ਕੁਹਾੜਾ (ਸੰਦੀਪ)— ਚੰਡੀਗੜ੍ਹ ਮਾਰਗ 'ਤੇ ਪਿੰਡ ਹੀਰਾਂ ਵਿਖੇ ਚੱਲਦੀ ਸਕੂਟਰੀ ਨੂੰ ਅੱਗ ਲੱਗਣ ਨਾਲ ਸੜ੍ਹ ਕੇ ਸੁਆਹ ਹੋ ਗਈ । ਸਕੂਟਰੀ ਦੇ ਮਾਲਕ ਜਤਿੰਦਰ ਸਿੰਘ ਪੁੱਤਰ ਦਰਸ਼ਨ ਲਾਲ ਵਾਸੀ ਕੁਹਾੜਾ ਨੇ ਦੱਸਿਆ ਕਿ ਉਹ ਪਿੰਡ ਹੀਰਾਂ ਤੋਂ ਕੁਹਾੜਾ ਵੱਲ ਨੂੰ ਆ ਰਿਹਾ ਸੀ ਤਾਂ ਉਸਦੇ ਪਿੱਛੇ ਆ ਰਹੇ ਇਕ ਮੋਟਰਸਾਈਕਲ ਸਵਾਰ ਨੇ ਉਸਦੇ ਬਰਾਬਰ ਆ ਕੇ ਦੱਸਿਆ ਕਿ ਉਸਦੀ ਸਕੂਟਰੀ ਨੂੰ ਪਿੱਛੇ ਅੱਗ ਲੱਗੀ ਹੋਈ ਹੈ । ਜਤਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਸਕੂਟਰੀ ਇਕ ਦਮ ਬੰਦ ਕਰ ਦਿੱਤੀ ਤੇ ਸਕੂਟਰੀ ਤੋਂ ਉਤਰ ਕੇ ਇਕ ਪਾਸੇ ਹੋ ਕੇ ਖੜ੍ਹ ਗਿਆ ਤੇ ਦੇਖਦੇ ਹੀ ਦੇਖਦੇ ਸਕੂਟਰੀ ਸੜ੍ਹ ਕੇ ਸੁਆਹ ਹੋ ਗਈ ਤੇ ਸਕੂਟਰੀ ਦੀ ਡਿੱਗੀ ਵਿੱਚ ਪਏੇ ਕਾਗਜ਼ ਪੱਤਰ ਵੀ ਸੜ ਗਏ। ਮਾਲਕ ਨੇ ਦੱਸਿਆ ਕਿ ਉਸਨੇ ਇਹ ਸਕੂਟਰੀ ਅਜੇ 10 ਦਿਨ ਪਹਿਲਾਂ ਹੀ ਨਵੀਂ ਖਰੀਦੀ ਸੀ। ਘਟਨਾਂ ਦੀ ਸੂਚਨਾਂ ਪੁਲਸ ਨੂੰ ਮਿਲੀ ਤਾਂ ਪੀ. ਸੀ . ਆਰ ਦਸਤੇ ਦੇ ਇੰਚਾਰਜ ਦਰਸ਼ਨ ਸਿੰਘ ਤੇ ਜਸਪਾਲ ਸਿੰਘ ਨਜਰਸ਼ਾਨੀ ਲਈ ਮੌਕੇ 'ਤੇ ਪੁੱਜ ਗਏ ।
ਬਿਜਲੀ ਠੀਕ ਕਰਨ ਗਏ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
NEXT STORY