Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    3:07:10 AM

  • warring demands halting the sir process

    'ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੋਣ...

  • famous bollywood actor passes away

    ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ !...

  • shiromani akali dal ps

    ਅਮਰਜੀਤ ਚਾਵਲਾ ਮਾਮਲੇ 'ਚ ਰਾਜਪਾਲ ਨੂੰ ਮਿਲਿਆ...

  • virsa valtoha notice

    ਮਹਿਲਾ ਕਮਿਸ਼ਨ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • 1947 ਹਿਜਰਤਨਾਮਾ- 56: ਗੁਰਦੇਵ ਸਿੰਘ ਜੌਹਲ

MERI AWAZ SUNO News Punjabi(ਨਜ਼ਰੀਆ)

1947 ਹਿਜਰਤਨਾਮਾ- 56: ਗੁਰਦੇਵ ਸਿੰਘ ਜੌਹਲ

  • Edited By Rajwinder Kaur,
  • Updated: 30 Dec, 2021 05:26 PM
Jalandhar
1947 hijratnama  gurdev singh johal
  • Share
    • Facebook
    • Tumblr
    • Linkedin
    • Twitter
  • Comment

'ਸ਼ਾਹ ਮੁਹੰਮਦ ਥਾਣੇਦਾਰ ਨੇ ਹਿੰਦੂ-ਸਿੱਖਾਂ ਨਾਲ ਦਗ਼ਾ ਕੀਤਾ'
"ਪਿਆਰੇ ਪਾਠਕੋ ਮੈਂ ਗੁਰਦੇਵ ਸਿੰਘ ਜੌਹਲ ਪੁੱਤਰ ਕਰਤਾਰ ਸਿੰਘ ਪੁੱਤਰ ਗੁਰਬਚਨ ਸਿੰਘ ਜੱਦੀ ਪਿੰਡ ਜੰਡਿਆਲਾ ਮੰਜਕੀ ਪਰ ਹਾਲ ਆਬਾਦ ਪਿੰਡ ਬਜੂਹਾ ਕਲਾਂ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਤੋਂ ਮੁਖ਼ਾਤਿਬ ਹਾਂ। 1887 'ਚ ਜਦ ਬਾਰਾਂ ਖੁੱਲੀਆਂ ਤਾਂ ਮੇਰੇ ਪੜਦਾਦਾ ਪੰਜਾਬ ਸਿੰਘ ਨੇ ਵੀ ਲੈਲਪੁਰ ਦੀ ਮੁਹਾਰ ਘੱਤੀ। 99ਵੇਂ ਚੱਕ ਪੱਕਾ ਜੰਡਿਆਲਾ ਥਾਣਾ ਖੁਰੜਿਆਂ ਵਾਲਾ ਸ਼ੰਕਰ, ਤਹਿਸੀਲ ਜੜ੍ਹਾਂਵਾਲਾ ਜ਼ਿਲ੍ਹਾ ਲੈਲਪੁਰ ਜਾ ਚਾਰ ਮੁਰੱਬੇ ਆਬਾਦ ਕੀਤੇ। ਮੇਰੇ ਬਾਬਾ ਜੀ ਗੁਰਬਚਨ ਸਿੰਘ ਵੀ ਨਾਲ ਗਏ। ਤਾਏ ਚੰਨਣ ਸਿੰਘ ਨੂੰ ਛੱਡ ਕੇ ਪਿਤਾ ਜੀ, ਭੂਆ ਅਤੇ ਸਾਰੀਆਂ ਭੈਣਾਂ ਭਾਈਆਂ ਰਘਬੀਰ ਸਿੰਘ, ਭੁਪਿੰਦਰ ਸਿੰਘ,ਮੱਖਣ ਸਿੰਘ ਦਾ ਜਨਮ ਬਾਰ ਦਾ ਈ ਐ। ਰੌਲਿਆਂ ਤੋਂ ਪਹਿਲਾਂ ਈ ਪਿਤਾ ਜੀ 1915 ਦੇ ਕਰੀਬ ਪਿੰਡ ਧਾਂਦਰਾ-ਲੈਲਪੁਰ ਦੇ ਗਿਆਨੀ ਨਿਰੰਜਣ ਸਿੰਘ ਦੀ ਬੇਟੀ ਨਿਹਾਲ ਕੌਰ ਨੂੰ ਵਿਆਹੇ। ਉਪਰੰਤ ਭੂਆ ਕਰਤਾਰ ਕੌਰ ਦਾਊਆਣਾ ਸ਼ੰਕਰ ਦੇ ਕਰਨੈਲ ਸਿੰਘ ਪੁਰੇਵਾਲ, ਵੱਡੀ ਭੈਣ ਬਖਸ਼ੀਸ਼ ਕੌਰ ਮੁੱਢਾਂ ਵਾਲਾ ਸ਼ੰਕਰ ਦੇ ਸਾਧੂ ਸਿੰਘ ਤੱਖ਼ਰ (ਭਰਾਤਾ ਚੌਧਰੀ ਦਰਸ਼ਨ ਸਿੰਘ ਮੰਡੀ ਬੋਰਡ) ਅਤੇ ਭੈਣ ਪ੍ਰੀਤਮ ਕੌਰ ਖੁਰੜਿਆਂ ਵਾਲਾ ਸ਼ੰਕਰ ਦੇ ਸਾਧੂ ਸਿੰਘ ਪੁਰੇਵਾਲ ਨੂੰ ਵਿਆਹੀ ਗਈ। 

