ਨਾਭਾ (ਰਾਹੁਲ)—ਦੇਸ਼ ਅੰਦਰ 26 ਜਨਵਰੀ ਗਣਤੰਤਰਤਾ ਦਿਵਸ ਦੇ ਮੱਦੇਨਜ਼ਰ ਰੱਖਦਿਆਂ ਪੁਲਸ ਵੱਲੋ ਨਾਕੇਬੰਦੀ ਕਰਕੇ ਵਾਹਨਾਂ ਅਤੇ ਖਾਸ ਕਰਕੇ ਰੇਲਵੇ ਸਟੇਸ਼ਨਾਂ ਤੋ ਇਲਾਵਾ ਬੱਸਾਂ 'ਚ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰਾਂ ਜਾਂ ਦਹਿਸ਼ਤ ਗਰਦਾ ਵਲਂੋ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦੇ ਸਕਣ। ਜਿਸ ਦੇ ਤਹਿਤ ਨਾਭਾ ਕੋਤਵਾਲੀ ਪੁਲਸ ਵਲੋਂ ਨਾਕੇਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਅਤੇ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਮੌਕੇ ਤੇ ਹੀ ਬਿਨਾਂ ਨੰਬਰਾਂ ਵਾਲੇ ਵਾਹਨਾਂ ਦੇ ਚਲਾਨ ਵੀ ਕੱਟੇ ਗਏ ਅਤੇ ਬੋਡ ਵੀ ਕੀਤੇ ਗਏ। ਨਾਭਾ ਵਿਖੇ 26 ਜਨਵਰੀ ਦੇ ਮੱਦੇਨਜ਼ਰ ਰੱਖਦਿਆ ਨਾਭਾ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿਚ ਨਾਕੇਬੰਦੀ ਕਰਕੇ ਬਰੀਕੀ ਨਾਲ ਕਾਰਾਂ, ਬੱਸਾਂ ਅਤੇ ਬੱਸਾਂ ਵਿਚੋ ਉਤਰਣ ਅਤੇ ਜਾਣ ਵਾਲੇ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ।
ਇਸ ਮੋਕੇ ਤੇ ਨਾਭਾ ਕੋਤਵਾਲੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਕਿਹਾ ਕਿ ਅਸੀਂ ਇਹ ਨਾਕੇਬੰਦੀ 26 ਜਨਵਰੀ ਦੇ ਮੱਦੇਨਜ਼ਰ ਰੱਖਦਿਆ ਲਗਾਈ ਹੈ ਅਤੇ ਨਾਕਾ ਹਰ ਚੌਕ ਵਿਚ ਲਗਾਇਆ ਹੈ ਅਤੇ ਜਿਸ ਵਿਚ ਅਸੀਂ ਕਾਰਾਂ, ਬੱਸਾ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਮੌਕੇ ਤੇ ਚਲਾਨ ਤੋਂ ਇਲਾਵਾ ਵਾਹਨਾਂ ਨੂੰ ਬੰਦ ਵੀ ਕੀਤਾ ਗਿਆ ਹੈ ਜਿੰਨ੍ਹਾਂ ਕੋਲ ਕਿਸੇ ਤਰ੍ਹਾਂ ਦੇ ਕਾਗਜ਼ ਨਹੀ ਸਨ ਉਨ੍ਹਾਂ ਵਾਹਨਾਂ ਨੂੰ ਬੰਦ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੀਆਂ 'ਫਾਰਚੂਨਰ ਗੱਡੀਆਂ' ਲੈਣ ਤੋਂ ਮੰਤਰੀਆਂ ਦਾ ਇਨਕਾਰ!
NEXT STORY