ਫਿਰੋਜ਼ਪੁਰ (ਕੁਮਾਰ, ਮਨਦੀਪ)—ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਫਿਰੋਜ਼ਪੁਰ ਦੇ ਪਿੰਡ ਫੱਤੂਵਾਲਾ ਵਿਚ ਆਪਣੇ ਜਵਾਈ ਬਲਦੇਵ ਸਿੰਘ ਭੁੱਲਰ ਦੇ ਨਿਵਾਸ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਜ਼ਿੰਦਗੀ ਦੇ ਕੀਮਤੀ 60 ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਉਣ 'ਚ ਗੁਜ਼ਾਰੇ ਹਨ ਅਤੇ ਆਪਣੀ ਇਸ ਪਾਰਟੀ ਲਈ ਉਨ੍ਹਾਂ ਕਈ ਵਾਰ ਜੇਲਾਂ ਕੱਟੀਆਂ ਹਨ ਤੇ ਕਈ ਵਾਰ ਪੁਲਸ ਦੇ ਲਾਠੀਚਾਰਜ ਝੱਲੇ ਹਨ।
ਬ੍ਰਹਮਪੁਰਾ ਨੇ ਦੱਸਿਆ ਕਿ ਉਨ੍ਹਾਂ ਇਕ ਮਹੀਨਾ ਪਹਿਲਾਂ ਹੀ ਪੱਤਰਕਾਰ ਸੰਮੇਲਨ ਕਰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਅਤੇ ਉਦੋਂ ਤੋਂ ਉਨ੍ਹਾਂ ਨੂੰ ਪਤਾ ਸੀ ਕਿ ਸੁਖਬੀਰ ਉਨ੍ਹਾਂ ਨੂੰ ਜਲਦ ਪਾਰਟੀ ਵਿਚੋਂ ਕੱਢ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਅਹੁਦੇ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਵੱਲੋਂ ਨਕਾਰਾ ਆਗੂ ਦੱਸੇ ਜਾਣ ਦਾ ਸਖਤ ਸ਼ਬਦਾਂ ਵਿਚ ਜਵਾਬ ਦਿੰਦਿਆਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਪਾਰਟੀ ਲਈ ਕੀਤਾ ਹੀ ਕੀ ਹੈ? । ਟਕਸਾਲੀ ਆਗੂ ਬ੍ਰਹਮਪੁਰਾ ਨੇ ਕਿਹਾ ਕਿ ਉਹ ਸਿਰਫ ਸੱਚ ਬੋਲਣ ਦੇ ਆਦੀ ਹਨ ਅਤੇ ਸੱਚ ਬੋਲਣ ਤੋਂ ਨਹੀਂ ਰਹਿ ਸਕਦੇ ਤੇ ਉਨ੍ਹਾਂ ਨੂੰ ਪਾਰਟੀ ਦੇ ਲਗਾਤਾਰ ਡਿੱਗ ਰਹੇ ਗ੍ਰਾਫ ਦੀ ਬਹੁਤ ਚਿੰਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਸਾਰੀ ਲੀਡਰਸ਼ਿਪ ਟਕਸਾਲੀ ਆਗੂ ਅਤੇ ਵਰਕਰ ਉਨ੍ਹਾਂ ਨਾਲ ਹਨ ਤੇ ਜਲਦ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਜਿਸ ਸ਼੍ਰੋਮਣੀ ਅਕਾਲੀ ਦਲ ਨੂੰ ਉਨ੍ਹਾਂ ਆਪਣੀ ਉਮਰ ਦੇ ਕੀਮਤੀ 60 ਸਾਲ ਦੇ ਕੇ ਇਥੋਂ ਤੱਕ ਪਹੁੰਚਾਇਆ ਹੈ, ਉਸ ਦੇ ਭਲੇ ਲਈ ਹਮੇਸ਼ਾ ਉਹ ਸੱਚੇ ਸਿਪਾਹੀ ਬਣ ਕੇ ਕੰਮ ਕਰਦੇ ਰਹਿਣਗੇ ਅਤੇ ਕਿਸੇ ਵੀ ਤਰ੍ਹਾਂ ਦੇ ਦਬਾਅ ਅੱਗੇ ਝੁਕਣਗੇ ਨਹੀਂ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੇ ਪਾਰਟੀ ਨੂੰ ਹਾਈਜੈਕ ਕਰ ਲਿਆ ਹੈ।
ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੋਖੀ ਕਹਿਣ ਵਾਲੇ ਸਾਬਿਤ ਕਰਨ : ਢੱਡਰੀਆਂ ਵਾਲੇ
NEXT STORY