ਮੈਥੋਂ ਛੋਟੀ ਭੈਣ ਗੁਰਦੇਵ ਕੌਰ ਅਤੇ ਸਾਡੇ ਸਾਰੇ ਭਾਈਆਂ ਦਾ ਵਿਆਹ ਇਧਰ ਆਕੇ ਹੋਇਆ। ਸਾਡੇ ਗੁਆਂਢੀ ਪਿੰਡਾਂ ਵਿੱਚ ਲਹਿੰਦੀ ਵੱਲ ਬੁੱਕੂਵਾਲਾ, ਕੱਚਾ ਜੰਡਿਆਲਾ, ਚੜ੍ਹਦੀ ਵੱਲ ਬਹੁ ਮੁਸਲਿਮ ਵਸੋਂ ਵਾਲਾ ਚੱਕ 96ਵਾਂ ਅਤੇ ਬਡਾਲਾ ਵਗੈਰਾ ਸਨ। ਪਿੰਡ ਦੇ ਚੌਧਰੀਆਂ ਵਿੱਚ ਕੁੱਝ ਟੱਬਰ ਵੱਜਦੇ ਸਨ, ਜਿਨ੍ਹਾਂ 'ਚ ਕਾਜ਼ੀਆਂ ਦਾ ਨੰਦ ਸਿੰਘ, ਘੰਟਿਆਂ ਦਾ ਜਗੀਰ ਸਿੰਘ, ਫੱਤੇ ਕਿਆਂ ਦਾ ਪੱਗੜ ਬਖਸ਼ੀਸ਼ ਸਿੰਘ, ਕੱਚਿਆਂ ਦਾ ਬੁਰਛਾ ਸਿੰਘ, ਭੌਰਿਆਂ ਦਾ ਕਰਤਾਰ ਸਿੰਘ, ਜੱਗਰਾਂ ਦਾ ਕਰਤਾਰ ਸਿੰਘ, ਲੰਬੜਦਾਰ ਸਾਧੂ ਸਿੰਘ ਜੌਹਲ ਜੋ ਇਧਰ ਆ ਕੇ ਚੂਹੇਕੀ-ਨੂਰਮਹਿਲ ਬੈਠੇ ਅਤੇ ਲੰਬੜਦਾਰ ਕਪੂਰ ਸਿੰਘ ਵਗੈਰਾ ਸਨ। ਪਿੰਡ ਵਿੱਚ ਬਹੁਤਾਤ ਵਸੋਂ ਜੱਟ ਸਿੱਖ ਜੌਹਲਾਂ ਦੀ ਹੀ ਸੀ ਤੇ ਬਾਕੀ ਧੰਦਿਆਂ ਦੇ ਅਧਾਰਤ ਕਾਮੇ। ਕੁੱਝ ਘਰ ਮੁਸਲਮਾਨ ਮੁਸੱਲੀਆਂ ਦੇ ਇਕ ਘਰ ਪੁਰਾਣੇ ਵਾਸੂ ਮੁਸਲਿਮ ਜਾਂਗਲੀ ਦਾ, 1-1 ਘਰ ਮੁਸਲਿਮ ਦੁੱਲ੍ਹੇ ਤਰਖਾਣ ਅਤੇ ਮੁਸਲਿਮ ਬਹਾਦਰ ਲੁਹਾਰ ਦਾ ਸੀ। ਇਹ ਦੋਵੇਂ ਆਪਸ ਵਿੱਚ ਸਕੇ ਸਾਲਾ-ਭਨ੍ਹੋਈਆ ਲੱਗਦੇ।

