ਫਰੀਦਕੋਟ (ਰਾਜਨ)-ਦਾਜ ਵਜੋਂ ਨਕਦੀ ਦੀ ਮੰਗ ਪੂਰੀ ਨਾ ਹੋਣ ’ਤੇ ਇਕ ਵਿਆਹੁਤਾ ਦੀ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਦੋਸ਼ ਤਹਿਤ ਸਥਾਨਕ ਥਾਣਾ ਸਦਰ ਵਿਖੇ ਪਿੰਡ ਢੁੱਡੀ ਨਿਵਾਸੀ ਕੁਲਦੀਪ ਸਿੰਘ ਅਤੇ ਜਸਪਾਲ ਕੌਰ ਪਤਨੀ ਨੈਬ ਸਿੰਘ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਵਿਆਹੁਤਾ ਵੀਰਪਾਲ ਕੌਰ ਪੁੱਤਰੀ ਬੋਹੜ ਸਿੰਘ ਵਾਸੀ ਬੀੜ ਸਿੱਖਾਂ ਵਾਲਾ ਨੇ ਦੋਸ਼ ਲਗਾਇਆ ਕਿ ਉਸ ਦਾ ਵਿਆਹ ਉਕਤ ਦੋਸ਼ੀ ਕੁਲਦੀਪ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਦਾਜ ਘੱਟ ਲਿਆਉਣ ਦੇ ਮਹਿਣ ਮਾਰ ਕੇ ਉਸ ਦਾ ਪਤੀ ਅਤੇ ਸਹੁਰਾ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਅਤੇ 2 ਲੱਖ ਨਕਦੀ ਦੀ ਮੰਗ ਕਰਨ ਲੱਗੇ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਇਹ ਮੰਗ ਪੂਰੀ ਨਾ ਹੋਣ ’ਤੇ ਇਨ੍ਹਾਂ ਉਸ ਦੀ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ।
ਇਹ ਵੀ ਪੜ੍ਹੋ- 33 ਲੱਖ ਖ਼ਰਚ ਕੇ UK ਭੇਜੀ ਕੁੜੀ, ਮੁੰਡੇ ਦੇ ਵਿਦੇਸ਼ ਪਹੁੰਚਣ 'ਤੇ ਵਿਖਾਇਆ ਅਜਿਹਾ ਸਰਟੀਫਿਕੇਟ ਕਿ ਉੱਡੇ ਸਭ ਦੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਫਿਰੋਜ਼ਪੁਰ ਤੀਹਰੇ ਕਤਲ ਕਾਂਡ ਵਿਚ ਸਨਸਨੀਖੇਜ਼ ਖ਼ੁਲਾਸਾ, ਡੀ. ਜੀ. ਪੀ. ਨੇ ਖੁਦ ਦਿੱਤੀ ਜਾਣਕਾਰੀ
NEXT STORY