ਭਵਾਨੀਗਡ਼੍ਹ, (ਵਿਕਾਸ)- ਦਿ ਰੈਵੇਨਿਊ ਪਟਵਾਰ ਯੂਨੀਅਨ ਭਵਾਨੀਗਡ਼੍ਹ ਦੀ ਮੀਟਿੰਗ ਤਹਿਸੀਲ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਸਮੂਹ ਪਟਵਾਰੀਆਂ ਸਮੇਤ ਕਾਨੂੰਗੋ ਵੀ ਸ਼ਾਮਲ ਹੋਏ, ਜਿਸ ਦੌਰਾਨ ਮੁਲਾਜ਼ਮਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਉਥੋਂ ਦੇ ਇਕ ਪਟਵਾਰੀ ਤੇ ਕਾਨੂੰਗੋ ਨਾਲ ਕੀਤੇ ਮਾਡ਼ੇ ਰਵੱਈਏ ਦੀ ਆਲੋਚਨਾ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਦਾ ਸਮਰਥਨ ਕਰਦਿਆਂ ਰੋਸ ਵਜੋਂ ਪਟਵਾਰੀ ਅਤੇ ਕਾਨੂੰਗੋ 13 ਤੇ 14 ਦਸੰਬਰ ਨੂੰ ਸਮੂਹਿਕ ਛੁੱਟੀ ’ਤੇ ਰਹਿਣਗੇ, ਜਿਸ ਤਹਿਤ ਵੀਰਵਾਰ ਨੂੰ ਤਹਿਸੀਲ ਭਵਾਨੀਗਡ਼੍ਹ ਦੇ ਪਟਵਾਰੀ ਤੇ ਕਾਨੂੰਗੋ ਛੁੱਟੀ ’ਤੇ ਰਹੇ। ਇਸ ਸਮੇਂ ਮਨੀਸ਼ ਕੁਮਾਰ ਜਰਨਲ ਸਕੱਤਰ, ਪ੍ਰੇਮ ਕੁਮਾਰ ਖਜ਼ਾਨਚੀ, ਮੰਗਤ ਰਾਏ ਪਟਵਾਰੀ, ਗੋਪਾਲ ਕ੍ਰਿਸ਼ਨ ਕਾਨੂੰਗੋ ਜਨਰਲ ਸਕੱਤਰ ਸੰਗਰੂਰ, ਤਰਲੋਚਨ ਸਿੰਘ ਕਾਨੂੰਗੋ, ਭੁਪਿੰਦਰ ਸਿੰਘ ਕਾਨੂੰਗੋ, ਮਨਦੀਪ ਸਿੰਘ ਕਾਨੂੰਗੋ, ਹਰਦੀਪ ਸਿੰਘ ਪਟਵਾਰੀ, ਪਰਮਜੀਤ ਸਿੰਘ, ਬਲਜੀਤ ਸਿੰਘ, ਰੂਪ ਸਿੰਘ, ਹਰਮੇਲ ਸਿੰਘ, ਭਗਵਾਨ ਸਿੰਘ, ਤਰਨਵੀਰ ਸਿੰਘ ਆਦਿ ਹਾਜ਼ਰ ਸਨ।
ਕੈਪਟਨ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ਼ ਮੁਲਾਜ਼ਮਾਂ ਪ੍ਰਗਟਾਇਆ ਨੰਗੇ ਪਿੰਡੇ ਰੋਹ
NEXT STORY