ਅਮਰੂ ਝੀਰ ਘੜਿਆਂ ਮਸ਼ਕਾਂ ਨਾਲ ਲੋਕਾਂ ਦੇ ਘਰਾਂ ਵਿੱਚ ਖੂਹ ਤੋਂ ਪਾਣੀ ਢ੍ਹੋਂਦਾ। ਵਿਆਹਾਂ 'ਚ ਡੋਲ੍ਹੇ ਲੈ ਕੇ ਜਾਂਦਾ। ਇਹ ਇਧਰ ਆ ਕੇ ਜਮਸ਼ੇਰ ਬੈਠਾ। ਇ੍ਹਦਾ ਬੇਟਾ ਅੰਬੂ ਜਮਸ਼ੇਰ ਹਸਪਤਾਲ ਵਿੱਚ ਮੁਲਾਜ਼ਮ ਰਿਹੈ।ਹਾਕਮ ਸਿੰਘ ਅਰੋੜਾ ਹੱਟੀ ਕਰਦਾ। ਖੂਹੀ ਸੱਭ ਤੋਂ ਪਹਿਲਾਂ ਸਾਡੇ ਪੜਦਾਦਾ ਪੰਜਾਬ ਸਿੰਘ ਨੇ ਪਿੰਡ ਦੇ ਵਿਚਕਾਰ ਲਵਾਈ। ਇਕ ਖੂਹੀ ਜਗਤ ਸਿੰਘ ਜੌਹਲ ਦੇ ਘਰ ਹੁੰਦੀ। ਉਹ ਜਗਤ ਸਿੰਘ ਖੂਹੀ ਵਾਲਾ ਵੱਜਦਾ। ਇਕ ਗੁਰਦੁਆਰਾ ਸਾਹਿਬ ਵਿਖੇ ਅਤੇ ਇੱਕ ਫਰਸ਼ ਤੋਂ ਸਿਖ਼ਰ ਤੱਕ ਪੱਕੀ ਛੱਤੀ ਬਾਹਰ। ਇਸ ਨੂੰ ਸਾਫ਼ ਕਰਕੇ ਸਿਆਲਾਂ ਵੇਲੇ ਨਹਿਰ ਦਾ ਪਾਣੀ ਪੀਣ ਜਾਂ ਨਹਾਉਣ ਲਈ ਭਰ ਲੈਂਦੇ। ਭਰ ਗਰਮੀਆਂ 'ਚ ਉਹੀ ਵਰਤਦੇ। ਪਾਣੀ ਇਕ ਦਮ ਠੰਢਾ ਨਿਰਮਲ ਹੁੰਦਾ। ਪਿੰਡ ਬਾਹਰ ਇਕ ਢਾਬ ਹੁੰਦੀ, ਜਿਸ ਦਾ ਪਾਣੀ ਕੱਪੜੇ ਧੋਣ, ਪਸ਼ੂਆਂ ਦੇ ਨਹਾਉਣ ਧੋਣ ਲਈ ਵਰਤਦੇ। ਉਂਝ 3-4 ਸਰਦਿਆਂ ਘਰਾਂ ਵਿੱਚ ਨਲ਼ਕੇ ਵੀ ਸਨ। ਗੁਰਦੁਆਰਾ ਸਾਹਿਬ 'ਚ ਇੱਕ ਵੱਡੀ ਸਮਾਂ ਘੜੀ ਅਤੇ ਨਹਿਰੀ ਪਾਣੀ ਦੀ ਵਾਰੀਆਂ ਦੀ ਸਮਾਂ ਸੂਚੀ ਚੇਪੀ ਹੁੰਦੀ।

ਪਿੰਡ ਵਿੱਚ ਚੌਥੀ ਤੱਕ ਸਕੂਲ ਸੀ। ਸਾਡੇ ਸਾਰੇ ਭਾਈਆਂ ਚੋਂ ਕੋਈ ਸਕੂਲ ਨਾ ਗਿਆ। ਬਾਲ ਉਮਰੇ ਡੰਗਰ ਚਾਰਨੇ, ਸਾਂਭਣੇ ਜਾਂ ਖੇਤੀਬਾੜੀ ਵਿੱਚ ਬਜ਼ੁਰਗਾਂ ਦਾ ਹੱਥ ਵਟਾਉਣਾ ਹੀ ਆਹਰ ਹੁੰਦਾ। ਮੇਰੇ ਹਮ ਉਮਰ ਬਚਪਨ ਦੇ ਸਾਥੀਆਂ ਵਿੱਚ ਮੁਸਲਮਾਨਾ ਦਾ ਢਿੱਲਾ, ਵਿਧਵਾ ਪੁੰਨਾ ਦਾ ਬੇਟਾ ਸੀ, ਜੋ ਅਕਸਰ ਸਾਡੇ ਘਰ ਮਾਈਆਂ ਨਾਲ ਕੰਮ ਵਿੱਚ ਹੱਥ ਵਟਾ ਜਾਂਦੀ। ਵੈਸੇ ਇਹ ਪਰਿਵਾਰ ਪਿੰਡ ਵਿੱਚ ਰੂੰਅ ਪਿੰਜਣ ਦਾ ਕੰਮ ਕਰਦੇ। ਸੱਜਣ ਸਿੰਘ ਜੌਹਲ ਦਾ ਪੁੱਤਰ ਬਲਕਾਰ ਅਤੇ ਭਤੀਜਾ ਪਾਲਾ ਵੀ ਮੇਰੇ ਬਚਪਨ ਦੇ ਬੇਲੀਆਂ ਵਿੱਚ ਸ਼ਾਮਲ ਹੁੰਦੇ। ਇਹ ਰੌਲਿਆਂ ਉਪਰੰਤ ਕੋਟ ਬਾਦਲ ਖਾਂ-ਨੂਰਮਹਿਲ ਬੈਠੇ। ਪਿੰਡ ਵਿੱਚ ਸਿੰਝ ਦਾ ਮੇਲਾ ਆਏ ਸਾਲ ਜੁੜਦਾ। ਮੇਰੇ ਪਿੰਡ ਤੋਂ ਨਾਮੀ ਪਹਿਲਵਾਨ ਨਿਰਮਲ ਤੇ ਗੁਰਦਾਸ ਅਕਸਰ ਸਿੰਝ ’ਚ ਗੁਰਜ ਲੁੱਟ ਲੈਂਦੇ। ਨਿਰਮਲ ਜਿੱਥੇ ਬਾਅਦ 'ਚ ਕੋਟ ਬਾਦਲ ਖਾਂ ਬੈਠਾ। ਉਥੇ ਗੁਰਦਾਸ ਪਿਆਕੜ ਹੋਣ ਕਾਰਨ ਰੌਲਿਆਂ ਤੋਂ ਦੋ ਕੁ ਸਾਲ ਪਹਿਲਾਂ ਹੀ ਫੌਤ ਹੋ ਗਿਆ।

