ਭਵਾਨੀਗੜ੍ਹ (ਕਾਂਸਲ)- ਸਥਾਨਕ ਸ਼ਹਿਰ ਦੀ ਸੰਗਰੂਰ ਰੋਡ ਉਪਰ ਸਥਿਤ ਇਕ ਟਰਾਲੀਆਂ ਤੇ ਹੋਰ ਖੇਤੀਬਾੜੀ ਦੇ ਸੰਦ ਬਣਾਉਣ ਵਾਲੀ ਫੈਕਟਰੀ ਵਿਚੋਂ ਇਕ ਚੋਰ ਵੱਲੋਂ 23 ਵੈਲਡਿੰਗ ਸੈੱਟਾਂ ਦੀਆਂ ਤਾਰਾਂ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਈਆ। ਇਸ ਸਬੰਧੀ ਪੁਲਸ ਵੱਲੋਂ ਫੈਕਟਰੀ ਮਾਲਕ ਦੀ ਸ਼ਿਕਾਇਤ ਉਪਰ ਉਕਤ ਚੋਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ, ਲੋਕ ਸਭਾ ਸੈਸ਼ਨ 'ਚ ਹਿੱਸਾ ਲੈਣ ਬਾਰੇ ਆਈ ਅਹਿਮ ਅਪਡੇਟ
ਖੇਤੀਬਾੜੀ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਸਤਵੰਤ ਐਗਰੋ ਇੰਜਨੀਅਰ ਦੇ ਮਾਲਕ ਭਗਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ 24-25 ਫਰਵਰੀ ਦੀ ਦਰਮਿਆਨੀ ਰਾਤ ਨੂੰ ਚੋਰ ਗਿਰੋਹ ਦੇ ਇਕ ਮੈਂਬਰ ਨੇ ਉਨ੍ਹਾਂ ਦੀ ਫੈਕਟਰੀ ਦੀ ਕੰਧ ਟੱਪ ਕੇ ਫੈਕਟਰੀ ਅੰਦਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ 23 ਵੈਲਡਿੰਗ ਸੈਟਾਂ ਦੀਆਂ ਤਾਰਾਂ ਚੋਰੀ ਕਰ ਲਈਆਂ। ਇਨ੍ਹਾਂ ਤਾਰਾਂ ਦੀ ਕੀਮਤ ਕਰੀਬ ਇਕ ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਉਕਤ ਚੋਰ ਦੇ ਫੈਕਟਰੀ ਅੰਦਰ ਦਾਖਲ ਹੋਣ ਤੇ ਤਾਰਾਂ ਚੋਰੀ ਕਰਕੇ ਲੈਜਾਣ ਦੀ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰਿਆਂ ਕੈਦ ਹੋ ਗਈ ਜਿਥੇ ਇਹ ਚੋਰ ਤਾਰਾਂ ਨੂੰ ਕੰਧ ਤੋਂ ਬਾਹਰ ਸੁੱਟ ਕੇ ਉਥੋਂ ਇਕ ਕਾਰ ’ਚ ਰੱਖ ਕੇ ਰੱਫੂ ਚੱਕਰ ਹੋ ਗਿਆ। ਉਨ੍ਹਾਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਉਨ੍ਹਾਂ ਕੈਮਰਿਆਂ ਦੀ ਰਿਕਾਰਡਿੰਗ ਪੁਲਸ ਨੂੰ ਦਿਖ਼ਾਉਂਦਿਆਂ ਇਸ ਚੋਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਫੈਕਟਰੀ ਮਾਲਕ ਨੇ ਦੱਸਿਆ ਕਿ ਉਕਤ ਚੋਰ ਗਿਰੋਹ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਭਵਾਨੀਗੜ੍ਹ ਦੀਆਂ ਕਈ ਫੈਕਟਰੀਆਂ ਨੂੰ ਲਗਾਤਾਰ ਨਿਸ਼ਾਨਾਂ ਬਣਾ ਕੇ ਇਥੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਹ ਚੋਰ ਹੁਣ ਤੱਕ ਵੱਖ-ਵੱਖ ਫੈਕਟਰੀ ਮਲਾਕਾਂ ਦਾ ਕਈ ਲੱਖਾਂ ਰੁਪਏ ਦਾ ਨੁਕਸਾਨ ਕਰ ਚੁੱਕਾ ਹੈ।
ਇਸ ਸਬੰਧੀ ਐੱਸ.ਐੱਚ.ਓ ਗੁਰਨਾਮ ਸਿੰਘ ਘੁੰਮਣ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਸ ਨੇ ਫੈਕਟਰੀ ਮਾਲਕ ਭਗਵੰਤ ਸਿੰਘ ਦੀ ਸ਼ਿਕਾਇਤ ਤੇ ਅਧਾਰ ’ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਚੋਰ ਗਿਰੋਹ ਦੇ ਮੈਂਬਰ ਜਤਿੰਦਰ ਸਿੰਘ ਰਿੰਕੂ ਪੁੱਤਰ ਅਵਤਾਰ ਸਿੰਘ ਵਾਸੀ ਫ਼ਤਹਿਗੜ੍ਹ ਭਾਦਸੋਂ ਵਿਰੁੱਧ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਸ ਵੱਲੋਂ ਟੀਮਾਂ ਬਣਾ ਇਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਜਲੀ ਦੇ ਟਾਵਰ 'ਤੇ ਜਾ ਚੜ੍ਹਿਆ ਮੁੰਡਾ, ਸੱਦਣੀ ਪੈ ਗਈ ਫ਼ੋਰਸ
NEXT STORY