ਅਬੋਹਰ, (ਸੁਨੀਲ)– ਨਵਮਿਤਰਾ ਸੇਵਾ ਸੰਮਤੀ ਵਲੋਂ ਸ਼ਹਿਰ ਅਤੇ ਪਿੰਡਾਂ ’ਚ ਲਾਵਾਰਿਸ ਘੁੰਮ ਰਹੇ ਮੰਦਬੁੱਧੀ ਵਿਅਕਤੀਅਾਂ ਨੂੰ ਆਸ਼ਰਮ ਵਿਚ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲਡ਼ੀ ਤਹਿਤ ਇਕ ਹੋਰ ਲਾਵਾਰਿਸ ਨੂੰ ਸ਼੍ਰੀਗੰਗਾਨਗਰ ਦੇ ਖਿਆਲੀਵਾਲਾ ਸਥਿਤ ਆਪਣਾ ਘਰ ਆਸ਼ਰਮ ਵਿਚ ਛੱਡਿਆ ਗਿਆ ਹੈ ਤਾਂਕਿ ਉਹ ਚੰਗੀ ਤਰ੍ਹਾਂ ਜ਼ਿੰਦਗੀ ਗੁਜ਼ਾਰ ਸਕੇ। ਜਾਣਕਾਰੀ ਦਿੰਦਿਅਾਂ ਸੰਸਥਾ ਮੁੱਖ ਸੇਵਾਦਾਰ ਜਗਦੀਸ਼ ਖੱਟਰ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਸ਼ਹਿਰ ਵਿਚ ਇਕ ਮੰਦਬੁੱਧੀ ਲਾਵਾਰਿਸ ਵਿਅਕਤੀ ਘੁੰਮ ਰਿਹਾ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਨਗਰ ਥਾਣਾ ਪੁਲਸ ਨੂੰ ਸੂਚਿਤ ਕੀਤਾ ਅਤੇ ਇਸਦੇ ਬਾਅਦ ਖਿਆਲੀਵਾਲਾ ਆਸ਼ਰਮ ਦੇ ਸੰਚਾਲਕਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਮੰਦਬੁੱਧੀ ਵਿਅਕਤੀ ਦੀ ਜਾਣਕਾਰੀ ਦਿੱਤੀ। ਆਸ਼ਰਮ ਤੋਂ ਆਗਿਆ ਮਿਲਣ ਤੋਂ ਬਾਅਦ ਉਨ੍ਹਾਂ ਨੇ ਗ੍ਰਾਮੀਣ ਸ਼ਾਖਾ ਮੁਖੀ ਸੰਜੈ ਨੋਜ਼ਲ, ਸੁਨੀਲ ਕੁਮਾਰ, ਪਵਨ ਕੁਮਾਰ, ਲਖਵਿੰਦਰ ਦੋਦੇਵਾਲਾ, ਭਜਨ ਲਾਲ, ਸੰਦੀਪ ਸ਼ਰਮਾ, ਟੇਕਚੰਦ, ਰਾਕੇਸ਼ ਛਿੰਪਾ, ਪੰਕਜ ਰਾਮਸਰਾ ਦੇ ਸਹਿਯੋਗ ਨਾਲ ਮੰਦਬੁੱਧੀ ਵਿਅਕਤੀ ਨੂੰ ਆਸ਼ਰਮ ’ਚ ਲੈ ਕੇ ਗਏ ਅਤੇ ਉਸ ਨੂੰ ਆਸ਼ਰਮ ਦੇ ਸੰਚਾਲਕਾਂ ਦੇ ਹਵਾਲੇ ਕੀਤਾ।
ਅਾਵਾਰਾ ਸਾਨ੍ਹਾਂ ਨੇ ਭੰਨੀ ਕਾਰ, ਵਾਲ-ਵਾਲ ਬਚੇ ਕਾਰ ਚਾਲਕ
NEXT STORY