ਬਾਲ ਉਮਰੇ ਹੀ ਪਿਤਾ ਦੀ ਉਂਗਲ ਫੜ ਕੇ ਤੁਰ ਕੇ ਹੀ 93 ਚੱਕ ਨਕੋਦਰ ਥਾਣੀ ਨਨਕਾਣਾ ਸਾਹਿਬ ਅਤੇ ਵੱਡੀ ਨਹਿਰ ਦੇ ਪਾਰ ਚੱਕ ਬੰਗਾ ਭਗਤ ਸਿੰਘ ਦੇ ਸ਼ਹੀਦੀ ਮੇਲੇ ਤੇ ਜਾਣਾ ਮੈਨੂੰ ਅੱਜ ਵੀ ਕੱਲ ਦੀ ਤਰਾਂ ਯਾਦ ਐ। ਜਦ ਰੌਲਿਆਂ ਦੀ ਹਵਾ ਗਰਮ ਹੋਣ ਲੱਗੀ ਤਾਂ ਚੋਣਵੇਂ ਜਵਾਨਾਂ ਦਾ ਵਾਰੀ ਬੰਨ੍ਹ ਕੇ ਪਿੰਡ ਪਹਿਰਾ ਲੱਗਾ।

ਇਧਰੋਂ ਸਲੋਹ-ਨਵਾਂ ਸ਼ਹਿਰ ਤੋਂ ਸੁਨੱਖਾ,ਰੋਅਬ ਸ਼ੋਅਬ ਵਾਲਾ ਮੁਸਲਿਮ ਜਵਾਨ ਸ਼ਾਹ ਮੁਹੰਮਦ ਖੁਰੜਿਆਂ ਵਾਲਾ ਸ਼ੰਕਰ ਵੱਡਾ ਥਾਣੇਦਾਰ ਸੀ। ਉਹ ਅਕਸਰ ਪਿੰਡ ਗੇੜਾ ਰੱਖਦਾ। ਉਸ ਦੀ ਠਾਹਰ ਸਾਧੂ ਸਿੰਘ ਲੰਬੜਦਾਰ ਦੇ ਭਰਾ ਬਾਵਾ ਸਿੰਘ ਦੀ ਹਵੇਲੀ ਹੁੰਦੀ। ਮੁਸੱਲੀ ਮੁਸਲਿਮ ਗੰਗੂ ਖ਼ੋਜੀ ਪੁਲਿਸ ਦਾ ਟਾਊਟ ਵੀ ਵੇਲੇ ਨਾਲ ਆ ਮਿਲਦਾ। ਥਾਣੇਦਾਰ ਨੇ ਉਸ ਨੂੰ ਪਰਾਂ ਲੈਜਾਕੇ ਗੱਲਾਂ ਕਰਨੀਆਂ, ਨਿੰਦ ਪਤਾ ਲੈਣਾ। ਸਿੱਖ ਚੌਧਰੀਆਂ ਨੂੰ ਵਿਸ਼ਵਾਸ ਦਿਵਾਉਂਦਾ, "ਮੇਰੇ ਹੁੰਦਿਆਂ ਤੁਹਾਡੇ ਵੱਲ ਕੋਈ ਗਈ ਅੱਖ ਚੁੱਕ ਕੇ ਨਹੀਂ ਦੇਖ ਸਕਦਾ।" ਪਰ ਉਸ ਅੰਦਰ ਖੋਟ ਸੀ। ਉਸ ਗੁਆਂਢੀ ਪਿੰਡਾਂ ਦੇ ਮੁਸਲਿਮ ਦੰਗਾਈਆਂ ਨੂੰ ਸਿੱਖਾਂ ਵਿਰੁੱਧ ਲਾਮਬੰਦ ਕਰਕੇ ਹਮਲੇ ਲਈ ਉਕਸਾਇਆ। ਇਨ੍ਹਾਂ ਤਾਂ ਕੁਰਾਨ ਦੀਆਂ ਸੌਹਾਂ ਖਾ ਕੇ ਗੁਰੂ ਕਿਆਂ ਨਾਲ ਵਫ਼ਾ ਨਹੀਂ ਕੀਤੀ, ਸਾਡੇ ਨਾਲ ਤਾਂ ਕਿਸੇ ਕੀ ਕਰਨੀ ਸੀ?

