ਪਟਿਆਲਾ (ਮਨਦੀਪ ਜੋਸਨ)- ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਮੋਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਾਲੀ ਮਾਹਿਰ ਕਮੇਟੀ ਵੱਲੋਂ ਬਿਜਲੀ ਖੇਤਰ ਲਈ ਕੀਤੀਆਂ ਸਿਫ਼ਾਰਸ਼ਾਂ ’ਤੇ ਪੂਰੀ ਤਰ੍ਹਾਂ ਭੜਕ ਉਠੀ ਹੈ। ਐਸੋਸੀਏਸ਼ਨ ਨੇ ਆਖਿਆ ਕਿ ਥਰਮਲ ਪਲਾਂਟਾਂ ਨੂੰ ਬੰਦ ਕਰਨ ਨਾਲ ਪੰਜਾਬ ਨੂੰ ਭਿਆਨਕ ਨਤੀਜੇ ਭੁਗਤਣੇ ਪੈਣਗੇ, ਕਿਉਂਕਿ ਪੰਜਾਬ ਦਾ ਬਿਜਲੀ ਵੰਡ ਘਾਟਾ ਪੂਰੇ ਦੇਸ਼ ’ਚੋਂ ਸਭ ਤੋਂ ਘੱਟ ਹੈ। ਐਸੋਸੀਏਸ਼ਨ ਨੇ ਇਨ੍ਹਾਂ ਸਮੁੱਚੇ ਮੁੱਦਿਆਂ ’ਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਐਸੋਸੀਏਸ਼ਨ ਨੂੰ ਮੀਟਿੰਗ ਦੇਣ ਤਾਂ ਜੋ ਅਸਲ ਪਹਿਲੂਆਂ ਤੋਂ ਜਾਣੂ ਕਰਵਾਇਆ ਜਾ ਸਕੇ।
ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਸਹੁਰੇ ਘਰ ਰਾਜ ਕਰਦੀਆਂ ਹਨ ਇਹ ਕੁੜੀਆਂ, ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ
ਇੰਜੀਨੀਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜੀ. ਅਜੇਪਾਲ ਸਿੰਘ ਅਟਵਾਲ ਨੇ ਕਿਹਾ ਕਿ ਮਾਹਿਰ ਕਮੇਟੀ ਦੀਆਂ ਤਾਜ਼ਾ ਸਿਫਾਰਿਸ਼ਾਂ ਬਹੁਤ ਨਿਰਾਸ਼ਾਜਨਕ ਹਨ। ਐਸੋਸੀਏਸ਼ਨ ਨੇ ਦੱਸਿਆ ਹੈ ਕਿ ਕਮੇਟੀ ’ਚ ਬਿਜਲੀ ਖੇਤਰ ਦਾ ਕੋਈ ਮਾਹਿਰ ਨਹੀਂ ਸੀ। ਇੱਥੋਂ ਤਕ ਕਿ ਕਮੇਟੀ ਨੇ ਬਿਜਲੀ ਖੇਤਰ ਨਾਲ ਜੁੜੇ ਮਾਮਲਿਆਂ ’ਚ ਪੀ. ਐੱਸ. ਪੀ. ਸੀ. ਐੱਲ. ਮੈਨੇਜਮੈਂਟ ਅਤੇ ਇੰਜੀਨੀਅਰਾਂ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ। ਅਟਵਾਲ ਨੇ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ’ਚ ਕੁੱਲ ਬਿਜਲੀ ਵੰਡ ਘਾਟਾ 11.7 ਫੀਸਦੀ ਹੈ ਅਤੇ ਇਹ ਭਾਰਤ ’ਚ ਸਭ ਤੋਂ ਘੱਟ ਹਨ। ਮਿਕਸਡ ਲੋਡ ਅਰਬਨ ਫੀਡਰ ਦਾ ਕੁੱਲ ਬਿਜਲੀ ਵੰਡ ਘਾਟਾ 13.35 ਫੀਸਦੀ ਘਾਟਾ ਹੈ। ਉਦਯੋਗਿਕ ਫੀਡਰ ਦਾ 1.8 ਫੀਸਦੀ ਘਾਟਾ ਹੋ ਰਿਹਾ ਹੈ। ਇਸ ਬਿਜਲੀ ਵੰਡ ਘਾਟੇ ਨੂੰ ਰਾਜਨੀਤਕ ਇੱਛਾ ਸ਼ਕਤੀ ਨਾਲ ਅਸਾਨੀ ਨਾਲ 10 ਫੀਸਦੀ ਤੋਂ ਘੱਟ ਲਿਆਇਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ
ਐਸੋਸੀਏਸ਼ਨ ਦਾ ਵਿਚਾਰ ਹੈ ਕਿ ਮਾਹਿਰ ਕਮੇਟੀ ਦੀ ਸ਼ਹਿਰਾਂ ’ਚ ਵੰਡ ਪ੍ਰਣਾਲੀ ਦਾ ਨਿੱਜੀਕਰਨ ਕਰਨ ਦੀ ਸਿਫਾਰਸ਼ ਪੰਜਾਬ ਦੇ ਪਾਵਰ ਸੈਕਟਰ ਬਾਰੇ ਸਹੀ ਵਿਸ਼ਲੇਸ਼ਣ ਅਤੇ ਗਿਆਨ ’ਤੇ ਅਾਧਾਰਿਤ ਨਹੀਂ ਹੈ। ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਜਸਵੀਰ ਸਿੰਘ ਧੀਮਾਨ ਨੇ ਕਿਹਾ ਕਿ ਦੋਵਾਂ ਪੀ. ਐੱਸ. ਪੀ. ਸੀ. ਐੱਲ. ਥਰਮਲ ਪਲਾਂਟਾਂ ਨੂੰ ਬੰਦ ਕਰਨ ਨਾਲ ਪੰਜਾਬ ਨੂੰ ਭਿਆਨਕ ਨਤੀਜੇ ਭੁਗਤਣੇ ਪੈਣਗੇ। ਮਾਹਿਰ ਸਮੂਹ ਇਹ ਦੱਸਣ ’ਚ ਅਸਫਲ ਰਿਹਾ ਹੈ ਕਿ 1000 ਕਰੋੜ ਰੁਪਏ ਪ੍ਰਤੀ ਸਾਲ ਨਿਸ਼ਚਿਤ ਖਰਚਿਆਂ ਦੇ ਰੂਪ ’ਚ ਨਿੱਜੀ ਥਰਮਲ ਪੰਜਾਬ ’ਤੇ ਵਾਧੂ ਬੋਝ ਪਾ ਰਹੇ ਹਨ। ਸਰਕਾਰੀ ਥਰਮਲ ਪਲਾਂਟਾਂ ਦੇ ਬੰਦ ਹੋਣ ਨਾਲ ਨਾ ਸਿਰਫ ਟੈਰਿਫ ਵਧੇਗਾ, ਬਲਕਿ ਨਿੱਜੀ ਖੇਤਰ ਦੇ ਥਰਮਲਾਂ ਦੁਆਰਾ ਬਲੈਕਮੇਲ ਵੀ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਸਹੁਰੇ ਘਰ ਰਾਜ ਕਰਦੀਆਂ ਹਨ ਇਹ ਕੁੜੀਆਂ, ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ
ਐਸੋਸੀਏਸ਼ਨ ਨੇ ਜ਼ੋਰਦਾਰ ਸਿਫਾਰਿਸ਼ ਕੀਤੀ ਹੈ ਕਿ ਉਹ ਪੀ. ਐੱਸ. ਪੀ. ਸੀ. ਐੱਲ. ਪਲਾਂਟਾਂ ’ਚ ਉੱਚ ਮਿਆਰੀ ਕੋਲੇ ਦੀ ਵਰਤੋਂ ਕੀਤੀ ਜਾਵੇ। ਨਿੱਜੀ ਥਰਮਲ ਪਲਾਂਟਾਂ ਜਿਵੇਂ ਕਿ ਗੋਇੰਦਵਾਲ ਸਾਹਿਬ, ਟੀ. ਐੱਸ. ਪੀ. ਐੱਲ. ਤਲਵੰਡੀ ਸਾਬੋ ਅਤੇ ਐੱਲ. ਐਂਡ. ਟੀ. ਰਾਜਪੁਰਾ ਤੋਂ ਬਿਜਲੀ ਦੀ ਕੀਮਤ ਵੱਧ ਕੇ ਕ੍ਰਮਵਾਰ 9.54, 6.62 ਰੁਪਏ ਅਤੇ 5.05 ਰੁਪਏ ਪ੍ਰਤੀ ਯੂਨਿਟ ਹੋ ਗਈ ਹੈ। ਉੱਚਿਤ ਪਲਾਂਟ ਲੋਡ ਫੈਕਟਰ ਅਤੇ ਪਛਵਾੜਾ ਕੋਲਾ ਮਾਈਨ ਤੋਂ ਕੋਲੇ ਦੀ ਵਰਤੋਂ ਨਾਲ, ਪੀ. ਐੱਸ. ਪੀ. ਸੀ. ਐੱਲ. ਦੇ ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ ਤੋਂ ਪ੍ਰਤੀ ਯੂਨਿਟ ਬਿਜਲੀ ਉਤਪਾਦਨ ਦੀ ਦਰ ਨਿੱਜੀ ਪਲਾਂਟਾਂ ਤੋਂ ਘੱਟ ਹੋਵੇਗੀ।
ਪੜ੍ਹੋ ਇਹ ਵੀ ਖਬਰ - ਜਾਣੋ ਆਖਰ ਕਦੋਂ ਰਿਲੀਜ਼ ਹੋਵੇਗੀ ‘ਭਾਰਤੀ ਵੀਡੀਓ ਗੇਮ FAU-G (ਵੀਡੀਓ)
ਪੰਜਾਬ ਦੇ 14 ਲੱਖ ਖੇਤੀ ਟਿਊਬਵੈੱਲਾਂ, 13000 ਮੈਗਾਵਾਟ ਲੋਡ ਨੂੰ ਸੂਰਜੀ ਊਰਜਾ ਤੇ ਚਲਾਉਣਾ ਵਾਸਤੇ, ਲਗਭਗ 30,000 ਮੈਗਾਵਾਟ ਦੀ ਸਮਰੱਥਾ ਵਾਲੇ ਸੋਲਰ ਪੈਨਲ ਸਥਾਪਿਤ ਕੀਤੇ ਜਾਣ ਬਾਰੇ ਮਾਹਰ ਸਮੂਹ ਦੀਆਂ ਸਿਫਾਰਿਸ਼ਾਂ ਕਿਸੇ ਵੀ ਤਰ੍ਹਾਂ ਪੰਜਾਬ ਦੇ ਹਿੱਤ ’ਚ ਨਹੀਂ ਜਾਪਦੀਆਂ, ਜਿਸ ’ਚ 1.20 ਲੱਖ ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਦੀ ਲੋੜ ਪਵੇਗੀ।
ਪੜ੍ਹੋ ਇਹ ਵੀ ਖਬਰ - ਅਜਿਹੇ ਪਤੀ-ਪਤਨੀ ਇਕ-ਦੂਜੇ ਨੂੰ ਕਰਦੇ ਹਨ ਬਹੁਤ ‘ਪਿਆਰ’
ਇਸ ਤੋਂ ਇਲਾਵਾ 1.25 ਲੱਖ ਏਕੜ ਖੇਤੀ ਯੋਗ ਉਪਜਾਊ ਜ਼ਮੀਨ ਤੋਂ ਵੀ ਪੰਜਾਬ ਦੇ ਕਿਸਾਨ ਵਾਂਝੇ ਹੋ ਜਾਣਗੇ। ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਬੋਝ ਤੋਂ ਬਖਸ਼ਿਆ ਜਾਣਾ ਚਾਹੀਦਾ ਹੈ। ਅਜਿਹੀਆਂ ਸਥਿਤੀਆਂ ’ਚ ਪੰਜਾਬ ਦੇ ਸਾਰੇ ਥਰਮਲ ਲਗਭਗ ਗੈਰ-ਕਾਰਜਸ਼ੀਲ ਬਣ ਜਾਣਗੇ ਅਤੇ ਕੇਂਦਰੀ ਖੇਤਰ ਦੇ ਪ੍ਰਾਜੈਕਟਾਂ ਦੇ ਪਾਵਰ ਸ਼ੇਅਰ ਨੂੰ ਵੀ ਛੱਡਣਾ ਪਏਗਾ।
ਪੜ੍ਹੋ ਇਹ ਵੀ ਖਬਰ - ਹਰੀਆਂ ਸਬਜ਼ੀਆਂ ਦੇਖਦੇ ਹੀ ਮੂੰਹ ਬਣਾਉਣ ਵਾਲੇ ਲੋਕਾਂ ਲਈ ਖਾਸ ਖਬਰ, ਹੋਣਗੇ ਫਾਇਦੇ
ਪੰਜਾਬ ਦੇ 'ਕੋਰੋਨਾ ਪੀੜਤ 'ਵਿਧਾਇਕ ਨੇ ਕੈਪਟਨ ਨੂੰ ਨਵੀਂ ਮੁਸ਼ਕਲ 'ਚ ਪਾਇਆ, ਜਾਣੋ ਪੂਰਾ ਮਾਮਲਾ
NEXT STORY