ਪਟਿਆਲਾ (ਬਖਸ਼ੀ)—ਪਟਿਆਲਾ 'ਚ ਪੰਜਾਬ ਪੁਲਸ ਵਲੋਂ ਜੋੜ ਮੇਲੇ ਨੂੰ ਸਮਰਪਿਤ ਸੰਗਤਾਂ ਲਈ ਲੰਗਰ ਲਗਾਏ ਗਏ। ਜਿਸ 'ਚ ਅਫਸਰ ਤੋਂ ਲੈ ਕੇ ਮੁਲਾਜਮ ਨੇ ਇਸ ਲੰਗਰ 'ਚ ਆਪਣੀ ਭੂਮਿਕਾ ਨਿਭਾਈ। ਪਟਿਆਲਾ ਪੁਲਸ ਲਾਈਨ ਦੇ ਬਾਹਰ ਲੱਗਿਆ ਇਹ ਲੰਗਰ ਪਟਿਆਲਾ ਪੁਲਸ ਦੇ ਕਰਮਚਾਰੀਆਂ ਵਲੋਂ ਲਗਾਇਆ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਇਸ ਲੰਗਰ ਨੂੰ ਲਗਾਉਣ ਲਈ ਆਈ.ਜੀ. ਤੋਂ ਲੈ ਕੇ ਮੁਲਾਜਮ ਤੱਕ ਹਰ ਕੋਈ ਆਪਣੀ ਜੇਬ ਤੋਂ ਯੋਗਦਾਨ ਪਾਉਂਦਾ ਹੈ ਅਤੇ ਹਰ ਕੋਈ ਇਸ ਲੰਗਰ 'ਚ ਸੇਵਾ ਕਰਦਾ ਹੈ। ਇੰਨਾ ਹੀ ਨਹੀਂ ਇਸ ਦੌਰਾਨ ਪੰਜਾਬ ਪੁਲਸ ਲਾਈਨ ਦਾ ਹਰ ਪਰਿਵਾਰ ਇਸ ਪੰਗਤ 'ਚ ਬੈਠ ਕੇ ਲੰਗਰ ਛਕਦਾ ਹੈ।
'ਫੁੱਲਾਂਵਾਲ' 'ਚ ਬਣਿਆ ਸਭ ਤੋਂ ਛੋਟੀ ਉਮਰ ਦਾ ਸਰਪੰਚ
NEXT STORY