ਜੁਲਾਈ '47 'ਚ ਭਾਰੀ ਬਰਸਾਤ ਪਈ। ਕੁਝ ਰੁਕ ਕੇ ਗੁਆਂਢੀ ਪਿੰਡਾਂ ਦੇ ਦੰਗਾਈਆਂ ਨੇ ਗੈਰ ਸਿੱਖਾਂ ਦੇ ਪਿੰਡਾਂ ਨੂੰ ਘੇਰਨਾ ਸ਼ੁਰੂ ਕਰਤਾ। ਢੋਲ ਵੱਜਦੇ, ਯਾ ਅਲੀ ਦੇ ਨਾਅਰੇ ਉੱਚੇ ਉਠਦੇ। ਸਰੀਂਹ, ਬਡਾਲਾ, ਦਾਊਆਣਾ ਸ਼ੰਕਰ, 93ਵੇਂ ਚੱਕ ਵਾਲਿਆਂ ਕਾਫ਼ਲੇ ਦੇ ਰੂਪ ’ਚ ਆਕੇ ਸਾਡੇ ਪਿੰਡ ਆਰਜ਼ੀ ਕੈਂਪ ਲਾ ਲਿਆ। ਸਾਡੇ ਕਾਫ਼ਲੇ ਤੋਂ ਪਹਿਲਾਂ ਵੀ ਇਨ੍ਹਾਂ ਪਿੰਡਾਂ ਚੋਂ ਇਕ ਵੱਡਾ ਕਾਫ਼ਲਾ ਆਪਣੇ ਜੱਦੀ ਪਿੰਡਾਂ ਲਈ ਰਵਾਨਾ ਹੋ ਚੁੱਕਾ ਸੀ। ਖ਼ਬਰ ਮਿਲੀ ਕਿ ਉਸ ਤੇ ਦੰਗਾਈਆਂ ਵਲੋਂ ਕਈ ਥਾਵਾਂ ’ਤੇ, ਖ਼ਾਸ ਕਰ ਬੱਲੋਕੀ ਹੈੱਡ ’ਤੇ ਵੱਡਾ ਹਮਲਾ ਹੋਇਆ। ਪਹਿਲਾਂ ਸਰਕਾਰੀ ਹੁਕਮ ਸੀ ਕਿ ਪਾਕਿਸਤਾਨ ਤੋਂ ਮੁਸਲਿਮ ਮਿਲਟਰੀ ਹਿੰਦੂ-ਸਿੱਖਾਂ ਨੂੰ ਬਚਾ ਕੇ ਭਾਰਤ ਪੁੱਜਦਾ ਕਰੇਗੀ। ਇਸੇ ਤਰ੍ਹਾਂ ਭਾਰਤ ਤੋਂ ਸਿੱਖ-ਡੋਗਰਾ ਮਿਲਟਰੀ ਮੁਸਲਮਾਨਾਂ ਨੂੰ। ਕਈ ਘਟਨਾਵਾਂ ਵਾਪਰੀਆਂ ਕਿ ਧਰਮ ਦੇ ਨਾਮ ’ਤੇ ਫ਼ੌਜਾਂ ਨੇ ਵੀ ਵਿਰੋਧੀ ਧਰਮ ਵਾਲਿਆਂ ਨਾਲ ਜਿੱਥੇ ਵੀ ਦਾਅ ਲੱਗਾ ਉਥੇ ਹੀ ਦੁਸ਼ਮਣੀ ਪਾਲ਼ੀ। ਇਸ ’ਤੇ ਸਰਕਾਰਾਂ ਨੇ ਇਸ ਫ਼ੈਸਲੇ ਨੂੰ ਉਲਟਾ ਦਿੱਤਾ ਕਿ ਆਪਣੀਆਂ ਆਪਣੀਆਂ ਫ਼ੌਜਾਂ ਇਕ ਦੂਜੇ ਦੇ ਅੰਦਰ ਜਾ ਕੇ ਆਪਣੇ ਆਪਣੇ ਬੰਦਿਆਂ ਨੂੰ ਬਚਾ ਕੇ ਲਿਆਉਣ।

ਕਾਫ਼ਲਾ ਜਦੋਂ ਫਲਾਈਵਾਲਾ ਪਿੰਡ ਵੱਲ ਰਵਾਨਾ ਹੋਇਆ ਤਾਂ ਸਾਡੇ ਟੱਬਰ ਦੇ ਗੱਡੇ ਸੱਭ ਤੋਂ ਪਿੱਛੇ ਸਨ। ਕਾਫ਼ਲੇ 'ਚ ਅੱਗੇ ਇਕ ਗੱਡਾ ਵੱਡੀ ਨਹਿਰ ਨਜ਼ਦੀਕ ਚ੍ਹਾਲੇ ਵਿੱਚ ਫਸ ਗਿਆ। ਕਾਫ਼ਲਾ ਖਲੋਅ ਗਿਆ। ਓਧਰੋਂ ਲੁੱਟ ਅਤੇ ਕਤਲੋਗ਼ਾਰਤ ਦੀ ਨੀਅਤ ਨਾਲ ਥਾਣੇਦਾਰ ਸ਼ਾਹ ਮੁਹੰਮਦ ਵਲੋਂ ਉਕਸਾਈ ਇਕ ਵੱਡੀ ਭੀੜ ਨੇ ਢੋਲ ਦੇ ਡੱਗੇ ਤੇ ਕਾਫ਼ਲੇ ਉਪਰ ਹਮਲਾ ਕਰ ਦਿੱਤਾ। ਬੋਕਿਆਂ ਦੇ ਜਗੀਰ ਸਿੰਘ ਦੀ ਭਰਜਾਈ ਕਰਤਾਰ ਕੌਰ ਜਿਸ ਦੀ ਦੇਹ ਕੁੱਝ ਭਾਰੀ ਸੀ ਨੂੰ, ਦੰਗਾਈ ਜਿਥੇ ਜਬਰੀ ਉਠਾ ਕੇ ਲੈ ਗਏ ਉਥੇ ਘੰਟਿਆਂ ਦਾ ਅਰੂੜ ਸਿੰਘ ਵਾਪਸ ਭੱਜਿਆ ਆਉਂਦਾ ਮਾਰਿਆ ਗਿਆ। ਫੱਟੜ ਵੀ ਬਹੁਤ ਹੋਏ। ਉਸ ਭੜਕੀ ਭੀੜ ਨੇ ਪਿੰਡ ਨੂੰ ਵੀ ਲੁੱਟ ਲਿਆ। ਜਗੀਰ ਸਿੰਘ ਦਾ ਪਰਿਵਾਰ ਇਧਰ ਆ ਕੇ ਚੂਹੇਕੀ-ਨੂਰਮਹਿਲ ਬੈਠਿਆ। ਕੁੱਝ ਸਮੇਂ ਬਾਅਦ ਡੋਗਰਾ ਮਿਲਟਰੀ ਆਣ ਪਹੁੰਚੀ। ਮਿਲਟਰੀ ਨੂੰ ਦੇਖ ਦੰਗਾਈ ਭੱਜ ਉੱਠੇ। ਪਿੱਛਿਓਂ ਫਾਇਰਿੰਗ ਕਰਕੇ ਉਨ੍ਹਾਂ ਦਰਜਣਾਂ ਦੇ ਹਿਸਾਬ ਦੰਗਾਈਆਂ ਨੂੰ ਮਾਰਤਾ। ਲਾਸ਼ਾਂ ਨੂੰ ਕੋਈ ਚੁੱਕਣ ਵੀ ਨਾ ਆਇਆ। ਉਨ੍ਹਾਂ ਦਾ ਉਥੇ ਸੰਸਕਾਰ ਕਰਕੇ ਭੁਲੇਖਾ ਪਾਉਣ ਲਈ ਕਿ ਇਹ ਸਿੱਖ ਕਿਆਂ ਦੀਆਂ ਲਾਸ਼ਾਂ ਹਨ, ਚਿਖ਼ਾ ਵਿੱਚ ਆਪਣੇ ਕੜੇ ਉਤਾਰ ਕੇ ਸੁੱਟ ਦਿੱਤੇ।

ਉਪਰੰਤ ਫਲਾਈਵਾਲਾ ਤੋਂ ਕਾਫ਼ਲਾ ਲਹੁਕੇ ਪਿੰਡ ਪਹੁੰਚਿਆ। ਕਰੀਬ 4-5 ਦਿਨ ਦਾ ਕਯਾਮ ਹੋਇਆ। ਖਾਲੀ ਟਰੱਕਾਂ ਦਾ ਕਾਫ਼ਲਾ ਰਫਿਊਜੀਆਂ ਨੂੰ ਲਿਆਉਣ ਲਈ ਸਰਗੋਧੇ ਵੱਲ ਜਾਣ ਵਾਲਾ ਸੀ। ਗੋਰੇ ਡੀ. ਸੀ. ਦਾ ਹੁਕਮ ਹੋਇਆ ਕਿ ਪਹਿਲਾਂ ਫਲਾਈਵਾਲਾ ਕਾਫ਼ਲਾ ਛੱਡ ਆਓ। 80-90 ਦੇ ਕਰੀਬ ਖਾਲੀ ਟਰੱਕ ਆਣ ਖੜ੍ਹੇ। ਇਕ ਘੰਟੇ ਵਿਚ ਹੀ ਸੱਭ ਟਰੱਕ ਤੂੜੇ ਗਏ। ਸਾਡੇ ਪਰਿਵਾਰ ਚੋਂ ਵੀ ਕੁਝ ਮਾਈਆਂ, ਬਜ਼ੁਰਗ ਅਤੇ ਬੱਚੇ ਟਰੱਕ ਵਿੱਚ ਜਾ ਚੜ੍ਹੇ। ਅਸੀਂ ਬਾਕੀ ਪਰਿਵਾਰਕ ਮੈਂਬਰਾਂ ਨਾਲ ਗੱਡਿਆਂ ’ਤੇ ਹੀ ਆਏ। ਫਾਕੇ ਦੁਸ਼ਵਾਰੀਆਂ ਝਾਗਦੇ ਬੱਲੋਕੀ ਹੈੱਡ ਪਹੁੰਚੇ। ਇਥੇ ਕਸੂਰ ਰੋਡ ਕੂਹਣੀ ਮੋੜ ਤੇ ਕਤਲੋਗ਼ਾਰਤ ਦਾ ਦ੍ਰਿਸ਼ ਬੜਾ ਭਿਆਨਕ ਸੀ, ਕਿਉਂ ਜੋ ਸਾਡੇ ਨਾਲ ਫ਼ੌਜ ਦੀ ਨਫ਼ਰੀ ਸੀ, ਸੋ ਹਮਲਾ ਕੋਈ ਨਾ ਹੋਇਆ। ਪਲੇਗ ਵੀ ਫੈਲੀ ਹੋਈ ਸੀ। ਕਰਤਾਰ ਸਿੰਘ ਜੌਹਲ ਇਥੇ ਪਲੇਗ ਦੀ ਭੇਟ ਚੜ੍ਹ ਗਏ। ਉਥੋਂ ਅਗਲੇ ਪਿੰਡ ਉਨ੍ਹਾਂ ਦਾ ਸੰਸਕਾਰ ਕੀਤਾ। ਉਥੋਂ ਖੇਮਕਰਨ-ਅੰਮ੍ਰਿਤਸਰ ਰਾਤਾਂ ਦਾ ਪੜਾਅ ਕਰਦੇ ਹੋਏ ਜਲੰਧਰ ਵੱਲ ਵਧੇ। ਬਿਆਸ ਦਰਿਆ ਦੇ ਪੁੱਲ਼ ਤੇ ਤਬਾਹੀ ਦਾ ਭਿਅਨਕ ਮੰਜ਼ਰ ਦੇਖਿਆ। ਗੱਡੇ, ਸਾਮਾਨ, ਪਸ਼ੂਆਂ ਅਤੇ ਮਨੁੱਖੀ ਲਾਸ਼ਾਂ ਹੜਾਂ ਦੀ ਮਾਰ ਨਾਲ ਦਰੱਖ਼ਤਾਂ ਅਤੇ ਝਾੜੀਆਂ ਵਿੱਚ ਫਸੀਆਂ, ਕਿਨਾਰਿਆਂ ਤੇ ਢੇਰਾਂ ਦੇ ਢੇਰ ਲੱਗੇ ਹੋਏ ਅਸਾਂ ਪ੍ਰਤੱਖ ਦੇਖੇ।

