ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਟੈੱਟ ਪਾਸ ਕੱਚੇ ਅਧਿਆਪਕ ਯੂਨੀਅਨ ਪੰਜਾਬ (ਈ. ਜੀ. ਐੱਸ., ਏ. ਆਈ. ਈ., ਐੱਸ. ਟੀ. ਆਰ.) ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਦਿਆਂ ਮੰਗ ਕੀਤੀ ਹੈ ਕਿ ਉਹ ਪਿਛਲੇ 18 ਸਾਲਾਂ ਤੋਂ ਕੱਚੇ ਅਧਿਆਪਕਾਂ ਦੇ ਤੌਰ 'ਤੇ ਕੰਮ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ।
ਯੂਨੀਅਨ ਦੇ ਆਗੂ ਸਮਰਜੀਤ ਸਿੰਘ, ਕਿਰਨ ਸੰਗਰੂਰ, ਮਿੱਠੂ ਸਿੰਘ, ਮੀਨਾ ਰਾਣੀ, ਸੁਖਪ੍ਰੀਤ ਕੌਰ ਤੇ ਰਾਣੀ ਕੌਰ ਤੋਂ ਇਲਾਵਾ ਹੋਰ ਆਗੂਆਂ ਨੇ ਦੱਸਿਆ ਕਿ ਕੱਚੇ ਅਧਿਆਪਕਾਂ ਵੱਲੋਂ 2003 ਤੋਂ ਲੈ ਕੇ ਹੁਣ ਤੱਕ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ, ਜਿਸ ਦੇ ਬਦਲੇ ਉਨ੍ਹਾਂ ਨੂੰ ਸਰਕਾਰ ਵੱਲੋਂ ਪ੍ਰਤੀ ਮਹੀਨਾ 6 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ, ਜਦਕਿ ਅਸੀਂ ਈ. ਟੀ. ਟੀ. ਅਧਿਆਪਕ ਦੀ ਪੋਸਟ 'ਤੇ ਰੈਗੂਲਰ ਹੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ।
ਇਹ ਵੀ ਪੜ੍ਹੋ : ਪੱਥਰਾਂ ਨਾਲ ਬੰਨ੍ਹ ਕੇ ਸੁੱਟੇ ਲਾਪਤਾ ਨੌਜਵਾਨ ਦੀ ਲਾਸ਼ ਬਿਆਸ ਦਰਿਆ 'ਚੋਂ ਮਿਲੀ
ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਕੱਚੇ ਅਧਿਆਪਕਾਂ ਨੂੰ ਐੱਚ. ਟੀ. ਸੀ. ਐੱਚ. ਟੀ. ਬੀ. ਪੀ. ਈ. ਓ. ਤੇ ਬਿਨਾਂ ਟੈੱਟ ਪਾਸ ਮਹਿਕਮੇ ਅੰਦਰ ਪੋਸਟਾਂ ਕੱਢ ਕੇ ਰੈਗੂਲਰ ਭਰਤੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੀ ਟੈੱਟ ਪਾਸ ਦੀ ਪੋਸਟ 'ਤੇ ਨਾ ਹੀ ਸਰਕਾਰ ਵੱਲੋਂ ਭਰਤੀ ਦਿੱਤੀ ਗਈ ਅਤੇ ਨਾ ਹੀ ਸਾਨੂੰ ਯੋਗਤਾ ਪੂਰੀ ਕਰਨ 'ਤੇ ਈ. ਟੀ. ਟੀ. ਪੋਸਟ 'ਤੇ ਰੈਗੂਲਰ ਕੀਤਾ ਗਿਆ ਹੈ। ਅਧਿਆਪਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਈ. ਟੀ. ਟੀ. ਟੈੱਟ ਪੋਸਟ 'ਤੇ ਬਣਦੀ ਯੋਗਤਾ ਮੁਤਾਬਕ ਰੈਗੂਲਰ ਕੀਤਾ ਜਾਵੇ।
ਕੇਜਰੀਵਾਲ ਖਿਲਾਫ਼ ਅਪਮਾਨਜਨਕ ਟਿੱਪਣੀ ਕਰਨ 'ਤੇ ਤਜਿੰਦਰ ਬੱਗਾ ਵਿਰੁੱਧ FIR ਦਰਜ
NEXT STORY