾਸੀ ਸੰਗਤਾਂ ਗੁਰਦੁਆਰਾ ਸਾਹਿਬ ’ਚ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਜਿਨ੍ਹਾਂ ਦੀ ਅਗਵਾਈ ਕਰ ਰਹੇ ਦਰਸ਼ਨ ਸਿੰਘ ਦਰਸੀ, ਗੋਰਾ ਸਿੰਘ, ਮੱਖਣ ਸਿੰਘ, ਅਮਰਜੀਤ ਸਿੰਘ ਨੇ ਦੋਸ਼ ਲਾਇਆ ਕਿ ਸਾਨੂੰ ਧਮਕੀਆਂ ਮਿਲ ਰਹੀਅਾਂ ਹਨ ਕਿ ਅਸੀਂ ਗੁਰਦੁਆਰਾ ਸਾਹਿਬ ’ਚੋਂ ਜੋਤ ਚੁੱਕ ਕੇ ਸੁੱਟ ਦੇਣੀ ਤੁਸੀਂ ਤਿਆਰ ਹੋ ਜਾਵੋ। ਦਰਸ਼ਨ ਸਿੰਘ ਦਰਸ਼ੀ ਨੇ ਭਾਰੀ ਇਕੱਠ ’ਚ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ’ਚ ਪੁਰਾਤਨ ਸਮੇਂ ਤੋਂ ਜੋਤ ਜਗ ਰਹੀ ਹੈ ਜਿਸ ਵਿਚ ਸੰਗਤਾਂ ਸ਼ਰਧਾ ਨਾਲ ਘਿਉ ਪਾਉਂਦੀਆਂ ਹਨ ਪਰ ਧੱਕੇ ਨਾਲ ਗੁਰਦੁਆਰਾ ਸਾਹਿਬ ’ਚੋਂ ਜੋਤ ਚੁੱਕਣੀ ਬਹੁਤ ਮੰਦਭਾਗੀ ਘਟਨਾ ਹੈ। ਉੁਨ੍ਹਾਂ ਕਿਹਾ ਕਿ ਜੇਕਰ ਕੋੲੀ ਜੋਤ ਚੁੱਕ ਕੇ ਬੇਅਦਬੀ ਕਰੇਗਾ ਤਾਂ ਅਸੀਂ ਕੋਈ ਵੀ ਕੁਰਬਾਨੀ ਦੇ ਦੇਵਾਂਗੇ ਪਰ ਜੋਤ ਚੁੱਕਣ ਨਹੀਂ ਦਿਅਾਂਗੇ। ਉਨ੍ਹਾਂ ਨੇ ਕਾਰਵਾਈ ਲਈ ਐੱਸ. ਐੱਸ. ਪੀ. ਮੋਗਾ, ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਐੱਸ. ਜੀ. ਪੀ. ਸੀ. ਨੂੰ ਪੱਤਰ ਭੇਜ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਘਟੀਆ ਹਰਕਤ ਨਾ ਕਰੇ। ਇਸ ਮੌਕੇ ਡਾ. ਰਣਧੀਰ ਸਿੰਘ, ਧਰਮ ਸਿੰਘ, ਸੁਖਜਿੰਦਰ ਸਿੰਘ, ਇੰਦਰਜੀਤ ਸਿੰਘ, ਪ੍ਰਦੀਪ ਸਿੰਘ, ਦਲਜੀਤ ਸਿੰਘ, ਜਗਤਾਰ ਸਿੰਘ, ਮੱਖਣ ਸਿੰਘ, ਤਰਸੇਮ ਸਿੰਘ, ਸੁਖਪਾਲ ਸਿੰਘ, ਗੋਰਾ ਸਿੰਘ, ਭਾਗ ਸਿੰਘ ਭੱਲੇਕੇ, ਲਵਪ੍ਰੀਤ ਸਿੰਘ, ਰਜਿੰਦਰਪਾਲ ਸਿੰਘ, ਸਤਵੰਤ ਸਿੰਘ, ਚਮਕੌਰ ਸਿੰਘ, ਦਲਜੀਤ ਸਿੰਘ, ਮੇਜਰ ਸਿੰਘ, ਦਰਸ਼ਨ ਸਿੰਘ, ਜਸਵਿੰਦਰ ਸਿੰਘ, ਦੇਵ ਸਿੰਘ, ਧਰਮਿੰਦਰ ਕੁਮਾਰ, ਕਰਮ ਸਿੰਘ, ਗੁਰਚਰਨ ਸਿੰਘ, ਸਵਰਨ ਸਿੰਘ, ਹਰਨੇਕ ਸਿੰਘ, ਜਸਵੀਰ ਸਿੰਘ, ਬਹਾਦਰ ਸਿੰਘ, ਜਸਪਾਲ ਸਿੰਘ, ਗੁਰਦੀਪ ਸਿੰਘ, ਸਿਮਰਜੀਤ ਸਿੰਘ, ਜਸਮੇਲ ਸਿੰਘ, ਮਨਜੀਤ ਸਿੰਘ, ਬਲਵਿੰਦਰ ਕੌਰ, ਗੁਰਦੇਵ ਕੌਰ, ਕਿਰਨਜੀਤ ਕੌਰ, ਬਲਵੀਰ ਕੌਰ, ਬਲਜਿੰਦਰ ਕੌਰ, ਦਲੀਪ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਹਰਦੀਪ ਕੌਰ, ਮਨਜੀਤ ਕੌਰ, ਇੰਦਰਜੀਤ ਕੌਰ, ਬਿਸ਼ਨੋ ਕੌਰ, ਜਸਵੀਰ ਕੌਰ, ਨਛੱਤਰ ਕੌਰ, ਕੁਲਦੀਪ ਕੌਰ, ਸੁਖਦੇਵ ਕੌਰ, ਦਲੀਪ ਕੌਰ, ਜੋਗਿੰਦਰ ਕੌਰ, ਗੁਰਮੇਲ ਕੌਰ, ਹਰਜਿੰਦਰ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਗੁਰਦੇਵ ਕੌਰ, ਬਲਜਿੰਦਰ ਕੌਰ ਆਦਿ ਹਾਜ਼ਰ ਸਨ।
ਕੀ ਕਹਿਣਾ ਹੈ ਚੌਕੀ ਇੰਚਾਰਜ ਦਾ
ਜਦੋਂ ਇਸ ਸਬੰਧੀ ਪੁਲਸ ਚੌਕੀ ਲੋਪੋਂ ਦੇ ਇੰਚਾਰਜ ਪ੍ਰੀਤਮ ਸਿੰਘ ਨਾਲ ਗੱਲ ਕੀਤੀ ਤਾਂ ਉੁਨ੍ਹਾਂ ਕਿਹਾ ਕਿ ਜੋਤ ਚੁੱਕਣ ਤੋਂ ਬਾਅਦ ਗਿਆਨੀ ਅਵਤਾਰ ਸਿੰਘ ਅਤੇ ਉਸ ਦੇ ਸਾਥੀਅਾਂ ਨੂੰ ਪੁਲਸ ਚੌਕੀ ਬੁਲਾਇਆ ਸੀ, ਜਿਥੇ ਅਕਾਲੀ ਆਗੂਆਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਅਤੇ ਗਿਆਨੀ ਅਵਤਾਰ ਸਿੰਘ ਨੇ ਮੰਨ ਲਿਆ ਸੀ ਕਿ ਉਹ ਹੁਣ ਜੋਤ ਨਹੀਂ ਚੁੱਕਣਗੇ ਪਰ ਫਿਰ ਵੀ ਸਾਰੇ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ। ਕਿਸੇ ਨੂੰ ਵੀ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਮੈਨੇਜਰ ’ਤੇ ਚੱਲਦੇ ਕੇਸ ਕਰ ਕੇ ਲੋਕਾਂ ਨੂੰ ਅਾਪਸ ’ਚ ਲਡ਼ਾ ਰਿਹੈ, ਜੋਤ ਦਾ ਕੋਈ ਰੌਲਾ ਨਹੀਂ : ਗਿਆਨੀ ਅਵਤਾਰ ਸਿੰਘ
ਜਦੋਂ ਇਸ ਸਬੰਧੀ ਗਿਆਨੀ ਅਵਤਾਰ ਸਿੰਘ ਨਾਲ ਗੱਲ ਕੀਤੀ ਤਾਂ ਉੁਨ੍ਹਾਂ ਕਿਹਾ ਕਿ ਪਹਿਲਾਂ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ’ਚ ਜੋਤ ਜਗਦੀ ਸੀ ਪਰ ਪਿਛਲੇ ਦੋ ਸਾਲ ਤੋਂ ਨਵੀਂ ਇਮਾਰਤ ’ਚ ਜੋਤ ਨਹੀਂ ਜਗਾਈ ਗਈ ਪਰ ਮੈਨੇਜਰ ਨੇ ਜਾਣ-ਬੁੱਝ ਕੇ ਜੋਤ ਜਗਾਈ ਜਦ ਕਿ ਇਹ ਰਹਿਤ ਮਰਿਅਾਦਾ ਦੇ ਉਲਟ ਹੈ ਪਰ ਫਿਰ ਵੀ ਜਦੋਂ ਪਿੰਡ ਵਾਸੀਆਂ ਨੇ ਕਿਹਾ ਕਿ ਜੋਤ ਜਗਾਉਣੀ ਹੈ ਤਾਂ ਅਸੀਂ ਨਾ ਕੁਝ ਬੋਲੇ ਅਤੇ ਨਾ ਹੀ ਬੋਲਣਾ ਇਸ ਦਾ ਮੁੱਖ ਕਾਰਨ ਮੈਨੇਜਰ ’ਤੇ ਵੱਧ ਤਨਖਾਹ ਲੈਣ ਅਤੇ ਹੋਰ ਕਥਿਤ ਕੀਤੀਆਂ ਧਾਂਦਲੀਆਂ ਵਿਰੱਧ ਅਦਾਲਤ ’ਚ ਚੱਲ ਰਿਹਾ ਕੇਸ ਹੈ, ਇੱਥੋਂ ਤੱਕ ਕਿ ਕਈ ਕਾਰਨਾਮੇ ਦੱਸਣਯੋਗ ਨਹੀਂ ਹਨ, ਜਿਨ੍ਹਾਂ ਕਰ ਕੇ ਮੈਨੇਜਰ ਪਿੰਡ ਵਾਸੀਆਂ ਨੂੰ ਜੋਤ ਦੇ ਨਾਂ ’ਤੇ ਆਪਸ ਵਿਚ ਲਡ਼ਾ ਰਿਹਾ ਹੈ। ਇਸ ਬਾਰੇ ਅਸੀਂ ਸਾਰਾ ਕੁੱਝ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਭੇਜ ਚੁੱਕੇ ਹਾਂ । ਮੈਨੇਜਰ ਗੁਰਦੁਆਰਾ ਸਾਹਿਬ ’ਚੋਂ 70 ਹਜ਼ਾਰ ਤਨਖਾਹ ਵਾਧੂ ਵਸੂਲ ਰਿਹਾ ਹੈ। ਸਾਡੇ ਨਾਲ ਇਕ ਵਿਅਕਤੀ ਜੋ ਸੰਥਿਆ ਕਰ ਰਿਹਾ ਹੈ, ਜਦੋਂ ਗੁਰਦੁਆਰਾ ਮੱਥਾ ਟੇਕਣ ਗਿਆ ਉਸ ਦੇ ਕੰਕਾਰਾਂ ਦੀ ਬੇਅਦਬੀ ਕੀਤੀ ਗਈ ਅਤੇ ਕੁੱਟ-ਮਾਰ ਕੀਤੀ ਗਈ ਜਦ ਕਿ ਉਸ ਦਾ ਕੋਈ ਕਸੂਰ ਨਹੀ ਸੀ, ਭਾਵੇਂ ਕੈਮਰੇ ਚੈੱਕ ਕਰ ਲਏ ਜਾਣ। ਉੁਨ੍ਹਾਂ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਇਹ ਸਭ ਮੈਨੇਜਰ ਦੀ ਚਾਲ ਹੈ ਜਿਸ ਤੋਂ ਸੰਗਤਾਂ ਸੁਚੇਤ ਰਹਿਣ।

ਕੀ ਕਹਿਣਾ ਹੈ ਮੈਨੇਜਰ ਦਾ
ਜਦੋਂ ਇਸ ਮਾਮਲੇ ਸਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਬਹਿਰਾਮਕੇ ਨਾਲ ਫੋਨ ’ਤੇ ਗੱਲ ਕੀਤੀ ਤਾਂ ਉੁਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ’ਚ ਜੋ ਜੋਤ ਜਗਦੀ ਸੀ ਉਸ ਨੂੰ ਗਿਆਨੀ ਅਵਤਾਰ ਸਿੰਘ ਅਤੇ ਉਸ ਦੇ ਸਾਥੀ ਚੁੱਕ ਕੇ ਲੈ ਗਏ ਸਨ ਜਿਨ੍ਹਾਂ ਨੂੰ ਸੇਵਾਦਾਰਾਂ ਨੇ ਰੋਕਿਆ ਵੀ ਪਰ ਉਹ ਨਹੀਂ ਰੁਕੇ ਇਸ ਘਟਨਾ ਬਾਰੇ ਗੁਰਦੁਆਰਾ ਸਾਹਿਬ ’ਚ ਅਦਾਲਤ ਵਲੋਂ ਲਾਏ ਰਿਸੀਵਰ ਨੂੰ ਜਾਣੂ ਕਰਵਾ ਦਿੱਤਾ ਸੀ ਪਰ ਸਾਡੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾ ਹੀ ਪਤਵੰਤਿਅਾਂ ਨੇ ਰਾਜ਼ੀਨਾਮਾ ਕਰ ਕੇ ਜੋਤ ਦੁਬਾਰਾ ਜਗਾ ਦਿੱਤੀ ਅਤੇ ਅੱਜ ਜੋ ਸੰਗਤਾਂ ਇਕੱਠੀਅਾਂ ਹੋਈਆਂ ਹਨ ਉਹ ਕੱਲ ਸ਼ਾਮ ਕਿਸੇ ਗੱਲ ਨੂੰ ਲੈ ਕੇ ਪ੍ਰਸ਼ਾਦਾ ਬਣਾ ਰਹੀਆਂ ਬੀਬੀਆਂ ਅਾਪਸ ’ਚ ਬਹਿਸ ਪਈਆਂ ਬਾਅਦ ਵਿਚ ਦੋਨੋਂ ਧਡ਼ੇ ਆਹਮੋ-ਸਾਹਮਣੇ ਹੋ ਗਏ, ਜਿਸ ਦਾ ਰਾਜ਼ੀਨਾਮਾ ਪਿੰਡ ਦੇ ਪਤਵੰਤੇ ਕਰਵਾ ਰਹੇ ਹਨ।
ਮ੍ਰਿਤਕ ਦੇ ਵਾਰਿਸਾਂ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੂਹਰੇ ਕੀਤਾ ਰੋਸ ਪ੍ਰਦਰਸ਼ਨ
NEXT STORY