ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਰਿਸ਼ਵਤਖੋਰੀ ਦੇ ਦੋਸ਼ ’ਚ ਕਾਰਵਾਈ ਕਰਦਿਆਂ ਵਿਜੀਲੈਂਸ ਵਿਭਾਗ ਨੇ ਇਕ ਸੇਵਾ ਮੁਕਤ ਪਟਵਾਰੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ।ਵਿਜੀਲੈਂਸ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਡੀ.ਐੱਸ.ਪੀ. ਗੁਰਿੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਰੁਖਾਲਾ ਦੇ ਮਲਕੀਤ ਸਿੰਘ ਅਤੇ ਉਸਦੀ ਪਤਨੀ ਗੁਰਮੀਤ ਕੌਰ ਨੇ ਆਪਣੀ ਜ਼ਮੀਨ ਆਪਣੇ ਬੇਟਿਆਂ ਦੇ ਨਾਮ ਤਬਦੀਲ ਮਲਕੀਅਤ ਦੇ ਇੰਤਕਾਲ ਨੂੰ ਮਨਜ਼ੂਰ ਹੋਣ ਤੋਂ ਰੁਕਵਾਉਣ ਲਈ ਤਤਕਾਲੀ ਪਟਵਾਰੀ ਦਰਸ਼ਨ ਲਾਲ ਨੇ ਬਲਜੀਤ ਸਿੰਘ ਵਾਸੀ ਰੁਖਾਲਾ ਕੋਲੋਂ 12 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ।
ਇਸ ’ਤੇ ਬਲਜੀਤ ਸਿੰਘ ਨੇ ਉਕਤ ਪਟਵਾਰੀ ਨੂੰ 6 ਦਸੰਬਰ 2019 ਨੂੰ 7 ਹਜ਼ਾਰ ਰੁਪਏ ਰਿਸ਼ਵਤ ਦੇ ਦਿੱਤੀ। ਪਟਵਾਰੀ ਨੇ ਬਲਜੀਤ ਸਿੰਘ ਕੋਲੋਂ 16 ਦਸੰਬਰ ਨੂੰ ਬਕਾਇਆ 5 ਹਜ਼ਾਰ ਰੁਪਏ ਦੀ ਮੰਗ ਕੀਤੀ ਪਰ ਬਲਜੀਤ ਸਿੰਘ ਨੇ ਪੈਸੇ ਨਾ ਹੋਣ ਦਾ ਕਹਿ ਦਿੱਤਾ। ਬਾਅਦ ਵਿਚ ਪਟਵਾਰੀ ਵੱਲੋਂ ਪੈਸੇ ਮੰਗਣ ਦੀ ਬਲਜੀਤ ਸਿੰਘ ਨੇ ਆਪਣੇ ਭਤੀਜੇ ਸੁਖਮੰਦਰ ਸਿੰਘ ਰਾਹੀ ਆਡਿਓ ਰਿਕਾਰਡਿੰਗ ਕਰਵਾ ਲਈ।ਬਲਜੀਤ ਸਿੰਘ ਨੇ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਦੇ ਟੋਲ ਫ੍ਰੀ ਨੰਬਰ ’ਤੇ ਕਰ ਦਿੱਤੀ, ਜਿਸਦੀ ਪੜਤਾਲ ਕਰਨ ’ਤੇ ਐੱਸ. ਐੱਸ. ਪੀ.ਵਿਜੀਲੈਂਸ ਬਠਿੰਡਾ ਨਰਿੰਦਰ ਭਾਰਗਵ ਦੇ ਹੁਕਮਾਂ ’ਤੇ ਪਟਵਾਰੀ ਦਰਸ਼ਨ ਲਾਲ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗਿ੍ਰਫ਼ਤਾਰ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪਟਵਾਰੀ ਦਰਸ਼ਨ ਲਾਲ ਕੁਝ ਸਮਾਂ ਪਹਿਲਾਂ ਹੀ ਸੇਵਾ ਮੁਕਤ ਹੋਇਆ ਹੈ।
ਕਿਸਾਨ ਅੰਦੋਲਨ : ਪਟਿਆਲਾ ਤੋਂ 'ਘੋੜੇ' 'ਤੇ ਚੜ੍ਹ ਸਿੰਘੂ ਬਾਰਡਰ ਪੁੱਜਿਆ ਨੌਜਵਾਨ, ਸਾਂਝੀ ਕੀਤੀ ਦਿਲ ਦੀ ਗੱਲ (ਵੀਡੀਓ)
NEXT STORY