ਲੁਧਿਆਣਾ (ਮੀਨੂ)- ਖਾਣ-ਪੀਣ ਲਈ ਮਸ਼ਹੂਰ ਬਸੰਤ ਗਰੁੱਪ ਦੇ ਨਵੇਂ ਆਊਟਲੈੱਟ ਬਸੰਤ ਪਲੈਟੀਨਮ, ਦੁੱਗਰੀ ਫੇਸ-1 ਵਿਚ ਬਲਾਗਰਸ ਮੀਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਲਾਗਰਸ ਨੇ ਜਿੱਥੇ ਬਸੰਤ ਪਲੈਟੀਨਮ ਦੀਆਂ ਲਾਜਵਾਬ ਡਿਸ਼ੇਜ਼ ਨੂੰ ਇੰਜੁਆਏ ਕੀਤਾ, ਉੱਥੇ ਹੀ ਲਗਜ਼ਰੀ ਮਾਹੌਲ ਦਾ ਵੀ ਆਨੰਦ ਲਿਆ।

ਮਿਲੀ ਜਾਣਕਾਰੀ ਅਨੁਸਾਰ ਬਲਾਗਰਸ ਨੇ ਸ਼ੈੱਫ ਸਪੈਸ਼ਲ ਸਟਾਟਰਸ ’ਚ ਕ੍ਰਿਸਪੀ ਕਾਰਨ ਸਾਲਟ ਵਿਦ ਪੈਪਰ, ਕੈਸ਼ਿਊਨਟਸ ਗੋਲਡ ਕੋਇਨ, ਚਿੱਲੀ ਗਾਰਲਿਕ ਨੂਡਲ ਰੋਲ ਅਤੇ ਹੋਰ ਕਈ ਲਾਜਵਾਬ ਡਿਸ਼ੇਜ਼ ਦਾ ਮਜ਼ਾ ਲਿਆ। ਸਭ ਤੋਂ ਪਹਿਲਾਂ ਬਲਾਗਰਸ ਨੇ ਬਸੰਤ ਪਲੈਟੀਨਮ ਦੀ ਕਿਚਨ ਦਾ ਦੌਰਾ ਕੀਤਾ। ਬਸੰਤ ਪਲੈਟੀਨਮ ਦੀ ਸਾਫ-ਸੁਥਰੀ ਅਤੇ ਹਾਈਜੈਨਿਕ ਕਿਚਨ ਦੇਖ ਕੇ ਸਾਰਿਆਂ ਨੇ ਸ਼ਲਾਘਾ ਕੀਤੀ। ਇਸ ਤੋਂ ਬਾਅਦ ਸਪੈਸ਼ਲ ਡਿਸ਼ੇਜ਼ ਦਾ ਮਜ਼ਾ ਲਿਆ।

ਬਸੰਤ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਬਸੰਤ, ਸੰਨੀ ਬਸੰਤ ਅਤੇ ਮਨੀ ਬਸੰਤ ਨੇ ਦੱਸਿਆ ਕਿ ਉਹ ਸ਼ਹਿਰ ਵਾਸੀਆਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਹਰ ਆਊਟਲੈੱਟ ਦੇ ਰੈਸਟੋਰੈਂਟ ਦੀ ਕਿਚਨ ’ਤੇ ਖ਼ਾਸ ਫੋਕਸ ਰੱਖਦੇ ਹਨ ਤਾਂ ਕਿ ਸ਼ਹਿਰ ਵਾਸੀਆਂ ਨੂੰ ਦਿਲ ਤੋਂ ਲਾਜਵਾਬ ਅਤੇ ਹੈਲਦੀ ਡਿਸ਼ੇਜ਼ ਦਾ ਆਨੰਦ ਦੇ ਸਕਣ। ਇਸ ਮੌਕੇ ਬਲਾਗਰਸ ਨੇ ਬਸੰਤ ਆਈਸਕ੍ਰੀਮ ਨੂੰ ਵੀ ਇੰਜੁਆਏ ਕੀਤਾ।




ਪਿੰਡ ਮਾਛੀਕੇ ਦੀ ਕਾਂਗਰਸੀ ਪੰਚਾਇਤ ਹੋਈ ‘ਆਪ’ ਦੀ
NEXT STORY