ਸੁਭਾਨਪੁਰ ਪਹੁੰਚੇ ਤਾਂ ਪਹਿਰੇ ਉਪਰ ਖੜੀ ਮਿਲਟਰੀ ਨੇ ਉਥੋਂ ਸਾਡੇ ਕਾਫ਼ਲੇ ਨੂੰ ਕਪੂਰਥਲਾ ਵੱਲ ਮੋੜ ਦਿੱਤਾ। ਉਥੋਂ ਜਲੰਧਰ-ਲਾਂਬੜਾ ਹੁੰਦੇ ਹੋਏ ਕੰਗ ਸਾਹਬੂ ਪਹੁੰਚੇ ਤਾਂ ਨਕੋਦਰ ਵੰਨੀਓਂ ਸੈਂਕੜੇ ਗੱਡਿਆਂ ਦਾ ਮੁਸਲਿਮ ਕਾਫ਼ਲਾ ਪਿਆ ਆਏ। ਇਥੋਂ ਸਾਨੂੰ ਪਿੰਡ ਸਿੰਘਾਂ ਵੱਲ ਮੋੜਤਾ। ਉਥੋਂ ਫਿਰ ਨਕੋਦਰ ਸੜਕ ’ਤੇ ਪੈ ਕੇ ਸ਼ੰਕਰ ਪਿੰਡ, ਛਿੰਝ ਦੇ ਪਿੜ ਵਾਲੇ ਚੌਂਕ ਵਿੱਚ ਰਾਤ ਰਹੇ। ਇਥੋਂ ਬਾਕੀ ਸਾਰੇ ਗੱਡੇ ਆਪੋ ਆਪਣੇ ਪਿੰਡਾਂ ਵੱਲ ਖਿੱਲਰ ਗਏ। ਕੇਵਲ ਸਾਡੇ ਪਰਿਵਾਰ ਦੇ ਚਾਰ ਗੱਡੇ ਰਹਿ ਗਏ। ਦੂਜੇ ਦਿਨ ਦੁਪਹਿਰ ਤੱਕ ਆਪਣੇ ਜੱਦੀ ਪਿੰਡ ਜੰਡਿਆਲਾ ਮੰਜਕੀ ਪਹੁੰਚੇ। ਹਫ਼ਤਾ ਭਰ ਤਾਂ ਥਕੇਵਾਂ ਲਾਹਿਆ, ਮਰ, ਵਿੱਛੜਗਿਆਂ ਅਤੇ ਹਿਜਰਤ ਦੀ ਹੇਜ ਤੇ ਰੁਦਨ ਕੀਤਾ। ਉਪਰੰਤ ਬਜ਼ੁਰਗ ਆਲੇ-ਦੁਆਲੇ ਮੁਸਲਮਾਨਾਂ ਵਲੋਂ ਖਾਲੀ ਕੀਤੇ ਪਿੰਡਾਂ ਦਾ ਮੌਕਾ ਦੇਖਣ ਨਿੱਕਲੇ ਤਾਂ ਉਨ੍ਹਾਂ ਨੂੰ ਬੇਈਂ ਪਾਰ ਜਗਰਾਲ ਪਿੰਡ ਵਿੱਚ ਖਾਲੀ ਮਕਾਨ ਅਤੇ ਜ਼ਮੀਨ ਹੋਣ ਦੀ ਕਨਸੋਅ ਮਿਲੀ। ਤਦ ਉਨ੍ਹਾਂ ਮਾਲ ਦਫ਼ਤਰ ਜਲੰਧਰ ਪਹੁੰਚ ਕਰਕੇ ਜਗਰਾਲ ਦੀ ਕੱਚੀ ਪਰਚੀ ਪਵਾ ਲਈ। 1950 ਵਿੱਚ ਸਾਡੀ ਪੱਕੀ ਪਰਚੀ ਬਜੂਹਾ ਕਲਾਂ ਦੀ ਪਈ। ਮੁਸਲਿਮ ਚੌਧਰੀ ਜਿਨ੍ਹਾਂ ਦਾ ਰੌਲਿਆਂ ਵੇਲੇ ਦਿੱਲੀ ਵਿਚ ਸਿਨਮਾ ਸੀ ਦਾ, ਵੱਡਾ ਖੂਹੀ ਲੱਗਾ ਚੁਬਾਰੇ ਵਾਲਾ ਘਰ ਅਤੇ ਜ਼ਮੀਨ ਸਾਨੂੰ ਅਲਾਟ ਹੋਈ। ਸੋ ਹੁਣ ਤੱਕ ਉਹੀ ਖਾਂਦੇ ਹਾਂ। 

