ਜ਼ੀਰਾ (ਗੁਰਮੇਲ ਸੇਖਵਾਂ) : ਬੀਤੇ ਦਿਨ ਪਿੰਡ ਮਸਤੇਵਾਲਾ 'ਚ ਚੱਲੀਆਂ ਗੋਲੀਆਂ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ ਸੀ। ਇਸ ਘਟਨਾ ਸਬੰਧੀ ਥਾਣਾ ਮਖੂ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ 7 ਲੋਕਾਂ ਖ਼ਿਲਾਫ਼ ਆਈ. ਪੀ. ਸੀ. ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੇ ਆਪਣੇ ਗੀਤ 'ਚ ਪੰਜਾਬੀਆਂ ਲਈ ਗ਼ੱਦਾਰ ਸ਼ਬਦ ਵਰਤ ਕੇ ਕੀਤਾ ਬੇਇੱਜ਼ਤ : ਮਾਲਵਿੰਦਰ ਕੰਗ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਖੂ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਮੁੱਦਈ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਸਤੇਵਾਲਾ ਨੇ ਦੋਸ਼ ਲਗਾਉਂਦੇ ਦੱਸਿਆ ਕਿ ਬੀਤੇ ਦਿਨ ਜਦ ਉਹ ਆਪਣੇ ਭਰਾ ਦਲਜੀਤ ਸਿੰਘ ਨਾਲ ਮੋਟਰਸਾਈਕਲ ’ਤੇ ਆਪਣੇ ਖੇਤਾਂ 'ਚ ਕਣਕ ਦੀ ਫਸਲ ਦੇਖਣ ਜਾ ਰਿਹਾ ਸੀ ਤਾਂ ਰਸਤੇ 'ਚ ਨਿਰਵੈਰ ਸਿੰਘ ਪੁੱਤਰ ਬਖਸ਼ੀਸ਼ ਸਿੰਘ, ਬਲਜੀਤ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਬਾਜ ਸਿੰਘ ਤੇ ਲਖਵਿੰਦਰ ਸਿੰਘ ਲੱਖਾ ਪੁੱਤਰ ਬਲਜੀਤ ਸਿੰਘ ਨੇ 3 ਹੋਰ ਅਣਪਛਾਤੇ ਲੋਕਾਂ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਨੂੰ ਘੇਰ ਲਿਆ, ਜਿਨ੍ਹਾਂ ਨੇ ਪਿਸਤੌਲ ਨਾਲ ਉਸ ਦੇ ਭਰਾ ਦਲਜੀਤ ਸਿੰਘ 'ਤੇ 3 ਫਾਇਰ ਕੀਤੇ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨਿਰਵੈਰ ਸਿੰਘ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਤੇ ਇਕ ਫਾਇਰ ਸੜਕ ਕਿਨਾਰੇ ਖੜ੍ਹੇ ਨਿਸ਼ਾਨ ਸਿੰਘ ਪੁੱਤਰ ਬਚਿੱਤਰ ਸਿੰਘ ਦੀ ਲੱਤ 'ਚ ਲੱਗਾ, ਜਿਸ ਨਾਲ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਮੈਡੀਸਿਟੀ ਹਸਪਤਾਲ ਮੋਗਾ 'ਚ ਦਾਖਲ ਕਰਵਾਇਆ ਗਿਆ। ਪੁਲਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 'ਲੋਕ ਨਾਇਕ' ਬ੍ਰਿਗੇਡੀਅਰ ਪ੍ਰੀਤਮ ਸਿੰਘ : ਕਦੋਂ ਮਿਲੇਗਾ ਸੂਰਬੀਰ ਨੂੰ ਸਨਮਾਨ?
ਤਲਵੰਡੀ ਸਾਬੋ ਪੁਲਸ ਨੇ ਥਾਣੇ ’ਚੋਂ ਗ੍ਰਿਫ਼ਤਾਰ ਕੀਤਾ ‘ਆਈ. ਪੀ. ਐੱਸ.’ ਅਫਸਰ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ
NEXT STORY