ਮੋਗਾ, (ਸੰਦੀਪ)- ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਅਤੇ ਸਟੇਟ ਫੂਡ ਕੰਟਰੋਲਰ ਡਾਕਟਰ ਕਾਹਨ ਸਿੰਘ ਪੰਨੂ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਦੀ ਫੂਡ ਬ੍ਰਾਂਚ ਵੱਲੋਂ ਸ਼ਹਿਰ ਤੇ ਪਿੰਡਾਂ ’ਚ ਛਾਪੇਮਾਰੀ ਜਾਰੀ ਹੈ, ਜਿਸ ਤਹਿਤ ਸੋਮਵਾਰ ਨੂੰ ਅਸਿਸਟੈਂਟ ਫੂਡ ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਅਤੇ ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਦੀ ਅਗਵਾਈ ’ਚ ਸਿਹਤ ਵਿਭਾਗ ਦੀ ਟੀਮ ਨੇ ਨਿਊ ਟਾਊਨ ਗਲੀ ਨੰਬਰ 9, ਲੁਧਿਆਣਾ ਰੋਡ ਅਤੇ ਫਿਰੋਜ਼ਪੁਰ ਰੋਡ ’ਤੇ ਸਥਿਤ ਵੱਖ-ਵੱਖ ਕੋਲਡ ਸਟੋਰਾਂ ’ਤੇ ਛਾਪੇਮਾਰੀ ਕੀਤੀ। ਜਿਸ ਦੌਰਾਨ ਟੀਮ ਦੇ ਅਧਿਕਾਰੀਆਂ ਨੇ ਕੋਲਡ ਸਟੋਰ ਸੰਚਾਲਕਾਂ ਨੂੰ ਉਨ੍ਹਾਂ ਦੇ ਕੋਲਡ ਸਟੋਰਾਂ ’ਚ ਖੋਇਆ ਅਤੇ ਤਿਆਰ ਮਠਿਆਈਆਂ ਨੂੰ ਸਟੋਰ ਕਰ ਕੇ ਨਾ ਰੱਖਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਟੀਮ ਵੱਲੋਂ ਇਨ੍ਹਾਂ ਕੋਲਡ ਸਟੋਰਾਂ ’ਤੇ ਗੰਭੀਰਤਾ ਨਾਲ ਚੈਕਿੰਗ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਪਲਾਹਾ ਕੋਲਡ ਸਟੋਰ ਨਿਊ ਟਾਊਨ ਮੋਗਾ ਤੋਂ 25 ਕੁਇੰਟਲ ਸ਼ੱਕੀ ਮੱਖਣ ਬਰਾਮਦ ਕੀਤਾ ਹੈ। ਜੋ ਪੈਕਿੰਟ ਬੰਦ ਸੀ।
ਟੀਮ ਵੱਲੋਂ ਜਾਂਚ ਦੌਰਾਨ ਇਸ ਸ਼ੱਕੀ ਮੱਖਣ ਦੇ ਸੈਂਪਲ ਲੈਣ ਦੇ ਨਾਲ-ਨਾਲ ਕੋਲਡ ਸਟੋਰ ਸੰਚਾਲਕਾਂ ਤੋਂ ਇਸ ਦੁਕਾਨਦਾਰ ਸਬੰਧੀ ਜਾਣਕਾਰੀ ਲੈਕੇ ਉਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ’ਤੇ ਬੁਲਾਇਆ ਗਿਆ। ਟੀਮ ਵੱਲੋਂ ਬਰਾਮਦ ਮੱਖਣ ਨੂੰ ਆਪਣੇ ਕਬਜ਼ੇ ’ਚ ਲੈ ਕੇ ਇਸ ਦੇ ਸੈਂਪਲ ਵੀ ਲਏ ਗਏ ਹਨ। ਇਸ ਤੋਂ ਬਾਅਦ ਟੀਮ ਵੱਲੋਂ ਸਥਾਨਕ ਗੁਰੂ ਨਾਨਕ ਕੋਲਡ ਸਟੋਰ, ਕਿਸਾਨ ਕੋਲਡ ਸਟੋਰ ਸਮੇਤ ਹੋਰ ਕੋਲਡ ਸਟੋਰਾਂ ’ਤੇ ਵੀ ਛਾਪੇਮਾਰੀ ਕੀਤੀ। ਇਕ ਕੋਲਡ ਸਟੋਰ ’ਤੇ ਰੱਖੇ ਗਏ ਡ੍ਰਾਈ ਫਰੂਟ ਜਿਸ ’ਚ ਕਿਸ਼ਮਿਸ਼ ’ਤੇ ਫੰਗਲ ਹੋਣ ਕਾਰਨ ਉਸ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਭਵਿੱਖ ’ਚ ਵੀ ਜਾਰੀ ਰੱਖੀ ਜਾਵੇਗੀ। ਉਨ੍ਹਾਂ ਮਿਠਾਈ ਵਿਕੇਰਤਾਵਾਂ ਨੂੰ ਅਪੀਲ ਕੀਤੀ ਕਿ ਉਹ ਸ਼ੁੱਧ ਦੁੱਧ ਤੇ ਖੋਏ ਦੀ ਮਠਿਆਈਆਂ ਹੀ ਤਿਆਰ ਕਰਕੇ ਵਿੱਕਰੀ ਕਰਨ। ਉਨ੍ਹਾਂ ਕਿਹਾ ਕਿ ਮਿਲਾਵਟ ਖੋਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਸਿੰਗਲਾ ਦੀ ਕੋਠੀ ਅੱਗੇ ਤਨਖਾਹਾਂ ਘਟਾਉਣ ਦੇ ਨੋਟੀਫਿਕੇਸ਼ਨ ਦੀਅਾਂ ਕਾਪੀਅਾਂ ਫੂਕੀਅਾਂ
NEXT STORY