ਗੁਰੂਹਰਸਹਾਏ (ਸਿਕਰੀ)- ਗੁਰੂਹਰਸਹਾਏ ’ਚ ਭਾਰਤੀ ਪੈਟਰੋਲ ਪੰਪ ਪਿੰਡ ਜੀਵਾਂ ਅਰਾਈਂ ਵਿਖੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਲੱਗੇ ਗੱਡੀ ਖੇਤਾਂ ਵਿਚ ਉਤਰ ਗਈ ਅਤੇ ਇਸ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਮੋਟਰਸਾਈਕਲ ਚਾਲਕ ਖ਼ਿਲਾਫ਼ 106 (1), 281, 125-ਏ, 125-ਬੀ, 324 (4) ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕੁੜੀ ਪਿੱਛੇ ਰੁਲਿਆ ਮਾਪਿਆਂ ਦਾ ਜਵਾਨ ਪੁੱਤ, ਮੰਮੀ I Am Sorry...ਲਿਖ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰਮਨਦੀਪ ਕੰਬੋਜ਼ ਪੁੱਤਰ ਹੁਕਮ ਚੰਦ ਵਾਸੀ ਪਿੰਡ ਹਾਜ਼ੀ ਬੇਟੂ ਨੇ ਦੱਸਿਆ ਕਿ ਮਿਤੀ 8 ਫਰਵਰੀ 2025 ਨੂੰ ਉਹ ਆਪਣੇ ਪਰਿਵਾਰ ਸਮੇਤ ਆਪਣੀ ਗੱਡੀ ’ਤੇ ਸਵਾਰ ਹੋ ਕੇ ਵਿਆਹ ਦੀ ਖ਼ਰੀਦ ਕਰਨ ਲਈ ਪਿੰਡ ਹਾਜੀ ਬੇਟੂ ਤੋਂ ਜਲਾਲਾਬਾਦ ਜਾ ਰਿਹਾ ਸੀ ਤਾਂ ਜਦ ਉਹ ਪਿੰਡ ਜੀਵਾਂ ਅਰਾਈਂ ਪੈਟਰੋਲ ਪੰਪ ਪਾਸ ਪੁੱਜੇ ਤਾਂ ਪੈਟਰੋਲ ਪੰਪ ਵੱਲੋਂ ਦੋਸ਼ੀ ਬਲਕਾਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਚੱਕ ਪਾਲੀ ਵਾਲਾ ਨੇ ਆਪਣਾ ਮੋਟਰਸਾਈਕਲ ਇਕ ਦਮ ਸੜਕ 'ਤੇ ਚੜ੍ਹਾ ਦਿੱਤਾ, ਜਿਸ ਨੂੰ ਬਚਾਉਣ ਦੀ ਖਾਤਰ ਉਸ ਨੇ ਗੱਡੀ ਆਪਣੇ ਖੱਬੇ ਹੱਥ ਮੋੜ ਲਈ, ਜਿਸ ਨਾਲ ਗੱਡੀ ਖੇਤਾਂ ਵਿਚ ਉਤਰ ਗਈ, ਜਿਸ ਕਾਰਨ ਉਸ ਅਤੇ ਉਸ ਦੇ ਪਰਿਵਾਰ ਦੇ ਸੱਟਾਂ ਵੱਜ ਗਈਆਂ। ਰਮਨਦੀਪ ਕੰਬੋਜ਼ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਸ ਦੀ ਮਾਸੀ ਪੂਜਾ ਰਾਣੀ (39 ਸਾਲ) ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਜੀਵਾ ਅਰਾਈਂ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਬੰਦ ਰਹਿਣਗੇ ਠੇਕੇ, ਨਹੀਂ ਮਿਲੇਗੀ ਸ਼ਰਾਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
NEXT STORY