ਬੁਢਲਾਡਾ,(ਮਨਜੀਤ)- ਸਰਕਾਰੀ ਗਰਲਜ ਸਮਾਰਟ ਸਕੂਲ ਭੀਖੀ ਇਨ੍ਹੀ ਦਿਨੀਂ ਸਿੱਖਿਆ ਦੇ ਖੇਤਰ ਵਿੱਚ ਨਵੀਂ ਪਿਰਤ ਅਤੇ ਪਰਿਵਰਤਨ ਦਾ ਵਿਦਿਆਲਯ ਬਣਿਆ ਹੋਇਆ ਹੈ। ਇਸ ਸਕੂਲ ਵਿੱਚ ਸੂਬੇ ਭਰ ਵਿੱਚੋਂ ਪਹਿਲ ਦੇ ਅਧਾਰ ਤੇ ਸ਼ੁਰੂ ਕੀਤੀ ਬਾਇਓਮੈਟ੍ਰਿਕ ਹਾਜਰੀ ਨੇ ਸਕੂਲ ਪੜ੍ਹਣ ਆਉਂਦੀਆਂ ਲੜਕੀਆਂ ਦੀ ਸਮਾਜਿਕ ਸੁਰੱਖਿਆ, ਫਰਜਾਂ ਅਤੇ ਸਿੱਖਿਆ ਪ੍ਰਤੀ ਦਿਲਚਸਪੀ ਨੂੰ ਉਜਾਗਰ ਕਰਨ ਲਈ ਪਰਿਕਰਮਾ ਕੀਤੀ ਹੈ। ਲਾਜਮੀ ਹੈ ਕਿ ਇਸ ਤੋਂ ਸਿੱਖਿਆ ਲੈ ਕੇ ਹੋਰ ਵੀ ਸਰਕਾਰੀ ਸਕੂਲ ਇਸੇ ਰਾਹ ਤੇ ਤੁਰੇ ਹਨ। ਅੱਜ ਇਸ ਲਈ ਹਰ ਸਕੂਲ ਨੂੰ ਇਹ ਪ੍ਰਣਾਲੀ ਅਪਣਾ ਕੇ ਸਿੱਖਿਆ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਉਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਭੀਖੀ ਦਾ ਇਹ ਕੁੜੀਆਂ ਨੂੰ ਸਿੱਖਿਆ ਵੰਡਦਾ ਸਰਕਾਰੀ ਸਕੂਲ ਹੁਣ ਤੱਕ ਅਨੇਕਾਂ ਪ੍ਰਾਪਤੀਆਂ ਦੇ ਬਾਸਕਟਬਾਲ ਵਿੱਚੋਂ ਦੋ ਵਾਰ ਗੋਲਡ ਮੈਡਲ ਪੰਜਾਬ ਜੇਤੂ ਅਤੇ ਦਰਜਨਾਂ ਕੁੜੀਆਂ ਵੱਲੋਂ ਖੇਡ ਖੇਤਰ ਵਿੱਚ ਅਨੇਕਾਂ ਖਿਤਾਬ ਹਿੱਸੇ ਆਉਂਦੇ ਹਨ। ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਸਥਾਪਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਇਸ ਸਕੂਲ ਪ੍ਰਤੀ ਕੀਤੇ ਸਿੱਖਿਆਦਾਇਕ ਪ੍ਰਤੀਕਰਮਾਂ ਨੇ ਸਕੂਲ ਸਿੱਖਿਆ ਸਿਸਟਮ ਵਿੱਚ ਨਵੇਂ ਸੁਧਾਰ ਦੀ ਪਿਰਤ ਤੁਰੀ ਹੋਈ ਹੈ। ਜੱਗ ਬਾਣੀ ਅਤੇ ਪੰਝਾਬ ਕੇਸਰੀ ਵਿੱਚ ਲਿਖੇ ਸੰਪਾਦਕੀ ਨੇ ਅਧਿਆਪਕਾਂ ਤੇ ਪੰਜਾਬ ਦੇ ਸਿੱਖਿਆ ਵਿਭਾਗ ਦੀ ਪਰਿਕਰਮਾਂ ਦੀ ਪ੍ਰਸ਼ੰਸ਼ਾ ਕਰਦਿਆਂ ਇਹ ਜਿਕਰ ਕੀਤਾ ਕਿ ਉਕਤ ਸਕੂਲ ਨੇ ਜਿਸ ਤਰੀਕੇ ਨਾਲ ਬਾਇਓਮੈਟ੍ਰਿਕ ਪ੍ਰਣਾਲੀ ਪੜ੍ਹਣ ਆਉਂਦੀਆਂ ਲੜਕੀਆਂ ਲਈ ਮਾਪਿਆਂ ਤੇ ਸਕੂਲ ਅਧਿਆਪਕਾਂ ਚਿੰਤਾ ਰਹਿਤ ਫਿਕਰਮੰਦੀ ਨੂੰ ਅਪਣਾਉਣ ਲਈ ਹੋਰਨਾਂ ਸਕੂਲਾਂ ਨੂੰ ਹਲੂਣਾ ਦਿੱਤਾ ਹੈ। ਉਨ੍ਹਾਂ ਨੂੰ ਇਸ ਨਾਲ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਹੋਈ ਹੈ।
