ਫਿਰੋਜ਼ਪੁਰ (ਮਲਹੋਤਰਾ) : ਅਕਤੂਬਰ ਅਤੇ ਨਵੰਬਰ ਮਹੀਨਿਆਂ ਦੌਰਾਨ ਝੋਨੇ ਦੀ ਪਰਾਲੀ ਨੂੰ ਸਾੜਣ ਵਾਲੇ 40 ਹੋਰ ਅਣਪਛਾਤੇ ਲੋਕਾਂ ਖ਼ਿਲਾਫ ਪੁਲਸ ਨੇ ਪਰਚੇ ਦਰਜ ਕੀਤੇ ਹਨ। ਜ਼ਿਲ੍ਹਾ ਪੁਲਸ ਅਧਿਕਾਰੀਆਂ ਅਨੁਸਾਰ ਇਹ ਪਰਚੇ ਸੈਟੇਲਾਈਟ ਰਿਪੋਰਟ ਦੇ ਆਧਾਰ 'ਤੇ ਦਰਜ ਕੀਤੇ ਗਏ ਹਨ। ਥਾਣਾ ਕੁੱਲਗੜੀ ਪੁਲਸ ਨੇ ਪਿੰਡਾਂ ਦਸਤੂਲ ਸਾਹਿਬ, ਬੱਧਨੀ ਜੈਮਲ ਸਿੰਘ ਵਾਲਾ, ਮਾਛੀਵਾੜਾ, ਸੈਦਾਂਵਾਲਾ, ਕਾਸੂ ਬੇਗੂ, ਨੂਰਪੁਰ ਸੇਠਾਂ, ਮੋਹਕਮ ਭੱਟੀ, ਝੋਕ ਹਰੀਹਰ, ਬੁੱਕਣ ਖਾਂ ਵਾਲਾ, ਕਾਕੂਵਾਲਾ ਵਿਚ ਪਰਾਲੀ ਸਾੜਣ ਵਾਲੇ 20 ਅਣਪਛਾਤੇ ਵਿਅਕਤੀਆਂ ਖਿਲਾਫ, ਥਾਣਾ ਘੱਲਖੁਰਦ ਪੁਲਸ ਨੇ ਪਿੰਡ ਅਰਾਜ਼ੀ ਕਟੋਰੀਆਂ, ਸ਼ਕੂਰ, ਗਿੱਲ, ਕੱਬਰਵੱਛਾ, ਕੈਲਾਸ਼, ਲੁਹਾਮ, ਮੁੱਦਕੀ, ਠੇਠਰ ਖੁਰਦ ਵਿਚ ਪਰਾਲੀ ਸਾੜਣ ਵਾਲੇ 15 ਅਣਪਛਾਤੇ ਦੋਸ਼ੀਆਂ ਖਿਲਾਫ, ਥਾਣਾ ਤਲਵੰਡੀ ਭਾਈ ਪੁਲਸ ਨੇ ਪਿੰਡ ਭੋਲੂਵਾਲਾ ਦੇ ਇਕ ਵਿਅਕਤੀ ਖਿਲਾਫ ਅਤੇ ਥਾਣਾ ਗੁਰੂਹਰਸਹਾਏ ਪੁਲਸ ਨੇ ਪਿੰਡਾਂ ਦੋਨਾ ਬਹਾਦਰ, ਸ਼ਰੀਂਹਵਾਲਾ, ਰਾਣਾ ਈਸਾ ਵਿਚ 4 ਅਣਪਛਾਤਿਆਂ ਦੇ ਖਿਲਾਫ ਪਰਾਲੀ ਸਾੜਣ ਦੇ ਦੋਸ਼ ਹੇਠ ਪਰਚੇ ਦਰਜ ਕੀਤੇ ਹਨ।
ਖਨੌਰੀ ਬਾਰਡਰ 'ਤੇ ਪਹੁੰਚ ਰਾਜਾ ਵੜਿੰਗ ਨੇ ਡੱਲੇਵਾਲ ਦਾ ਜਾਣਿਆ ਹਾਲ, ਦਿੱਤਾ ਵੱਡਾ ਬਿਆਨ
NEXT STORY