ਲੁਧਿਆਣਾ (ਗੌਤਮ)- ਹੈਬੋਵਾਲ ਦੇ ਚੰਦਰ ਨਗਰ ’ਚ ਇਕ ਔਰਤ ਨੇ ਪ੍ਰੇਸ਼ਾਨੀ ਕਾਰਨ ਪੱਖੇ ਨਾਲ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਪਤਾ ਲਗਦੇ ਹੀ ਚੌਕੀ ਜਗਤਪੁਰੀ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਮਰਨ ਵਾਲੀ ਔਰਤ ਦੀ ਪਛਾਣ ਸਿਮਰਨ ਕੌਰ ਵਜੋਂ ਕੀਤੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਜਿੰਦਲ ਲਾਲ ਸਿੱਧੂ ਨੇ ਦੱਸਿਆ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਉਸ ਦੇ ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਸਿਮਰਨ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਇਕ ਬੱਚਾ ਹੈ। ਉਸ ਦੀ ਆਪਣੇ ਪਤੀ ਨਾਲ ਅਣਬਣ ਚੱਲ ਰਹੀ ਹੈ।
ਇਹ ਵੀ ਪੜ੍ਹੋ- ਕੇਜਰੀਵਾਲ ਦੇ ਵਕੀਲ ਦਾ ਵੱਡਾ ਬਿਆਨ ; ''ਉਹ ਹਰ ਫ਼ਾਈਲ 'ਤੇ ਦਸਤਖ਼ਤ ਕਰ ਸਕਦੇ ਹਨ, ਸਿਰਫ਼ ਇਕ ਨੂੰ ਛੱਡ ਕੇ...''
ਉਨ੍ਹਾਂ ਦੱਸਿਆ ਕਿ ਆਪਣੇ ਪਤੀ ਨਾਲ ਅਣਬਣ ਦੇ ਕਾਰਨ ਹੀ ਉਹ ਅਕਸਰ ਪ੍ਰੇਸ਼ਾਨ ਰਹਿੰਦੀ ਸੀ। ਇਸੇ ਕਾਰਨ ਤੰਗ ਆ ਕੇ ਉਸ ਨੇ ਅਖ਼ੀਰ ਆਪਣੀ ਜੀਵਨਲੀਲਾ ਸਮਾਪਤ ਕਰਨ ਦੀ ਠਾਣ ਲਈ ਤੇ ਆਪਣੇ ਕਮਰੇ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ- ਲੋਕਾਂ ਨੂੰ ਸੜਕ 'ਤੇ ਦਿਖੀ ਵਿਅਕਤੀ ਦੀ ਲਾਸ਼, ਪੁਲਸ ਨੇ ਆ ਕੇ ਦੇਖਿਆ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਮਹਿਲਾ ਡਾਕਟਰ ਨਾਲ ਹੋਈ ਗੰਦੀ ਕਰਤੂਤ
NEXT STORY