ਉੱਘੇ ਲੇਖਕ ਪ੍ਰਿੰਸੀਪਲ ਡਾ: ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਭੀਖੀ ਦਾ ਉਕਤ ਸਕੂਲ ਹਰ ਖੇਤਰ ਵਿੱਚ ਮੱਲ੍ਹਾਂ ਮਾਰ ਰਿਹਾ ਹੈ, ਪਰ ਬਾਇਓਮੈਟ੍ਰਿਕ ਸਿੱਖਿਆ ਪ੍ਰਣਾਲੀ ਵਿੱਚ ਜਿਸ ਤਰ੍ਹਾਂ ਲੜਕੀਆਂ ਦੇ ਸਮਾਰਟ ਸਕੂਲ ਆਉਣ-ਜਾਣ ਤੇ ਉੇਨ੍ਹਾਂ ਦੇ ਮਾਪਿਆਂ ਨੂੰ ਤੁਰੰਤ ਮੋਬਾਇਲ ਸੁਨੇਹੇ ਸੂਚਨਾ ਦੇਣ ਦਾ ਮੁੱਢ ਬੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੈ ਚੋਪੜਾ ਜੀ ਦੀ ਸੰਪਾਦਕੀ ਨੇ ਕੁੜੀਆਂ ਪ੍ਰਤੀ ਫਿਕਰਮੰਦੀ ਅਤੇ ਬਾਇ੍ਰਮੈਟ੍ਰਿਕ ਸ਼ੁਰੂ ਕਰਨ ਦੀ ਪ੍ਰਸ਼ੰਸ਼ਾ ਕਰਦਿਆਂ ਸੂਬਾ ਸਰਕਾਰ ਦੀ ਸਿੱਖਿਆ ਪ੍ਰਣਾਲੀ ਨੂੰ ਸਰਾਹਿਆ ਹੈ। ਪਹਿਲੀ ਵਾਰ ਹੋਇਆ ਹੈ ਕਿ ਇਸ ਤਰ੍ਹਾਂ ਸਰਕਾਰ ਦੇ ਕਾਰਜਾਂ ਦੀ ਵਡਿਆਈ ਕਿਸੇ ਅਖਬਾਰ ਦੀ ਸੰਪਾਦਕੀ ਵਿੱਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਲੜਕੀਆਂ ਨੂੰ ਘੱਟ ਪੜ੍ਹਾਉਣ ਤੇ ਛੇਤੀ ਹੀ ਵਿਆਹ ਕਰਕੇ ਤੋਰਨ ਦੀ ਪ੍ਰਵਿਰਤੀ ਚੱਲੀ ਹੋਈ ਹੈ ਕਿਉਂਕਿ ਇਹ ਸਮਝਿਆ ਜਾਣ ਲੱਗਿਆ ਹੈ ਕਿ ਕੁੜੀਆਂ ਕਿਸੇ ਵੀ ਪਾਸੇ ਮਹਿਫੂਜ ਨਹੀਂ ਹਨ, ਉੱਥੇ ਸਰਕਾਰ ਦੀ ਨਵੀਂ ਪ੍ਰਣਾਲੀ ਨੇ ਮਾਪਿਆਂ ਨੂੰ ਸਕੂਲ ਪੜ੍ਹਣ ਆਉਂਦੀਆਂ ਆਪਣੀਆਂ ਧੀਆਂ ਦੇ ਫਿਕਰ ਨੂੰ ਹੌਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ ਖੇਡ, ਸਿੱਖਿਆ, ਭਾਸ਼ਾਵਾਦੀ ਤੇ ਹੁਨਰ ਕਾਰਜਾਂ ਵਿੱਚ ਮੋਹਰੀ ਬਣ ਰਿਹਾ ਹੈ। ਉਸੇ ਤਰਜ ਤੇ ਇਹੋ ਜਿਹੀ ਹੋਂਸਲਾ ਅਫਜਾਈ ਸਮਾਜ ਤੇ ਲੋਕਾਂ ਪ੍ਰਤੀ ਇੱਕ ਚੰਗੀ ਖਬਰ ਹੈ। ਸਰਪੰਚ ਐਡਵੋਕੇਟ ਗੁਰਵਿੰਦਰ ਸਿੰਘ ਬੀਰੋਕੇ ਕਲਾਂ ਦਾ ਕਹਿਣਾ ਹੈ ਕਿ ਹਲਕਾ ਬੁਢਲਾਡਾ ਵਿੱਚ ਕਈ ਸਕੂਲ ਬਣਾਏ ਗਏ ਹਨ, ਜਿੱਥੇ ਸਿੱਖਿਆ ਸੁਧਾਰ, ਸਿੱਖਿਆ ਦੀ ਨਵੀਂ ਪ੍ਰਣਾਲੀ ਅਤੇ ਲੜਕੇ-ਲੜਕੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਣ ਪਾਉਣ ਲਈ ਅਨੇਕਾਂ ਯਤਨ ਆਰੰਭੇ ਗਏ ਹਨ, ਉਨ੍ਹਾਂ ਕਿਹਾ ਕਿ ਸਿੱਖਿਆ ਸਿਸਟਮ ਵਿੱਚ ਜਿਸ ਪਾਸੇ ਨਿਘਾਰ ਆਉਂਦਾ ਨਜਰ ਆ ਰਿਹਾ ਹੈ। ਉੱਥੇ ਸਮਾਰਟ ਸਕੂਲ ਸਿੱਖਿਆ ਢਾਂਚੇ ਨੂੰ ਨਵੀਂ ਦਿੱਖ ਦੇ ਕੇ ਸਿੱਖਿਆ ਦੇਣ ਦਾ ਨਵਾਂ ਰਾਹ ਖੋਲ੍ਹ ਰਹੇ ਹਨ। ਆਮ ਤੌਰ ਤੇ ਅੱਜ ਨਿੱਜੀ ਸਕੂਲਾਂ ਦਾ ਬੋਲਬਾਲਾ ਹੈ, ਜਿਸ ਕਰਕੇ ਬੱਚੇ ਤੇ ਮਾਪੇ ਸਰਕਾਰੀ ਸਕੂਲਾਂ ਤੋਂ ਮੁੱਖ ਮੋੜ ਰਹੇ ਹਨ। ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਰਕਾਰੀ ਅਤੇ ਸਮਾਰਟ ਸਕੂਲਾਂ ਨੂੰ ਪ੍ਰਫੁਲਿੱਤ ਕਰਕੇ ਹਰ ਵਰਗ ਦੇ ਬੱਚਿਆਂ ਨੂੰ ਖੇਡਾਂ, ਪੜ੍ਹਾਈ ਅਤੇ ਹੋਰਨਾਂ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਦੇ ਮੌਕੇ ਦਿੱਤੇ ਹਨ, ਜਿਸ ਨਾਲ ਆਉਂਦੇ ਸਮੇਂ ਵਿੱਚ ਪੰਜਾਬ ਦਾ ਸਿੱਖਿਆ ਸੁਧਾਰ ਸਿਸਟਮ ਉੱਚਾ ਹੋਵੇਗਾ ਅਤੇ ਇਸ ਨਾਲ ਸੂਬੇ ਦੀ ਸਾਖਰਤਾ ਦਰ ਸਰਕਾਰੀ ਸਕੂਲਾਂ ਵਿੱਚ ਵਧੇਗੀ।
ਪੰਜਾਬ ਪੁਲਿਸ ਦੇ ਬੁਲਾਰੇ ਬਲਵੰਤ ਸਿੰਘ ਭੀਖੀ ਦਾ ਕਹਿਣਾ ਹੈ ਕਿ ਅਦਾਰਾ ਪੰਜਾਬ ਕੇਸਰੀ ਵਿੱਚ ਭੀਖੀ ਸਕੂਲ ਸਿੱਖਿਆ ਸਿਸਟਮ ਦੇ ਨਵੇਂ ਸਾਧਨਾਂ ਬਾਰੇ ਸੰਪਾਦਕੀ ਲੇਖ ਛਪਣ ਤੋਂ ਬਾਅਦ ਸੂਬੇ ਭਰ ਦੇ ਸਿੱਖਿਆ ਸਿਸਟਮ ਸੁਧਾਰ ਦੀ ਗੁੰਜਾਇਸ ਪੈਦਾ ਹੋ ਗਈ ਹੈ। ਸੂਬੇ ਦਾ ਮਾਨਯੋਗ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਭੀਖੀ ਦੇ ਇਸ ਸਕੂਲ ਦੀ ਸਾਰ ਲੈਣ ਉਪਰੰਤ ਸੂਬੇ ਭਰ ਦੇ ਸਰਕਾਰੀ ਸਮਾਰਟ ਸਕੂਲਾਂ ਨੂੰ ਇਸੇ ਤਰਜ ਤੇ ਆਪਣੀ ਨਵੀਂ ਪ੍ਰਣਾਲੀ ਅਪਣਾਉਣ ਦੇ ਕਾਰਜ ਆਰੰਭ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਸੰਪਾਦਕੀ ਨੇ ਸਿੱਖਿਆ ਖੇਤਰ ਵਿੱਚ ਸੁਧਾਰ ਦਾ ਨਵਾਂ ਮੁੱਢ ਬੰਨ੍ਹਿਆ ਹੈ। ਜਿਸ ਦੇ ਗਰਭ ਵਿਚੋਂ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਦੇ ਕੀਮਤੀ ਮੋਤੀ ਬਾਹਰ ਨਿਕਲ ਕੇ ਧਰੁਵ ਤਾਰੇ ਵਾਂਗ ਚਮਕਦੇ ਨਜਰ ਆਉਣਗੇ। ਉਨ੍ਹਾਂ ਕਿਹਾ ਕਿ ਸੰਪਾਦਕੀ ਸੰਬੰਧੀ ਕਿਸੇ ਸਕੂਲ ਦੇ ਕਾਰਜਾਂ ਦੀ ਵਡਿਆਈ ਕਰਨਾ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਚੁੱਕੇ ਕਦਮਾਂ ਨੂੰ ਸਲਾਹੁਣ ਦੀ ਵਡਿਆਈ ਕਰਨਾ ਹੋਰਨਾਂ ਸਕੂਲਾਂ ਨੂੰ ਵੀ ਇਸ ਪਾਸੇ ਪ੍ਰੇਰਿਤ ਕਰਦਾ ਹੈ। ਲਾਜਮੀ ਹੈ ਕਿ ਅਜਿਹੇ ਸੋਹਣੇ ਸਿੱਖਿਆ ਵਾਤਾਵਰਣ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਸਿੱਖਿਆ ਵਿੱਚ ਵਧੀਆ ਅੰਕ ਲੈ ਕੇ ਅਗਲੇਰੀ ਪੜ੍ਹਾਈ ਲਈ ਆਪਣੀ ਦਿਲਚਸਪੀ ਲਈ ਅੱਗੇ ਵਧਦੇ ਜਾਣਗੇ। ਉੱਘੇ ਸਮਾਜ ਸੇਵੀ ਮਾ: ਕਾਕਾ ਅਮਰਿੰਦਰ ਸਿੰਘ ਦਾਤੇਵਾਸ ਦਾ ਕਹਿਣਾ ਹੈ ਕਿ ਸਮਾਰਟ ਸਕੂਲਾਂ ਦੇ ਮਾਧਿਅਮ ਨਾਲ ਸਿੱਖਿਆ ਸਿਸਟਮ ਵੀ ਸਮਾਰਟ ਬਣਦਾ ਦਿਖ ਰਿਹਾ ਹੈ, ਜਿਵੇਂ-ਜਿਵੇਂ ਸਿੱਖਿਆ ਫੈਲਦੀ ਜਾਵੇਗੀ। ਉਵੇਂ-ਉਵੇਂ ਸੂਬੇ ਦੇ ਸਰਕਾਰੀ ਸਕੂਲ ਵਿੱਦਿਆ ਦਾ ਚਾਨਣ ਮੁਨਾਰਾ ਬਣ ਕੇ ਹੀਰੇ ਤਰਾਸਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉੱਥੇ ਗਰੀਬ ਵਰਗ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਨਵੇਂ ਰਾਹ ਖੋਲ੍ਹੇ ਗਏ ਹਨ। ਸਰਕਾਰ ਨੇ 12ਵੀਂ ਕਲਾਸ ਤੱਕ ਮੁਫਤ ਵਿੱਿਦਆ ਦੇਣ ਦਾ ਐਲਾਨ ਕਰਕੇ ਸੂਬੇ ਨੂੰ ਹੋਰ ਸਾਖਰ ਬਣਾਉਣ ਦੀ ਭਵਿੱਖਬਾਣੀ ਕਰ ਦਿੱਤੀ ਹੈ, ਜਿਸ ਦੇ ਅੱਛੇ ਨਤੀਜੇ ਆਉਣ ਦੀ ਸੰਭਾਵਨਾ ਹੈ।
ਭਾਰਤ-ਪਾਕਿ ਬਾਰਡਰ ਤੋਂ 2 ਕਿਲੋ 55 ਗ੍ਰਾਮ ਹੈਰੋਇਨ ਬਰਾਮਦ
NEXT STORY