ਅਬੋਹਰ (ਸੁਨੀਲ)- ਪਿੰਡ ਚੰਨਣਖੇੜਾ ’ਚ ਵਿਆਹੁਤਾ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਇਕ ਔਰਤ ਨੂੰ ਉਸ ਦੇ ਪਤੀ ਨੇ ਦਾਜ ’ਚ ਪੈਸੇ ਨਾ ਲਿਆਉਣ ਦੇ ਦੋਸ਼ ’ਚ ਨਾ ਸਿਰਫ਼ ਕੁੱਟਮਾਰ ਕੀਤੀ, ਸਗੋਂ ਇਸ ਮਾਮਲੇ 'ਚ ਆਈ ਉਸ ਦੀ ਮਾਂ ਅਤੇ ਭੈਣ ਨੂੰ ਵੀ ਜ਼ਖ਼ਮੀ ਕਰ ਦਿੱਤਾ। ਇਨ੍ਹਾਂ ਹੀ ਨਹੀਂ, ਕੁੱਟਮਾਰ ਕਰਨ ਤੋਂ ਬਾਅਦ ਉਕਤ ਵਿਅਕਤੀ ਔਰਤ ਦਾ ਮੁੰਡਾ ਖੋਹ ਕੇ ਪਿੰਡ ਤੋਂ ਫ਼ਰਾਰ ਹੋ ਗਿਆ। ਹਮਲੇ ਵਿਚ ਜ਼ਖ਼ਮੀ ਹੋਈ ਵਿਆਹੁਤਾ ਔਰਤ ਅਤੇ ਉਸ ਦੀ ਮਾਂ ਤੇ ਭੈਣ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਬੱਚਾ ਖੋਹਣ ਦੀ ਇਹ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਵੀ ਕੈਦ ਹੋ ਗਈ ਹੈ। ਪੁਲਸ ਜ਼ਖ਼ਮੀ ਔਰਤ ਅਤੇ ਉਸ ਦੀ ਮਾਂ ਅਤੇ ਭੈਣ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਦੁਰਗਿਆਣਾ ਮੰਦਰ ਨੂੰ ਫਿਰ ਤੋਂ ਬੰਬ ਨਾਲ ਉਡਾਉਣ ਦੀ ਆਈ ਧਮਕੀ
ਚੰਨਣਖੇੜਾ ਵਿਚ ਵਿਆਹੀ ਹਿਨਾ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਪੰਜ ਸਾਲ ਪਹਿਲਾਂ ਚੰਨਣਖੇੜਾ ਵਾਸੀ ਲਾਲਚੰਦ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਪੁੱਤਰ ਅਤੇ ਧੀ ਨੇ ਜਨਮ ਲਿਆ। ਹਿਨਾ ਨੇ ਦੱਸਿਆ ਕਿ ਉਸ ਦਾ ਪਤੀ ਪਿੰਡ ’ਚ ਜੂਸ ਵੇਚਣ ਦਾ ਕੰਮ ਕਰਦਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਉਸ ਨੂੰ ਆਪਣੇ ਪੇਕੇ ਘਰੋਂ ਪੈਸੇ ਲੈ ਕੇ ਦੇਣ ਲਈ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਬੀਤੀ ਰਾਤ ਉਸ ਦੇ ਪਤੀ ਨੇ ਇਸ ਗੱਲ ਨੂੰ ਲੈ ਕੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਨੇ ਕਿਸੇ ਤਰ੍ਹਾਂ ਗੁਆਂਢੀ ਦੀ ਮਦਦ ਨਾਲ ਇਹ ਗੱਲ ਮਾਂ ਦੇ ਘਰ ਦੱਸੀ।
ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਢ ਤੇ ਸੰਘਣੀ ਧੁੰਦ ਨੇ ਲੋਕਾਂ ਦੀ ਕਰਾਈ ਤੌਬਾ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ
ਜਦੋਂ ਉਸ ਦੀ ਮਾਂ ਬਿਮਲਾ ਅਤੇ ਭੈਣ ਜੋਤੀ ਇੱਥੇ ਉਸ ਨੂੰ ਮਿਲਣ ਆਈਆਂ ਤਾਂ ਉਸ ਦੇ ਪਤੀ ਨੇ ਉਸ ਦੀ ਭੈਣ ਦੇ ਸਿਰ ’ਤੇ ਭਾਰੀ ਚੀਜ਼ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ, ਜਦਕਿ ਉਸ ਦੀ ਮਾਂ ਦੀ ਕੁੱਟਮਾਰ ਕਰ ਕਿੱਤੀ। ਇਸ ਤੋਂ ਬਾਅਦ ਉਸ ਦਾ ਪਤੀ ਲਾਲਚੰਦ ਉਸ ਦੇ ਚਾਰ ਸਾਲਾ ਪੁੱਤਰ ਰਿਸ਼ਭ ਨੂੰ ਉਸ ਕੋਲੋਂ ਖੋਹ ਕੇ ਭੱਜ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 12 ਸਾਲਾਂ 'ਚ ਪਹਿਲੀ ਵਾਰ, ਜਨਵਰੀ ਮਹੀਨੇ ਨਹੀਂ ਡਿੱਗੀ ਮੀਂਹ ਦੀ ਇਕ ਵੀ ਬੂੰਦ
NEXT STORY