ਬੁਰੇ ਇੱਥੇ ਸਭ ਲੋਕ ਨੇ,
ਬੁਰੇ ਨੇ ਸਭ ਦੇ ਚਾਅ,
ਇੰਨ੍ਹਾਂ ਚਾਵਾਂ ਦੇ ਵਿਚ ਰੁਲ ਗਏ ਨੇ,
ਮੇਰੇ ਮਿੱਠੇ-ਮਿੱਠੇ ਸਾਹ।
ਨਾ ਮਿਠਾਸ ਰਹੀ ਹੁਣ ਉਹ,
ਇਹ ਚਾਵਾਂ ਦੇ ਸੰਗ ਤੁਲ ਗਈ ਏ,
ਜਿਸ ਬਾਰੀ ਸੀ,ਸੱਜਣ ਰੰਗਲੇ,
ਉਹ ਹੋਰ ਪਾਸੇ ਹੀ ਖੁਲ੍ਹ ਗਈ ਏ,
ਹੁਣ ਕੀ ਦੇਖਾਂ, ਮੈ ਕਿਸਨੂੰ ਦੇਖਾਂ,
'ਸੁਰਿੰਦਰ' ਦਿੱਸਦਾ ਨਾ ਕੋਈ ਰਾਹ,
ਬੁਰੇ ਇਥੇ ਸਭ ਲੋਕ ਨੇ,
ਬੁਰੇ ਨੇ ਸਭ ਦੇ ਚਾਅ,
ਇੰਨ੍ਹਾਂ ਚਾਵਾਂ ਦੇ ਵਿਚ ਰੁਲ ਗਏ ਨੇ,
ਮੇਰੇ ਮਿੱਠੇ-ਮਿੱਠੇ ਸਾਹ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000
ਚੜ੍ਹਦੀ ਰੁੱਤ ਦੀ ਬੇਪਰਵਾਹੀ
NEXT STORY