ਭਵਾਨੀਗੜ੍ਹ, (ਵਿਕਾਸ ਮਿੱਤਲ/ਕਾਂਸਲ)- ਪਿੰਡ ਭੱਟੀਵਾਲ ਖੁਰਦ ਵਿਚ ਇੱਕ ਵਿਆਹੁਤਾ ਔਰਤ ਨੇ ਕਥਿਤ ਰੂਪ 'ਚ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਕੋਈ ਜ਼ਹਿਰਲੀ ਚੀਜ ਨਿਗਲ ਲਈ। ਪੁਲਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ 'ਤੇ ਵਿਆਹੁਤਾ ਦੇ ਪਤੀ ਸਮੇਤ ਸੱਸ-ਸਹੁਰੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਲਾਹੌਰਾ ਕਲਾ (ਨਾਭਾ) ਦੇ ਵਾਸੀ ਮਨਪ੍ਰੀਤ ਸਿੰਘ ਨੇ ਭਵਾਨੀਗੜ੍ਹ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸਦੀ ਭੈਣ ਜਸਵੀਰ ਕੌਰ (35) ਦਾ ਵਿਆਹ 12 ਸਾਲ ਪਹਿਲਾਂ ਪਿੰਡ ਭੱਟੀਵਾਲ ਖੁਰਦ ਦੇ ਸੰਦੀਪ ਸਿੰਘ ਨਾਲ ਹੋਇਆ ਸੀ। ਜਿਸਦਾ ਇੱਕ 9 ਸਾਲ ਦੀ ਧੀ ਅਤੇ ਇੱਕ 6 ਸਾਲ ਦਾ ਪੁੱਤ ਹੈ। ਮਨਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਉਸਦਾ ਜੀਜਾ ਸੰਦੀਪ ਸਿੰਘ ਤੇ ਉਸਦਾ ਪਰਿਵਾਰ ਅਕਸਰ ਉਸਦੀ ਭੈਣ ਜਸਵੀਰ ਕੌਰ ਨਾਲ ਕੁੱਟਮਾਰ ਕਰਦਾ ਸੀ ਅਤੇ ਇਸ ਸਬੰਧੀ ਦੋਵੇਂ ਪਰਿਵਾਰਾਂ ਵਿਚਕਾਰ ਕਈ ਵਾਰ ਸਮਝੌਤੇ ਵੀ ਹੋਏ।

ਸ਼ਿਕਾਇਤਕਰਤਾ ਦੇ ਅਨੁਸਾਰ ਵੀਰਵਾਰ ਨੂੰ ਵੀ ਉਸਦੀ ਭੈਣ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਤੰਗ-ਪ੍ਰੇਸ਼ਾਨ ਹੋ ਕੇ ਭੈਣ ਜਸਵੀਰ ਕੌਰ ਨੇ ਕੋਈ ਜ਼ਹਿਰੀਲੀ ਚੀਜ ਨਿਗਲ ਲਈ। ਉਸਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਦੁਪਹਿਰ ਉਸਦੀ ਮੌਤ ਹੋ ਗਈ। ਇਸ ਸਬੰਧੀ ਭਵਾਨੀਗੜ੍ਹ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮ੍ਰਿਤਕਾ ਦੇ ਪਤੀ ਸੰਦੀਪ ਸਿੰਘ, ਸੱਸ ਸਿੰਦਰ ਕੌਰ ਤੇ ਸਹੁਰਾ ਭਰਪੂਰ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਹੋਣ ਵਾਲਾ ਹੈ 'ਚੱਕਾ ਜਾਮ'! ਮੁਸਾਫ਼ਰ ਰੱਖਣ ਧਿਆਨ
NEXT STORY