1952 'ਚ ਮੇਰੀ ਸ਼ਾਦੀ ਧੁਲੇਤਾ-ਗੁਰਾਇਆਂ ਦੀ ਸੁਰਜੀਤ ਕੌਰ ਨਾਲ ਹੋਈ। ਮੇਰੇ ਘਰ ਜਸਵਿੰਦਰ ਕੌਰ, ਸਵਰਾਜ ਸਿੰਘ ਅਤੇ ਰਣਜੀਤ ਸਿੰਘ ਬੱਚੇ ਪੈਦਾ ਹੋਏ, ਜੋ ਕਿ ਸਾਰੇ ਬਰੈਂਮਪਟਨ-ਕੈਨੇਡਾ ਵਿੱਚ ਆਬਾਦ ਹਨ। ਪਿਤਾ 1957,ਮਾਤਾ 1982 ਅਤੇ ਸਰਦਾਰਨੀ 2021 'ਚ ਪੂਰੀ ਹੋਈ। ਹੁਣ ਮੈਂ ਕਦੇ ਕੈਨੇਡਾ-ਕਦੇ ਇੰਡੀਆ ਵਿੱਚ ਲੋੜ ਮੁਤਾਬਕ ਰਹਿ ਪੈਂਦਾ ਹਾਂ। ਉਹ ਦਿਨ ਵੀ ਭਲੇ ਸਨ। ਅੱਜ ਵਾਂਗ ਉਦੋਂ ਕੁਰਸੀ ਦੇ ਭੁੱਖਿਆਂ ਨੇ ਖ਼ੂਨ ਦੀ ਹੋਲੀ ਖਿਡਾਵੀ, ਪੰਜਾਬ ਬੁਰੀ ਤਰ੍ਹਾਂ ਬਰਬਾਦ ਹੋਇਆ।ਜਿਸ ਨਾਲ ਜਿਥੇ ਪੰਜਾਬ ਸੈਆਂ ਕੋਹੀ ਪਿੱਛੇ ਪੈ ਗਿਆ ਉਥੇ ਮੱਜ੍ਹਬੀ ਨਫ਼ਰਤ ਦੀ ਕਸਕ ਹਾਲੇ ਤੱਕ ਵੀ ਦਿਲਾਂ 'ਚ ਬਾਕੀ ਏ ।"

ਲੇਖਕ: ਸਤਵੀਰ ਸਿੰਘ ਚਾਨੀਆਂ 
92569-73526

  • 1947 Hijratnama
  • Gurdev Singh Johal
  • 1947 ਹਿਜਰਤਨਾਮਾ
  • ਗੁਰਦੇਵ ਸਿੰਘ ਜੌਹਲ

ਬੇਅਦਬੀ ਦੇ ਮਾਮਲੇ ’ਤੇ ਘਟੀਆ ਕਿਸਮ ਦੀ ਰਾਜਨੀਤੀ ਬਾਰਡਰ ਤੋਂ ਉਸ ਪਾਰ ਕਿਉਂ ਅਤੇ ਕਿਵੇਂ...

NEXT STORY

Stories You May Like

  • 56 jewellery shops sealed in delhi anger grows among businessmen
    ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ
  • delhi  high court  jaggi johal  bail
    ਜੱਗੀ ਜੌਹਲ ਨੂੰ ਦਿੱਲੀ ਹਾਈ ਕੋਰਟ ਨੇ ਦਿੱਤੀ ਜ਼ਮਾਨਤ, 7 ਮਾਮਲਿਆਂ 'ਚ ਦਰਜ ਸੀ ਕੇਸ
  • firing at crpf personnel in manipur
    ਮਣੀਪੁਰ ’ਚ CRPF ਜਵਾਨਾਂ ’ਤੇ ਗੋਲੀਬਾਰੀ, 56 ਸਾਲਾ ਵਿਅਕਤੀ ਗ੍ਰਿਫ਼ਤਾਰ
  • warren buffett resigns as chairman of berkshire hathaway
    ਵਾਰਨ ਬਫੇ ਨੇ ਬਰਕਸ਼ਾਇਰ ਹੈਥਵੇ ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫ਼ਾ, 56 ਸਾਲਾਂ ਬਾਅਦ ਛੱਡਿਆ ਅਹੁਦਾ
  • sgpc member amarjit singh chawla and granthi malkit singh from the panth
    ਜਥੇਦਾਰ ਨੇ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਗ੍ਰੰਥੀ ਮਲਕੀਤ ਸਿੰਘ ਨੂੰ ਪੰਥ 'ਚੋਂ ਛੇਕਿਆ
  • major action by sgpc
    SGPC ਦੀ ਵੱਡੀ ਕਾਰਵਾਈ, ਐਡੀਸ਼ਨਲ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਤੇ ਡਰਾਈਵਰ ਮੋਹਣ ਸਿੰਘ ਮੁਅੱਤਲ
  • nikhil singh wins ladakh marathon
    ਨਿਖਿਲ ਸਿੰਘ ਨੇ ਜਿੱਤੀ ਲੱਦਾਖ ਮੈਰਾਥਨ ਜਿੱਤੀ
  • statement of narges mohammadi
    ਅਮਰੀਕਾ 'ਚ 73 ਸਾਲਾ ਪਾਲ ਸਿੰਘ ਗ੍ਰਿਫ਼ਤਾਰ
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • deadly attacked on man
    ਫਿਲੌਰ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਅਕਤੀ ਨੂੰ ਘੇਰ ਕੀਤਾ ਹਮਲਾ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +