ਮਾਤਾ ਸੁਰਜੀਤ ਕੌਰ ਟਰੱਸਟ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਬੀਤੀ ਸ਼ਾਮ ਮੁਹਾਲੀ ਦੇ ਟਾਊਨ-ਪ੍ਰਾਈਡ ਹੋਟਲ ਫੇਜ਼-9, ਮੋਹਾਲੀ ਵਿਖੇ ਇਕ ਸ਼ਾਨਦਾਰ ਸਮਾਗਮ ਕੀਤਾ ਗਿਆ ਜਿਸ ਵਿਚ ਅਮਰਜੀਤ ਬਠਲਾਣਾ ਦੀ ਦੂਜੀ ਪੁਸਤਕ ਮਿਹਨਤ ਦੇ ਰੰਗ ਅਤੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀਆਂ ਦੋ ਨਵੀਆਂ ਬਾਲ ਪੁਸਤਕਾਂ ''ਪੜ੍ਹੀਆਂ ਸੁਣੀਆਂ ਕਹਾਣੀਆਂ'' ਅਤੇ ''ਲੱਕੜ ਦਾ ਪੁਲ'' ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਤੇ ਪ੍ਰਧਾਨਗੀ ਮੰਡਲ ਵਿਚ ਪੰਜਾਬ ਯੂਨੀਵਰਸਿਟੀ ਦੇ ਡੀਨ ਭਾਸ਼ਾ ਫੈਕਲਟੀ ਅਤੇ ਚੇਅਰਪਰਸਨ, ਈਵਨਿੰਗ ਸਟੱਡੀਜ਼ ਵਿਭਾਗ ਪ੍ਰੋ. ਗੁਰਪਾਲ ਸਿੰਘ ਸੰਧੂ, ਪ੍ਰਸਿੱਧ ਗਜ਼ਲਗੋ ਸ੍ਰੀ ਸਿਰੀ ਰਾਮ ਅਰਸ਼, ਸਰਕਾਰੀ ਕਾਲਜ ਸੈਕਟਰ-46 ਦੇ ਪ੍ਰੋ. (ਡਾ.) ਬਲਜੀਤ ਸਿੰਘ ਤੋਂ ਇਲਾਵਾ ਦੋਵੇਂ ਲੇਖਕ ਅਤੇ ਪੁਆਧੀ ਅਖਾੜਿਆਂ ਦੇ ਬੇਤਾਜ਼ ਬਾਦਸ਼ਾਹ ਰੱਬੀ ਬੈਰੋਂਪੁਰੀਆ ਸ਼ਾਮਲ ਸਨ।
ਅਮਰਜੀਤ ਬਠਲਾਣਾ ਦੀ ਪੁਸਤਕ ਮਿਹਨਤ ਦੇ ਰੰਗ ਤੇ ਡਾ. ਬਲਜੀਤ ਸਿੰਘ ਵਲੋਂ ਪਰਚਾ ਪੜ੍ਹਿਆ ਗਿਆ ਜਦੋਂ ਕਿ ਗੋਸਲ ਦੀ ਪਹਿਲੀ ਬਾਲ ਪੁਸਤਕ ''ਪੜ੍ਹੀਆਂ ਸੁਣੀਆਂ ਕਹਾਣੀਆਂ'' ਤੇ ਸੈਣੀ ਦੁਨੀਆ ਮੈਗਜ਼ੀਨ ਦੇ ਸੰਪਾਦਕ ਸ. ਅਵਤਾਰ ਸਿੰਘ ਮਹਿਤਪੁਰੀ ਨੇ ਅਤੇ ਦੂਜੀ ਬਾਲ ਪੁਸਤਕ ''ਲੱਕੜ ਦਾ ਪੁਲ'' ਤੇ ਨੈਸ਼ਨਲ ਐਵਾਰਡੀ ਅਧਿਆਪਕ ਸ੍ਰੀ ਕ੍ਰਿਸ਼ਨ ਰਾਹੀ ਨੇ ਪਰਚਾ ਪੜ੍ਹਿਆ। ਇਸ ਮੌਕੇ ਤੇ ਪੁਆਧੀ ਅਖਾੜਿਆਂ ਦੇ ਬਜ਼ੁਰਗ ਗਾਇਕ ਅਤੇ ਲੇਖਕ ਰੱਬੀ ਬੈਰੋਂਪੁਰੀ, ਕੌਮਾਂਤਰੀ ਕ੍ਰਿਕਟਰ ਸਿਮਰਨਜੀਤ ਸਿੰਘ ਸਿੰਮੀ ਅਤੇ ਪਿੰਡ ਸੁਧਾਰ ਸਭਾ ਬਠਲਾਣਾ ਦੇ ਸਰਪ੍ਰਸਤ ਸੁਖਜੀਤ ਸਿੰਘ ਸੁੱਖੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਤੋਂ ਪਹਿਲਾ ਇਕ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਮਾਗਮ ਦਾ ਆਰੰਭ ਜਗਤਾਰ ਜੋਗ ਵਲੋਂ ਪ੍ਰਿੰ. ਗੋਸਲ ਦੇ ਰਚਿਤ ਗੀਤ ''ਪੰਜਾਬ ਆਪ ਹੀ ਮਾਣ ਪਾਊਗਾ ਪੂਰੇ ਵਿਚ ਸੰਸਾਰ'' ਨੂੰ ਗਾ ਕੇ ਕੀਤਾ ਗਿਆ। ਇਸ ਤੋਂ ਬਾਅਦ ਨਾਮਵਰ ਕਵੀਆਂ ਸੇਵੀ ਰਾਇਤ, ਸ੍ਰੀ ਅਵਤਾਰ ਸਿੰਘ ਮਹਿਤਪੁਰੀ, ਜਗਤ ਢੋਲ, ਅਵਤਾਰ ਬਠਲਾਣਾ, ਭਿੰਦਰ ਭਾਗੋਮਾਜਰੀਆ, ਕ੍ਰਿਸ਼ਨ ਰਾਹੀ, ਦਰਸ਼ਨ ਤਿਊਣਾ, ਕਾਕਾ ਯਸ਼ਵੀਰ ਸਿੰਘ, ਦਰਸ਼ਨ ਸਿੰਘ, ਗੁਰਦਰਸ਼ਨ ਮਾਵੀ, ਮਨਜੀਤ ਕੌਰ ਮੁਹਾਲੀ, ਪ੍ਰੋ. ਤੇਜਾ ਸਿੰਘ ਥੂਹਾ ਵਲੋਂ ਵੱਖ-ਵੱਖ ਵਿਸ਼ਿਆਂ ਤੇ ਕਵਿਤਾਵਾਂ ਪੜ੍ਹੀਆਂ।
ਸਮਾਗਮ ਦੇ ਆਰੰਭ ਵਿਚ ਅਮਰਜੀਤ ਬਠਲਾਣਾ ਵਲੋਂ ਆਏ ਮਹਿਮਾਨਾਂ, ਸਾਹਿਤ ਪ੍ਰੇਮੀਆਂ ਅਤੇ ਦੂਜੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਆਪਣੀ ਪੁਸਤਕ ''ਮਿਹਨਤ ਦੇ ਰੰਗ'' ਬਾਰੇ ਵੇਰਵੇ ਦੱਸੇ ਗਏ। ਪ੍ਰ੍ਰੋ. ਗੁਰਪਾਲ ਸਿੰਘ ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਦੋਵੇਂ ਲੇਖਕਾਂ ਨੂੰ ਵਧਾਈ ਦਿੰਦੇ ਹੋਏ ਤਿੰਨਾਂ ਪੁਸਤਕਾਂ ਨੂੰ ਸਾਹਿਤਿਕ ਖੇਤਰ ਵਿਚ ਵੱਡਮੁੱਲਾ ਯੋਗਦਾਨ ਦੱਸਿਆ ਅਤੇ ਉਮੀਦ ਕੀਤੀ ਕਿ ਇਹ ਪੁਸਤਕਾਂ ਪੰਜਾਬੀ ਸਾਹਿਤ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾਉਣਗੀਆਂ।ਸਿਰੀ ਰਾਮ ਅਰਸ ਨੇ ਵੀ ਪੁਸਤਕਾਂ ਨੂੰ ਪੰਜਾਬੀ ਸਾਹਿਤ ਲਈ ਖੁਸ਼ਆਮਦੀਦ ਦੱਸਿਆ। ਅੰਤ ਵਿਚ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਆਪਣੀਆਂ ਦੋਨਾਂ ਬਾਲ ਪੁਸਤਕਾਂ ਬਾਰੇ ਦੱਸਦਿਆਂ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਰੋਤਿਆਂ ਨੂੰ ਇਹ ਪੁਸਤਕਾਂ ਜ਼ਰੂਰ ਪੜ੍ਹਨ ਦੀ ਅਪੀਲ ਕੀਤੀ। ਭਿੰਦਰ ਭਾਗੋਮਾਜਰੀਆ ਨੇ ਮੰਚ ਦਾ ਸੰਚਾਲਨ ਵਧੀਆ ਅਤੇ ਰੋਚਕ ਢੰਗ ਨਾਲ ਕਰਕੇ ਸਰੋਤਿਆਂ ਨੂੰ ਅੰਤ ਤਕ ਪ੍ਰੋਗਰਾਮ ਨਾਲ ਜੋੜੀ ਰੱਖਿਆ।
ਅਵਤਾਰ ਸਿੰਘ ਮਹਿਤਪੁਰੀ
ਤੇਜਾ ਸਿੰਘ ਥੂਹਾ, ਬਹਾਦਰ ਸਿੰਘ ਗੋਸਲ
ਜਨਰਲ ਸਕੱਤਰ ਉਪ
ਸੜਕਾਂ ਟੁੱਟੀਆਂ ਦੇ ਵਿਚ ਟੋਏ
NEXT STORY