ਜ਼ੀਰਾ (ਰਾਜੇਸ਼ ਢੰਡ, ਗੁਰਮੇਲ)– ਤਹਿਸੀਲ ਜ਼ੀਰਾ ਦੇ ਅਧੀਨ ਆਉਂਦੇ ਪਿੰਡ ਮਹੀਆਂ ਵਾਲਾ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਇਕ ਕੁੜੀ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਥਾਣਾ ਸਦਰ ਜ਼ੀਰਾ ਪੁਲਸ ਨੇ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਰਾਜ ਕੌਰ ਪਤਨੀ ਮੱਖਣ ਸਿੰਘ ਵਾਸੀ ਪਿੰਡ ਨੂਰਪੁਰ ਹਕੀਮਾਂ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਨੇ ਬਿਆਨ ਦਰਜ ਕਰਵਾਇਆ ਕਿ ਸੁਮਨਦੀਪ ਕੌਰ ਉਰਫ ਸੁਮਨ ਆਪਣੇ ਪੇਕੇ ਘਰ ਆਈ ਹੋਈ ਨੇ ਮੇਰੇ ਮੁੰਡੇ ਲਵਪ੍ਰੀਤ ਸਿੰਘ (22) ਨੂੰ ਆਪਣੇ ਮਗਰ ਲਾਇਆ ਹੋਇਆ ਸੀ ਤੇ ਉਸ ਨਾਲ ਗੱਲ ਵੀ ਨਹੀਂ ਕਰਦੀ ਸੀ, ਜਿਸ ਕਰ ਕੇ ਮੇਰਾ ਮੁੰਡਾ ਪ੍ਰੇਸ਼ਾਨ ਰਹਿੰਦਾ ਸੀ।
ਇਹ ਵੀ ਪੜ੍ਹੋ- ASI ਦੇ ਰਿਵਾਲਵਰ 'ਚੋਂ ਗੋਲੀ ਚੱਲਣ ਕਾਰਨ ਇਕਲੌਤੇ ਪੁੱਤ ਦੀ ਮੌਤ, ਵਿਦੇਸ਼ ਜਾਣ ਦੀ ਕਰ ਰਿਹਾ ਸੀ ਤਿਆਰੀ
ਸੁਮਨਦੀਪ ਕੌਰ ਉਰਫ ਸੁਮਨ ਜੋ ਮੇਰੇ ਮੁੰਡੇ ਨੂੰ ਕਹਿੰਦੀ ਸੀ ਕਿ ਤੂੰ ਮੇਰੇ ਮਗਰੋਂ ਲਹਿ ਜਾ ਤੇ ਮੇਰਾ ਖਹਿੜਾ ਛੱਡ ਦੇ, ਜਿਸ ਕਰ ਕੇ ਮੇਰਾ ਮੁੰਡਾ ਪ੍ਰੇਸ਼ਾਨ ਰਹਿੰਦਾ ਸੀ। ਮੇਰੇ ਮੁੰਡੇ ਨੇ ਮੁਲਜ਼ਮ ਸੁਮਨਦੀਪ ਕੌਰ ਉਰਫ਼ ਸੁਮਨ ਵਾਸੀ ਖੋਸਾ ਰਣਧੀਰ ਜ਼ਿਲ੍ਹਾ ਮੋਗਾ, ਰਾਣੀ ਕੌਰ ਪੁੱਤਰੀ ਕੁਲਵਿੰਦਰ ਕੌਰ, ਕੁਲਵਿੰਦਰ ਕੌਰ ਵਾਸੀ ਮਲਸੀਆਂ ਕਲਾਂ, ਜਿੰਦਰ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਨੂਰਪੁਰ ਹਕੀਮਾਂ ਜ਼ਿਲ੍ਹਾ ਮੋਗਾ, ਮਲਕੀਤ ਕੌਰ ਪਤਨੀ ਰੇਸ਼ਮ ਸਿੰਘ, ਭੋਲੀ ਕੌਰ ਪਤਨੀ ਮਨਜੀਤ ਸਿੰਘ ਵਾਸੀ ਧਰਮਕੋਟ ਤੋਂ ਪ੍ਰੇਸ਼ਾਨ ਹੋ ਕੇ ਸ਼ਮਸ਼ਾਨਘਾਟ ਪਿੰਡ ਮਹੀਆਂ ਵਾਲਾ ਕਲਾਂ ’ਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ- ਗਦਈਪੁਰ ਨਹਿਰ 'ਚ ਨਹਾਉਣ ਉਤਰੇ 11 ਸਾਲ ਦੇ ਬੱਚੇ ਦੀ ਡੁੱਬਣ ਨਾਲ ਮੌਤ, 1 ਦਿਨ ਪਹਿਲਾਂ ਹੋਇਆ ਸੀ ਲਾਪਤਾ
ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ- ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ 'ਚ 10 ਸਾਲਾ ਬੱਚੀ ਨਾਲ ਸ਼ਰਮਨਾਕ ਵਾਰਦਾਤ, ਗੁਆਂਢੀ ਨੇ ਜੰਗਲ 'ਚ ਲਿਜਾ ਕੇ ਮਿਟਾਈ ਹਵਸ
NEXT STORY