ਪਟਿਆਲਾ, (ਬਲਜਿੰਦਰ)- ਸ਼ਹਿਰ ਦੇ ਪ੍ਰਤਾਪ ਨਗਰ ਇਲਾਕੇ ਵਿਚ 2 ਅਣਪਛਾਤੇ ਵਿਅਕਤੀ ਮਹਿਲਾ ਦਾ ਪਰਸ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਮਹਿਲਾ ਤਾਰਾ ਦੇਵੀ ਪਤਨੀ ਗੋਬਿੰਦ ਰਾਮ ਵਾਸੀ ਪ੍ਰਤਾਪ ਨਗਰ ਦੀ ਸ਼ਿਕਾਇਤ ’ਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਹਿਲਾ ਮੁਤਾਬਕ ਉਹ ਪ੍ਰਤਾਪ ਨਗਰ ਪਟਿਆਲਾ ਦੇ ਕੋਲ ਜਾ ਰਹੀ ਸੀ। 2 ਅਣਪਛਾਤੇ ਵਿਅਕਤੀ ਸਕੂਟਰੀ ’ਤੇ ਆਏ। ਉਸ ਦਾ ਬੈਗ ਖੋਹ ਕੇ ਫਰਾਰ ਹੋ ਗਏ। ਉਸ ਵਿਚ ਇਕ ਮੋਬਾਇਲ ਅਤੇ 15 ਹਜ਼ਾਰ ਰੁਪਏ ਸਨ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 379-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
480 ਬੋਤਲਾਂ ਸ਼ਰਾਬ ਸਣੇ 2 ਭਰਾ ਪੁਲਸ ਅਡ਼ਿੱਕੇ
NEXT STORY